ਕੀ ਕੋਈ ਭੀਖ ਮੰਗ ਕੇ ਲੱਖਪਤੀ ਬਣ ਸਕਦਾ ਹੈ? ਇਸ ਦਾ ਜਵਾਬ ਇੰਦੌਰ ਦੀ ਰਹਿਣ ਵਾਲੀ ਔਰਤ ਨੇ ਦਿੱਤਾ ਹੈ। ਉਸ ਨੇ ਖੁਦ ਮੰਨਿਆ ਹੈ ਕਿ ਉਸ ਨੇ 45 ਦਿਨਾਂ ਵਿੱਚ ਭੀਖ ਮੰਗ ਕੇ ਢਾਈ ਲੱਖ ਰੁਪਏ ਇਕੱਠੇ ਕੀਤੇ ਹਨ। ਦਰਅਸਲ ਇਸ ਔਰਤ ਅਤੇ ਉਸ ਦੀ ਧੀ ਨੂੰ ਇਕ ਆਪਰੇਸ਼ਨ ਦੌਰਾਨ ਰੈਸਕਿਊ ਕੀਤਾ ਗਿਆ ਸੀ, ਪਰ ਜਦੋਂ ਔਰਤ ਨੇ ਭੀਖ ਨਾਲ ਹੋਈ ਆਪਣੀ ਕਮਾਈ ਦੱਸੀ ਤਾਂ ਪੁਲਿਸ ਹੈਰਾਨ ਰਹਿ ਗਈ।
ਔਰਤ ਨੇ ਦੱਸਿਆ ਕਿ ਉਸ ਨੇ 45 ਦਿਨਾਂ ਵਿੱਚ 2.5 ਲੱਖ ਰੁਪਏ ਕਮਾ ਲਏ। ਇਸ ਵਿੱਚੋਂ ਉਸ ਨੇ ਇੱਕ ਲੱਖ ਰੁਪਏ ਰਾਜਸਥਾਨ ਵਿੱਚ ਆਪਣੇ ਘਰ ਭੇਜ ਦਿੱਤੇ ਅਤੇ ਬੈਂਕ ਵਿੱਚ 50 ਹਜ਼ਾਰ ਰੁਪਏ ਦੀ ਐਫ.ਡੀ. ਕਰਵਾਈ। ਪੁੱਛਗਿੱਛ ਦੌਰਾਨ ਔਰਤ ਕੋਲੋਂ 19 ਹਜ਼ਾਰ 200 ਰੁਪਏ ਬਰਾਮਦ ਹੋਏ ਜੋ ਉਸ ਨੇ ਪਿਛਲੇ 7 ਦਿਨਾਂ ‘ਚ ਕਮਾਏ ਸਨ। ਉਸ ਦੀ ਧੀ ਨੇ ਸਵੇਰ ਤੋਂ ਦੁਪਹਿਰ 1.30 ਵਜੇ ਤੱਕ 600 ਰੁਪਏ ਇਕੱਠੇ ਕੀਤੇ ਸਨ। ਇਹ ਸਿਰਫ਼ ਇੱਕ ਪਰਿਵਾਰ ਦੀ ਕਹਾਣੀ ਨਹੀਂ ਹੈ।
ਔਰਤ ਨੇ ਪੁੱਛਗਿੱਛ ਦੌਰਾਨ ਕਈ ਹੋਰ ਖੁਲਾਸੇ ਵੀ ਕੀਤੇ। ਉਸ ਨੇ ਦੱਸਿਆ ਕਿ ਰਾਜਸਥਾਨ ਦੇ ਉਸ ਦੇ ਪਿੰਡ ਤੋਂ 100 ਤੋਂ ਵੱਧ ਲੋਕ ਭੀਖ ਮੰਗਣ ਆਏ ਸਨ। ਉਹ ਲੋਕ ਅਜੇ ਵੀ ਭੀਖ ਮੰਗਦੇ ਹਨ ਅਤੇ ਜਦੋਂ ਕੋਈ ਕਾਰਵਾਈ ਹੁੰਦੀ ਹੈ ਤਾਂ ਉਹ ਲੁਕ ਜਾਂਦੇ ਹਨ। ਅਸਲ ਵਿੱਚ ਕਲੈਕਟਰ ਆਸ਼ੀਸ਼ ਸਿੰਘ ਨੇ ਭੀਖ ਮੰਗਣ ਵਾਲਿਆਂ ਨੂੰ ਲੈ ਕੇ ਇਲਾਕੇ ਵਿੱਚ ਜਾਂਚ ਦੇ ਹੁਕਮ ਦਿੱਤੇੇ ਸਨ। ਇਸ ਤੋਂ ਬਾਅਦ ਜਦੋਂ ਅਧਿਕਾਰੀ ਆਪ੍ਰੇਸ਼ਨ ਲਈ ਗਏ ਤਾਂ ਇੱਕ ਪਰਿਵਾਰ ਨੂੰ ਭੀਖ ਮੰਗਦੇ ਦੇਖਿਆ ਜਿਸ ਵਿੱਚ ਪਤੀ-ਪਤਨੀ ਤੇ ਤਿੰਨ ਬੱਚੇ ਸ਼ਾਮਲ ਸਨ।
ਇਹ ਵੀ ਪੜ੍ਹੋ : ਪੰਜਾਬ ‘ਚ ਠੰਢ ਤੋਂ ਮਿਲੀ ਰਾਹਤ, ਅਗਲੇ 5 ਦਿਨਾਂ ਨੂੰ ਲੈ ਕੇ ਮੌਸਮ ਦਾ ਆਇਆ ਨਵਾਂ Update
ਔਰਤ ਦੇ ਫੜੇ ਜਾਣ ਤੋਂ ਬਾਅਦ ਉਸ ਦੇ ਪਿੰਡ ਭੀਖ ਮੰਗਣ ਆਏ ਲੋਕ ਪਲਾਇਨ ਕਰ ਚੁੱਕੇ ਹਨ ਤੇ ਉਸ ਦਾ ਪਤੀ ਵੀ ਆਪਣੇ ਬੱਚਿਆਂ ਨੂੰ ਲੈ ਕੇ ਪਿੰਡ ਜਾ ਚੁੱਕਾ ਹੈ। ਉਸ ਨੇ ਅਪੀਲ ਕੀਤੀ ਕਿ ਉਸ ਦੀ ਪਤਨੀ ਨੂੰ ਛੱਡਿਆ ਜਾਵੇ ਹੁਣ ਤੋਂ ਉਹ ਭੀਖ ਨਹੀਂ ਮੰਗੇਗੀ।
ਵੀਡੀਓ ਲਈ ਕਲਿੱਕ ਕਰੋ –