ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਸੱਦੀ ਬੀਕੇਯੂ ਪੰਚਾਇਤ ਵਿਚ ਰਾਕੇਸ਼ ਟਿਕੈਤ ਨੇ ਕਿਸਾਨਾਂ ਨਾਲ ਅੰਦੋਲਨ ਦੀ ਰੂਪ-ਰੇਖਾ ਉਲੀਕੀ। ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਨਹੀਂ ਤਾਂ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਮੰਗਾਂ ਲਈ ਛਾਤੀ ‘ਤੇ ਗੋਲੀ ਖਾਵਾਂਗੇ ਪਿੱਛੇ ਨਹੀਂ ਹਟਾਂਗੇ। ਐੱਮਐੱਸਪੀ ਕਾਨੂੰਨ ਤੋਂ ਘੱਟ ਉਨ੍ਹਾਂ ਨੂੰ ਕੁਝ ਵੀ ਮਨਜ਼ੂਰ ਨਹੀਂ। ਇਸ ਦੌਰਾਨ 21 ਫਰਵਰੀ ਨੂੰ ਯੂਪੀ, ਹਰਿਆਣਾ, ਉੱਤਰਾਖੰਡ ਅਤੇ ਦਿੱਲੀ ਦੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ 26 ਅਤੇ 27 ਫਰਵਰੀ ਨੂੰ ਕਿਸਾਨ ਆਪਣੇ-ਆਪਣੇ ਇਲਾਕਿਆਂ ਵਿਚ ਹਰਿਦੁਆਰ ਤੋਂ ਗਾਜ਼ੀਪੁਰ ਤੱਕ ਦਿੱਲੀ ਵੱਲ ਹਾਈਵੇਅ ‘ਤੇ ਟਰੈਕਟਰ ਖੜ੍ਹੇ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਹਾਈਵੇਅ ਨੂੰ ਵਨ-ਵੇ ਕਰਕੇ ਵਾਹਨਾਂ ਦੀ ਆਵਾਜਾਈ ਵੀ ਜਾਰੀ ਰਹੇਗੀ।
ਬੀਕੇਯੂ ਦੇ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਮਾਏਦਾਰਾਂ ਦੇ ਗਿਰੋਹ ਨੇ ਭਾਜਪਾ ’ਤੇ ਕਬਜ਼ਾ ਕਰ ਲਿਆ ਹੈ। ਸਰਕਾਰ ਨੇ ਜੋੜ ਤੋੜਨ ਦਾ ਕੰਮ ਕੀਤਾ। ਪੰਜਾਬ ਵਿੱਚ ਤਿੰਨ ਮੋਰਚੇ ਬਣਾਏ ਗਏ। ਪਰ ਸਾਰੇ ਕਿਸਾਨ ਇੱਕ ਹਨ। ਕਿਸਾਨ ਵਿਰੋਧੀ ਟੀਵੀ ਚੈਨਲਾਂ ਅਤੇ ਬਹਿਸਾਂ ਦੇਖਣੀਆਂ ਬੰਦ ਕਰੋ।
ਬੀਕੇਯੂ ਦੇ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜਾਂ ਭਾਰਤ ਰਤਨ ਲਾਲ ਕ੍ਰਿਸ਼ਨ ਅਡਵਾਨੀ ਹੁੰਦੇ ਤਾਂ ਉਹ ਕਿਸਾਨਾਂ ਦੀ ਗੱਲ ਜ਼ਰੂਰ ਸੁਣਦੇ। ਉਹ ਪਿੰਡ ਵਿੱਚੋਂ ਚੁਣ ਕੇ ਦਿੱਲੀ ਗਏ ਸਨ। ਇਹ ਸਰਕਾਰ ਕਿਸਾਨਾਂ ਦੀ ਨਹੀਂ ਸੁਣੇਗੀ।
ਬੀਕੇਯੂ ਦੇ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਨੇ ਕਿਹਾ ਕਿ ਟਿਕੈਤ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਅੰਦੋਲਨ ਵਿੱਚ ਕੁਰਬਾਨੀ ਕਰਨੀ ਪਵੇਗੀ। ਪਹਿਲਾਂ 2008 ਵਿੱਚ, ਫਿਰ 2021 ਵਿੱਚ ਅਤੇ ਮੌਜੂਦਾ ਸਮੇਂ ਵਿੱਚ ਵੀ ਇਹੀ ਸਥਿਤੀ ਹੈ। ਅਸੀਂ ਸੀਨੇ ਵਿੱਚ ਗੋਲੀ ਲੱਗਣ ਤੋਂ ਪਿੱਛੇ ਨਹੀਂ ਹੱਟਾਂਗੇ।
ਇਹ ਵੀ ਪੜ੍ਹੋ : ਆਪਸੀ ਰੰਜਿਸ਼ ਨੇ ਉਜਾੜ ਦਿੱਤਾ ਪਰਿਵਾਰ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਉਤਾਰਿਆ ਮੌ.ਤ ਦੇ ਘਾਟ
ਕਿਸਾਨ ਭਵਨ ਵਿਖੇ ਬੀਕੇਯੂ ਦੀ ਮਾਸਿਕ ਪੰਚਾਇਤ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਅਤੇ ਦਿੱਲੀ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਬੀਕੇਯੂ ਦੇ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਨੇ ਕਿਹਾ ਕਿ ਹਾਈਵੇਅ ’ਤੇ ਟਰੈਕਟਰ ਖੜ੍ਹੇ ਕਰਨ ਦੀ ਤਜਵੀਜ਼ ਪੰਚਾਇਤ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੂੰ ਭੇਜੀ ਜਾਵੇਗੀ। ਅੰਤਿਮ ਫੈਸਲਾ ਮੋਰਚੇ ਦੀ ਸਹਿਮਤੀ ਨਾਲ ਲਿਆ ਜਾਵੇਗਾ। ਸਰਕਾਰ ਕੋਲ ਅਜੇ ਵੀ ਸਮਾਂ ਹੈ। ਅਸੀਂ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ। ਉਨ੍ਹਾਂ ਕਿਸਾਨਾਂ ਨੂੰ ਇਕਮੁੱਠਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਅਸੀਂ ਪੰਜਾਬ ਅਤੇ ਹਰਿਆਣਾ ਦੇ ਨਾਲ ਹਾਂ, ਪਰ ਉਨ੍ਹਾਂ ਨੇ ਇਹ ਥੋੜੀ ਕਾਹਲੀ ਨਾਲ ਕੀਤਾ ਹੈ। ਦਿੱਲੀ ਨੂੰ ਇਕੱਠੇ ਘੇਰਨਾ ਸੀ। ਬੀਕੇਯੂ ਦੇ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਜਿੱਥੇ ਮਰਜ਼ੀ ਵੋਟ ਪਾਉਣ। ਅਸੀਂ ਕਿਸੇ ਨੂੰ ਨਹੀਂ ਰੋਕਾਂਗੇ। ਸਾਡਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।