ਘਰਾਂ ਵਿੱਚ ਪਹਿਲਾੰ ਟੀਵੀ ਅਤੇ ਫਰਿੱਜ ਤੋਂ ਇਲਾਵਾ ਹੋਰ ਕੋਈ ਉਪਕਰਨ ਨਹੀਂ ਹੁੰਦਾ ਸੀ। ਪਰ ਹੁਣ ਚੀਜ਼ਾਂ ਤੇਜ਼ੀ ਨਾਲ ਅੱਗੇ ਵਧੀਆਂ ਹਨ ਅਤੇ ਲੋਕਾਂ ਕੋਲ ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ, ਓਵਨ ਅਤੇ ਇੱਥੋਂ ਤੱਕ ਕਿ ਏਅਰ ਫਰਾਇਰ ਜਾਂ ਟੋਸਟਰ ਵੀ ਹਨ। ਇਸ ਤੋਂ ਇਲਾਵਾ ਗਰਮੀਆਂ ਵਿੱਚ ਏਸੀ ਅਤੇ ਸਰਦੀਆਂ ਦੇ ਮੌਸਮ ਵਿੱਚ ਗੀਜ਼ਰ ਅਤੇ ਰੂਮ ਹੀਟਰ ਦੀ ਸਾਡੀ ਲੋੜ ਬਣ ਚੁੱਕੇ ਹਨ। ਸਾਡੇ ਘਰ ਵਿਚ ਬਹੁਤ ਸਾਰੀਆਂ ਚੀਜ਼ਾਂ ਹਨ ਅਤੇ ਫਿਰ ਬਿਜਲੀ ਦਾ ਬਿੱਲ ਦੇਖ ਕੇ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ‘ਚ ਰੱਖ ਕੇ ਆਪਣਾ ਬਿਜਲੀ ਬਿੱਲ ਘਟਾ ਸਕਦੇ ਹੋ।
ਪੁਰਾਣੇ ਉਪਕਰਨ ਅਕਸਰ ਜ਼ਿਆਦਾ ਬਿਜਲੀ ਦੀ ਖਪਤ ਕਰਦੇ ਹਨ ਅਤੇ ਤੁਹਾਡਾ ਮਹੀਨਾਵਾਰ ਬਿਜਲੀ ਬਿੱਲ ਵਧਾਉਂਦੇ ਹਨ। ਹੁਣ ਬਾਜ਼ਾਰ ਵਿੱਚ ਐਨਰਜੀ ਐਫਿਸ਼ਿਏਂਟ 5 ਸਟਾਰ ਰੇਟਿੰਗ ਵਾਲੇ ਅਪਲਾਇੰਸ ਆਉਣ ਲੱਗੇ ਹਨ ਜਿਸ ਨਾਲ ਬਿਜਲੀ ਦੀ ਬਚਤ ਹੁੰਦੀ ਹੈ।
5 ਸਟਾਰ-ਰੇਟਿਡ ਫਰਿੱਜ ਵਿੱਚ ਅੱਪਗਰੇਡ ਕਰਕੇ ਤੁਸੀਂ ਆਪਣੀ ਊਰਜਾ ਦੀ ਖਪਤ ਨੂੰ ਲਗਭਗ 40 ਫੀਸਦੀ ਘਟਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ 5 ਸਟਾਰ ਏਸੀ ਖਰੀਦਦੇ ਹੋ ਤਾਂ ਤੁਸੀਂ ਬਿਜਲੀ ਦੇ ਬਿੱਲ ‘ਤੇ 30 ਫੀਸਦੀ ਦੀ ਬਚਤ ਕਰ ਸਕਦੇ ਹੋ।
ਸਵਿੱਚ ਆਫ਼ ਹੈ ਜ਼ਰੂਰੀ : ਜਦੋਂ ਤੁਸੀਂ ਇੱਕ ਕਮਰਾ ਛੱਡਦੇ ਹੋ, ਤਾਂ ਲਾਈਟਾਂ ਅਤੇ ਇਲੈਕਟ੍ਰੋਨਿਕਸ ਨੂੰ ਬੰਦ ਕਰਨਾ ਨਾ ਭੁੱਲੋ। ਤੁਹਾਨੂੰ ਦੱਸ ਦੇਈਏ ਕਿ ਜੇ ਫੋਨ ਚਾਰਜਰ ਅਤੇ ਲੈਪਟਾਪ ਵਰਗੇ ਛੋਟੇ ਉਪਕਰਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਵੀ ਉਹ ਬਿਜਲੀ ਖਿੱਚਣਾ ਜਾਰੀ ਰੱਖ ਸਕਦੇ ਹਨ। ਇਸ ਲਈ ਜਦੋਂ ਤੁਸੀਂ ਉਹਨਾਂ ਦੀ ਵਰਤੋਂ ਨਹੀਂ ਕਰ ਰਹੇ ਹੋ, ਤਾਂ ਉਹਨਾਂ ਨੂੰ ਬੰਦ ਕਰ ਦਿਓ।
ਬੱਲਬ ਬਦਲੋ : LED ਲਾਈਟ ਬਲਬ ਰਵਾਇਤੀ ਬਲਬਾਂ ਨਾਲੋਂ ਘੱਟ ਬਿਜਲੀ ਦੀ ਦੀ ਖਪਤ ਕਰਦੇ ਹਨ ਅਤੇ ਲੰਬੇ ਸਮੇਂ ਤੱਕ ਚੱਲਦੇ ਹਨ।
ਇਹ ਵੀ ਪੜ੍ਹੋ : ਕਿਸਾਨਾਂ-ਕੇਂਦਰੀ ਮੰਤਰੀਆਂ ਦੀ ਚੌਥੇ ਗੇੜ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਵਜ਼ਾਰਤ ਦਾ ਮੰਥਨ!
ਚਾਰਜਰ, ਪੀਸੀ ਬੰਦ ਕਰੋ : ਕੰਪਿਊਟਰ ‘ਤੇ ਕੰਮ ਕਰਨ ਤੋਂ ਬਾਅਦ ਹਮੇਸ਼ਾ ਪਾਵਰ ਸਵਿੱਚ ਨੂੰ ਬੰਦ ਕਰੋ। ਇਸ ਤੋਂ ਇਲਾਵਾ ਮੋਬਾਈਲ ਚਾਰਜਰ ਨੂੰ ਚਾਲੂ ਰੱਖਣ ਨਾਲ ਵੀ ਕੁਝ ਬਿਜਲੀ ਦੀ ਖਪਤ ਹੁੰਦੀ ਹੈ। ਨਾਲ ਹੀ, ਟੀਵੀ ਨੂੰ ਸਟੈਂਡਬਾਏ ਮੋਡ ਵਿੱਚ ਨਾ ਛੱਡੋ।
ਏਅਰ ਕੰਡੀਸ਼ਨਰ ਸੈਟਿੰਗਜ਼: ਹੁਣ ਜਦੋਂ ਗਰਮੀਆਂ ਆ ਰਹੀਆਂ ਹਨ, ਯਕੀਨੀ ਤੌਰ ‘ਤੇ AC ਦੀ ਜ਼ਰੂਰਤ ਹੋਏਗੀ ਅਤੇ ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਹੈ ਕਿ AC ਬਹੁਤ ਜ਼ਿਆਦਾ ਬਿਜਲੀ ਦੀ ਖਪਤ ਕਰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਬਿਜਲੀ ਦੀ ਬੱਚਤ ਕਰਨਾ ਚਾਹੁੰਦੇ ਹੋ ਤਾਂ ਇਕ ਕੰਮ ਤੁਸੀਂ ਕਰ ਸਕਦੇ ਹੋ ਕਿ ਇਸ ਨੂੰ 24 ਡਿਗਰੀ ‘ਤੇ ਚਲਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਇਹ ਸਮੇਂ-ਸਮੇਂ ‘ਤੇ ਸਵਿੱਚ ਆਫ ਹੁੰਦਾ ਰਹੇ।