PayTM ਤੋਂ ਬਾਅਦ ਹੁਣ ਗੂਗਲ ਲੱਖਾਂ ਯੂਜ਼ਰਸ ਨੂੰ ਝਟਕਾ ਦੇਣ ਜਾ ਰਿਹਾ ਹੈ। ਗੂਗਲ ਨੇ ਆਪਣੀ ਪੇਮੈਂਟ ਐਪ GPay ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਗੂਗਲ ਦੀ ਇਹ ਪੇਮੈਂਟ ਐਪ 4 ਜੂਨ, 2024 ਨੂੰ ਬੰਦ ਹੋ ਜਾਵੇਗੀ। ਗੂਗਲ ਦੀ ਇਸ ਪੇਮੈਂਟ ਐਪ ਦੇ ਬੰਦ ਹੋਣ ਨਾਲ ਲੱਖਾਂ ਯੂਜ਼ਰਸ ਪਰੇਸ਼ਾਨ ਹੋ ਸਕਦੇ ਹਨ। ਟੈਕ ਕੰਪਨੀ ਦਾ ਇਹ ਫੈਸਲਾ ਸਾਲ 2022 ‘ਚ ਲਾਂਚ ਹੋਏ ਗੂਗਲ ਵਾਲਿਟ ਐਪ ਕਾਰਨ ਆਇਆ ਹੈ। ਗੂਗਲ ਵਾਲਿਟ ਦੇ ਨਾਲ ਗੂਗਲ ਪੇ ਐਪ ਵੀ ਕਈ ਦੇਸ਼ਾਂ ਵਿੱਚ ਕੰਮ ਕਰ ਰਿਹਾ ਹੈ। ਗੂਗਲ ਨੇ ਸਟੈਂਡਅਲੋਨ GPay ਐਪ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
ਗੂਗਲ ਨੇ ਇਹ ਫੈਸਲਾ ਸਿਰਫ ਅਮਰੀਕੀ ਯੂਜ਼ਰਸ ਲਈ ਲਿਆ ਹੈ। 4 ਜੂਨ ਤੋਂ ਬਾਅਦ ਇਹ ਐਪ ਸਿਰਫ ਭਾਰਤ ਅਤੇ ਸਿੰਗਾਪੁਰ ‘ਚ ਕੰਮ ਕਰੇਗੀ। GPay ਦੀ ਸਟੈਂਡਅਲੋਨ ਐਪ ਦੂਜੇ ਦੇਸ਼ਾਂ ਵਿੱਚ ਉਪਲਬਧ ਨਹੀਂ ਹੋਵੇਗੀ। ਆਪਣੇ ਬਲਾਗ ਪੋਸਟ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਗੂਗਲ ਨੇ ਕਿਹਾ ਹੈ ਕਿ GPay ਵੱਲੋਂ ਕੀਤੇ ਜਾਣ ਵਾਲੇ ਪੀਅਰ-ਟੂ-ਪੀਅਰ (P2P) ਭੁਗਤਾਨ ਅਤੇ ਖਾਤਾ ਮੈਨੇਜਮੈਂਟ ਨੂੰ ਰੋਕ ਦਿੱਤਾ ਜਾਵੇਗਾ। ਹਾਲਾਂਕਿ, ਯੂਜ਼ਰ 4 ਜੂਨ, 2024 ਤੋਂ ਬਾਅਦ ਵੀ ਆਪਣੇ GPay ਬੈਲੇਂਸ ਨੂੰ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰ ਸਕਣਗੇ। ਇਸ ਦੇ ਲਈ ਯੂਜ਼ਰਸ ਨੂੰ ਗੂਗਲ ਪੇਅ ਵੈੱਬਸਾਈਟ ਦੀ ਵਰਤੋਂ ਕਰਨੀ ਪਵੇਗੀ।

ਆਪਣੇ ਬਲਾਗ ਵਿੱਚ ਗੂਗਲ ਨੇ ਕਿਹਾ ਕਿ GPay ਨੂੰ 180 ਦੇਸ਼ਾਂ ਵਿੱਚ ਗੂਗਲ ਵਾਲਿਟ ਵੱਲੋਂ ਬਦਲ ਦਿੱਤਾ ਗਿਆ ਹੈ। ਹਾਲਾਂਕਿ, ਯੂਜ਼ਰ Google Wallet ਐਪ ਰਾਹੀਂ Google Pay ਸੇਵਾ ਦੀ ਵਰਤੋਂ ਕਰ ਸਕਣਗੇ। GPay ਰਾਹੀਂ ਨਾ ਸਿਰਫ਼ ਡੈਬਿਟ ਅਤੇ ਕ੍ਰੈਡਿਟ ਕਾਰਡ ਟਾਪ-ਅੱਪ ਕੀਤਾ ਜਾਂਦਾ ਹੈ। ਸਗੋਂ, ਇਹ ਗੂਗਲ ਐਪ ਟਰਾਂਸਪੋਰਟ ਪਾਸ, ਸਟੇਟ ਆਈਡੀ, ਡਰਾਈਵਰ ਲਾਇਸੈਂਸ, ਵਰਚੁਅਲ ਕਾਰ ਦੀਆਂ ਚਾਬੀਆਂ ਸਮੇਤ ਕਈ ਸੇਵਾਵਾਂ ਪ੍ਰਦਾਨ ਕਰਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੂਗਲ ਨੇ ਆਪਣੀ ਪੇਮੈਂਟ ਐਪ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਗੂਗਲ ਨੇ ਸਭ ਤੋਂ ਪਹਿਲਾਂ ਸਾਲ 2011 ‘ਚ ਗੂਗਲ ਵਾਲਿਟ ਲਾਂਚ ਕੀਤਾ ਸੀ। ਇਸ ਤੋਂ ਬਾਅਦ ਗੂਗਲ ਨੇ 2015 ‘ਚ ਐਂਡ੍ਰਾਇਡ ਪੇ ਐਪ ਲਾਂਚ ਕੀਤਾ ਸੀ, ਜਿਸ ‘ਚ ਗੂਗਲ ਵਾਲਿਟ ਨੂੰ ਜੋੜਿਆ ਗਿਆ ਸੀ। ਇਸ ਤੋਂ ਬਾਅਦ ਗੂਗਲ ਨੇ 2016 ‘ਚ ਗੂਗਲ ਵਾਲੇਟ ਕਾਰਡ ਨੂੰ ਬੰਦ ਕਰ ਦਿੱਤਾ ਸੀ। ਹੁਣ ਕੰਪਨੀ ਨੇ ਇਕ ਵਾਰ ਫਿਰ ਆਪਣੀਆਂ ਸਾਰੀਆਂ ਸੇਵਾਵਾਂ ਨੂੰ ਗੂਗਲ ਵਾਲੇਟ ‘ਚ ਜੋੜਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ 13ਵਾਂ ਦਿਨ, ਹਰਿਆਣਾ ਦੇ 7 ਜ਼ਿਲ੍ਹਿਆਂ ‘ਚ ਹਟਾਈ ਗਈ ਇੰਟਰਨੈੱਟ ‘ਤੇ ਰੋਕ, ਸੇਵਾ ਬਹਾਲ
ਗੂਗਲ ਨੇ ਸਭ ਤੋਂ ਪਹਿਲਾਂ ਭਾਰਤ ‘ਚ Tez ਐਪ ਲਾਂਚ ਕੀਤੀ ਸੀ, ਜਿਸ ਨੂੰ ਬਾਅਦ ‘ਚ Google Pay ਦਾ ਨਾਂ ਦਿੱਤਾ ਗਿਆ ਸੀ। ਹੁਣ ਇਹ ਗੂਗਲ ਪਲੇ ਸਟੋਰ ‘ਤੇ GPay ਦੇ ਨਾਮ ‘ਤੇ ਉਪਲਬਧ ਹੈ। UPI ਭੁਗਤਾਨ ਭਾਰਤ ਵਿੱਚ Google Pay ਐਪ ਰਾਹੀਂ ਕੀਤਾ ਜਾ ਸਕਦਾ ਹੈ।
























