ਹਿਮਾਚਲ ਪ੍ਰਦੇਸ਼ ਦੀ ਸਿਆਸਤ ਵਿੱਚ ਹਲਚਲ ਮਚੀ ਹੋਈ ਹੈ। ਰਾਜ ਸਭਾ ਦੇ ਨਤੀਜਿਆਂ ਤੋਂ ਬਾਅਦ ਛਿੜਿਆ ਸਿਆਸੀ ਵਿਵਾਦ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਾਂਗਰਸ ਦੇ ਛੇ ਵਿਧਾਇਕ ਬਾਗੀ ਹੋ ਗਏ ਹਨ। ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਿਆ ਸਿੰਘ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਹਾਈ ਕਮਾਂਡ ਨੇ ਕਰਨਾਟਕ ਦੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਅਤੇ ਹਰਿਆਣਾ ਦੇ ਸਾਬਕਾ ਸੀਐਮ ਬੀਐਸ ਹੁੱਡਾ ਨੂੰ ਅਬਜ਼ਰਵਰ ਵਜੋਂ ਹਿਮਾਚਲ ਭੇਜਿਆ ਹੈ। ਇਸ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਗੇ ਆ ਕੇ ਆਪਣੇ ਅਸਤੀਫੇ ਨਾਲ ਜੁੜੀਆਂ ਅਫਵਾਹਾਂ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਮੈਂ ਅਸਤੀਫਾ ਨਹੀਂ ਦਿੱਤਾ ਹੈ। ਮੈਂ ਇੱਕ ਯੋਧਾ ਹਾਂ ਅਤੇ ਸਾਡੀ ਸਰਕਾਰ ਪੰਜ ਸਾਲ ਚੱਲੇਗੀ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਮੈਂ ਘਬਰਾਉਣ ਵਾਲਾ ਬੰਦਾ ਨਹੀਂ ਹਾਂ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਬਜਟ ਲਈ ਹੋਣ ਵਾਲੀ ਵੋਟਿੰਗ ਵਿੱਚ ਅਸੀਂ ਜਿੱਤਾਂਗੇ। ਭਾਜਪਾ ਅਸਤੀਫ਼ਿਆਂ ਦੀਆਂ ਅਫ਼ਵਾਹਾਂ ਫੈਲਾ ਰਹੀ ਹੈ। ਉਹ ਸੋਚ ਰਹੇ ਹੋਣਗੇ ਕਿ ਅਜਿਹਾ ਹੋਵੇਗਾ। ਕਾਂਗਰਸ ਵਿੱਚ ਭਾਜੜ ਮਚ ਜਾਏਗੀ, ਪਰ ਕਾਂਗਰਸ ਪਾਰਟੀ ਇੱਕਜੁੱਟ ਹੈ, ਛੋਟੀਆਂ-ਮੋਟੀਆਂ ਸ਼ਿਕਾਇਤਾਂ ਦਾ ਵੀ ਨਿਪਟਾਰਾ ਕੀਤਾ ਜਾਵੇਗਾ।ਸੂਬਾ ਵਿਧਾਨ ਸਭਾ ਦੀਆਂ 68 ਸੀਟਾਂ ਵਿੱਚੋਂ ਕਾਂਗਰਸ ਕੋਲ 40 ਅਤੇ ਭਾਜਪਾ ਕੋਲ 25 ਹਨ। ਬਾਕੀ ਤਿੰਨ ਸੀਟਾਂ ਆਜ਼ਾਦ ਉਮੀਦਵਾਰਾਂ ਕੋਲ ਹਨ।
ਇਹ ਵੀ ਪੜ੍ਹੋ : ਚਲਾਨ ਤੋਂ ਬਚਾ ਸਕਦਾ ਏ DigiLocker App, ਸਾਰੇ ਡਾਕੂਮੈਂਟ ਹੋ ਜਾਂਦੇ ਨੇ ਸੁਰੱਖਿਅਤ
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਸਰਕਾਰ ‘ਤੇ ਮੰਡਰਾ ਰਹੇ ਸੰਕਟ ਦੇ ਬੱਦਲਾਂ ਦਰਮਿਆਨ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਬੁੱਧਵਾਰ ਨੂੰ ਸੁਖਵਿੰਦਰ ਸਿੰਘ ਸੁੱਖੂ ਕੈਬਨਿਟ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਆਪਣਾ ਅਸਤੀਫਾ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਸੌਂਪ ਰਿਹਾ ਹਾਂ।’’ ਉਨ੍ਹਾਂ ਕਿਹਾ, ‘‘ਮੈਨੂੰ ਜ਼ਲੀਲ ਕਰਨ ਅਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਤਰਾਜ਼ਾਂ ਦੇ ਬਾਵਜੂਦ ਮੈਂ ਸਰਕਾਰ ਦਾ ਸਾਥ ਦਿੱਤਾ।’’ ਕਾਂਗਰਸ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਰਾਜ ਸਭਾ ਸੀਟ ਹਾਰਨ ਤੋਂ ਬਾਅਦ ਮੰਗਲਵਾਰ ਤੋਂ ਵਧਦੀ ਜਾ ਰਹੀ ਹੈ। ਕਾਂਗਰਸ ਦੇ ਛੇ ਵਿਧਾਇਕਾਂ ਦੀ ਵੋਟਿੰਗ ਵਿੱਚ ‘ਕਰਾਸ ਵੋਟ’ ਤੋਂ ਬਾਅਦ ਭਾਜਪਾ ਨੇ ਰਾਜ ਸਭਾ ਸੀਟ ਜਿੱਤ ਲਈ ਸੀ।