ਆਈਟੀ ਹੱਬ ਬੈਂਗਲੁਰੂ ‘ਚ ਇਕ ਔਰਤ ਨੂੰ ‘ਆਂਡਿਆਂ’ ਦਾ ਲਾਲਚ ਦੇ ਕੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਔਰਤ ਨੂੰ ਸਿਰਫ 49 ਰੁਪਏ ‘ਚ ਚਾਰ ਦਰਜਨ ਆਂਡੇ ਵੇਚਣ ਦਾ ਆਫਰ ਮਿਲਿਆ। ਜਦੋਂ ਔਰਤ ਨੇ ਆਫਰ ਦਾ ਫਾਇਦਾ ਚੁੱਕਣ ਦੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਦੇ ਕ੍ਰੈਡਿਟ ਕਾਰਡ ਤੋਂ ₹48,000 ਤੋਂ ਵੱਧ ਦੀ ਰਕਮ ਸਾਫ ਹੋ ਗਈ।
ਇਕ ਮੁਤਾਬਕ ਔਰਤ ਦਾ ਨਾਂ ਸ਼ਿਵਾਨੀ ਹੈ। ਉਹ ਵਸੰਤਨਗਰ, ਬੈਂਗਲੁਰੂ ਦੀ ਰਹਿਣ ਵਾਲੀ ਹੈ। ਸ਼ਿਵਾਨੀ ਨੇ ਦਾਅਵਾ ਕੀਤਾ ਕਿ ਉਸ ਨੂੰ ਇੱਕ ਇਸ਼ਤਿਹਾਰ ਦਾ ਲਿੰਕ ਮਿਲਿਆ ਜਿੱਥੇ ਇੱਕ ਨਾਮੀ ਕੰਪਨੀ ਘੱਟ ਕੀਮਤ ‘ਤੇ ਆਂਡੇ ਵੇਚ ਰਹੀ ਸੀ।
ਨਿਊਜ਼ ਚੈਨਲ ਨਾਲ ਆਪਣੀ ਕਹਾਣੀ ਸਾਂਝੀ ਕਰਦੇ ਹੋਏ, ਔਰਤ ਨੇ ਕਿਹਾ, ‘ਇਸ਼ਤਿਹਾਰ ਵਿੱਚ ਇੱਕ ਸ਼ਾਪਿੰਗ ਲਿੰਕ ਦਾ ਜ਼ਿਕਰ ਕੀਤਾ ਗਿਆ ਸੀ। ਜਦੋਂ ਮੈਂ ਉਸ ਲਿੰਕ ‘ਤੇ ਕਲਿੱਕ ਕੀਤਾ ਤਾਂ ਮੈਨੂੰ ਇੱਕ ਪੇਜ ‘ਤੇ ਲੈ ਗਿਆ, ਜਿਥੇ ਮੁਰਗੀਆਂ ਨੂੰ ਕਿਵੇਂ ਪਾਲਿਆ ਜਾਂਦਾ ਸੀ ਅਤੇ ਆਂਡੇ ਕਿਵੇਂ ਇਕੱਠੇ ਕੀਤੇ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਕਿਵੇਂ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ, ਇਸ ਦਾ ਜ਼ਿਕਰ ਸੀ।
ਔਰਤ ਮੁਤਾਬਕ ਇਸ਼ਤਿਹਾਰ ਵਿੱਚ ਕੰਪਨੀ ਅੱਠ ਦਰਜਨ ਆਂਡੇ 99 ਰੁਪਏ ਵਿੱਚ ਵੇਚ ਰਹੀ ਸੀ ਅਤੇ ਉਹ ਵੀ ਬਿਨਾਂ ਕਿਸੇ ਡਿਲੀਵਰੀ ਚਾਰਜ ਦੇ। ਉਸ ਨੂੰ ਇਹ ਆਫਰ ਬਹੁਤ ਪਸੰਦ ਆਇਆ। ਉਸ ਨੇ 49 ਰੁਪਏ ਵਿੱਚ ਚਾਰ ਦਰਜਨ ਆਂਡੇ ਖਰੀਦਣ ਦਾ ਫੈਸਲਾ ਕੀਤਾ। ਜਿਵੇਂ ਹੀ ਔਰਤ ਆਪਣਾ ਆਰਡਰ ਪਲੇਸ ਕਰ ਰਹੀ ਸੀ, ਲਿੰਕ ਉਸ ਨੂੰ ਇੱਕ ਸੰਪਰਕ ਜਾਣਕਾਰੀ ਪੰਨੇ ‘ਤੇ ਲੈ ਗਿਆ, ਅਤੇ ਇੱਥੋਂ ਹੀ ਚੀਜ਼ਾਂ ਬਦਲਣੀਆਂ ਸ਼ੁਰੂ ਹੋ ਗਈਆਂ। ਉਸ ਨੇ ਇੱਥੇ ਆਪਣੇ ਕਾਰਡ ਦੇ ਵੇਰਵੇ ਦਰਜ ਕੀਤੇ। ਪਰ ਬਿਨਾਂ ਓਟੀਪੀ ਆਏ ਹੀ ਉਸ ਦੇ ਕਾਰਡ ਤੋਂ ਪੈਸੇ ਕੱਟ ਗਏ।
ਔਰਤ ਮੁਤਾਬਕ ਮੈਂ ਆਪਣਾ ਵੇਰਵਾ ਦਰਜ ਕੀਤਾ ਅਤੇ ਆਰਡਰ ਦੇਣ ਲਈ ਇਸ ‘ਤੇ ਕਲਿੱਕ ਕੀਤਾ। ਇਹ ਮੈਨੂੰ ਅਗਲੇ ਪੰਨੇ ‘ਤੇ ਲੈ ਗਿਆ ਜਿੱਥੇ ਉਨ੍ਹਾਂ ਕੋਲ ਸਿਰਫ਼ ਕ੍ਰੈਡਿਟ ਕਾਰਡਾਂ ਰਾਹੀਂ ਭੁਗਤਾਨ ਦੇ ਆਪਸ਼ਨ ਸਨ। ਮੈਂ ਮਿਆਦ ਪੁੱਗਣ ਦੀ ਮਿਤੀ ਅਤੇ ਸੀਵੀਵੀ ਨੰਬਰ ਸਮੇਤ ਆਪਣੇ ਕ੍ਰੈਡਿਟ ਕਾਰਡ ਦੇ ਵੇਰਵੇ ਦਾਖਲ ਕੀਤੇ ਅਤੇ ‘ਪ੍ਰੋਸੀਡ ਟੂ ਪੇਮੈਂਟ’ ‘ਤੇ ਕਲਿੱਕ ਕੀਤਾ। ਇਸ ਤੋਂ ਬਾਅਦ ਉਸਦੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ OTP ਆਇਆ।
ਇਹ ਵੀ ਪੜ੍ਹੋ : ‘ਤੁਸੀਂ ਸਰਕਾਰ ਹੋ ਅੱ/ਤਵਾ.ਦੀ ਨਹੀਂ…’ ਕਿਸਾਨਾਂ ‘ਤੇ ਗੋਲੀਆਂ ਚਲਾਉਣ ‘ਤੇ ਹਾਈਕੋਰਟ ਨੇ ਹਰਿਆਣਾ ਨੂੰ ਪਾਈ ਝਾੜ
ਔਰਤ ਮੁਤਾਬਕ ਉਸ ਨੇ ਉੱਥੇ ਓਟੀਪੀ ਵੀ ਨਹੀਂ ਭਰਿਆ ਅਤੇ ਉਸ ਦੇ ਕ੍ਰੈਡਿਟ ਕਾਰਡ ਤੋਂ ਕਰੀਬ 48,199 ਰੁਪਏ ਕੱਟ ਲਏ ਗਏ, ਜਿਸ ਨੂੰ ਸ਼ਾਈਨ ਮੋਬਾਈਲ ਐਚਯੂ ਨਾਮ ਦੇ ਖਾਤੇ ਵਿੱਚ ਕ੍ਰੈਡਿਟ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਔਰਤ ਦੇ ਖਾਤੇ ‘ਚੋਂ ਹੋਰ ਪੈਸੇ ਕਢਵਾਏ ਜਾ ਸਕਦੇ ਸਨ ਪਰ ਫਿਰ ਉਸ ਨੂੰ ਬੈਂਕ ਤੋਂ ਫੋਨ ਆਇਆ। ਜਿੱਥੇ ਉਸ ਨੇ ਸਭ ਕੁਝ ਦੱਸਿਆ ਅਤੇ ਫਿਰ ਬੈਂਕ ਨੇ ਕਾਰਡ ਬਲਾਕ ਕਰ ਦਿੱਤਾ। ਔਰਤ ਨੇ ਇਹ ਵੀ ਦੱਸਿਆ ਕਿ ਉਸ ਨੇ ਸਾਈਬਰ ਕ੍ਰਾਈਮ ਹੈਲਪਲਾਈਨ (1930) ‘ਤੇ ਕਾਲ ਕੀਤੀ ਜਿਸ ਨੇ ਉਸ ਨੂੰ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਨ ਲਈ ਕਿਹਾ। ਫਿਲਹਾਲ ਇਸ ਮਾਮਲੇ ‘ਚ ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।