ਮੇਟਾ ਨੇ ਵ੍ਹਾਟਸਐਪ ‘ਚ ਇਕ ਨਵਾਂ ਫੀਚਰ ਸ਼ਾਮਲ ਕੀਤਾ ਹੈ, ਜਿਸ ਨਾਲ ਹੁਣ ਯੂਜ਼ਰਸ ਲਈ ਮੈਸੇਜ ਸਰਚ ਕਰਨਾ ਪਹਿਲਾਂ ਦੇ ਮੁਕਾਬਲੇ ਸੌਖਾ ਹੋ ਜਾਵੇਗਾ। ਹੁਣ ਇਸ ਨਵੇਂ ਫੀਚਰ ਦੇ ਜ਼ਰੀਏ ਯੂਜ਼ਰਸ ਡੇਟ ਐਂਟਰ ਕਰਕੇ ਸਿੱਧੇ ਮੈਸੇਜ ਸਰਚ ਕਰ ਸਕਣਗੇ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਕਿਸੇ ਖਾਸ ਮੈਸੇਜ ਨੂੰ ਲੱਭਣ ਲਈ ਕਈ ਚੈਟ ਨਹੀਂ ਵੇਖਣੀਆਂ ਪੈਣਗੀਆਂ। ਵ੍ਹਾਟਸਐਪ ਦਾ ਸਰਚ ਬਾਇ ਡੇਟ ਫੀਚਰ ਹੁਣ ਸਾਰੇ ਪਲੇਟਫਾਰਮਾਂ ‘ਤੇ ਉਪਲਬਧ ਕਰ ਦਿੱਤਾ ਗਿਆ ਹੈ ਅਤੇ ਤੁਸੀਂ ਇਸ ਦੀ ਵਰਤੋਂ ਸ਼ੁਰੂ ਕਰ ਸਕਦੇ ਹੋ।
ਵ੍ਹਾਟਸਐਪ ਦੇ ਇਸ ਨਵੇਂ ਵ੍ਹਾਟਸਐਪ ਸਰਚ ਬਾਈ ਡੇਟ ਫੀਚਰ ਦੇ ਜ਼ਰੀਏ, ਯੂਜ਼ਰ ਹੁਣ ਇੱਕ ਤਰੀਕ ਚੁਣ ਸਕਦੇ ਹਨ ਅਤੇ ਉਸ ਤਾਰੀਖ ਤੋਂ ਬਾਅਦ ਭੇਜੇ ਗਏ ਬਾਕੀ ਮੈਸੇਜਿਸ ਨੂੰ ਛੱਡ ਸਕਦੇ ਹਨ। ਇਸ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ਕੋਈ ਵੀ ਗਰੁੱਪ ਜਾਂ ਚੈਟ ਖੋਲ੍ਹਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਉਸ ਪ੍ਰੋਫਾਈਲ ‘ਤੇ ਕਲਿੱਕ ਕਰਨਾ ਹੋਵੇਗਾ। ਜਿਵੇਂ ਹੀ ਇੱਥੇ ਪ੍ਰੋਫਾਈਲ ਓਪਨ ਹੋਵੇਗੀ, ਯੂਜ਼ਰਸ ਨੂੰ ਖੱਬੇ ਪਾਸੇ ਸਰਚ ਆਪਸ਼ਨ ਦਿਖਾਈ ਦੇਵੇਗਾ।
ਇਸ ਤੋਂ ਬਾਅਦ ਸਰਚ ‘ਤੇ ਜਾਣ ਤੋਂ ਬਾਅਦ ਪ੍ਰੋਫਾਈਲ ਦੇ ਸੱਜੇ ਪਾਸੇ ਇਕ ਕੈਲੰਡਰ ਆਈਕਨ ਦਿਖਾਈ ਦੇਵੇਗਾ। ਇਸ ‘ਤੇ ਟੈਪ ਕਰਦੇ ਹੀ ਕੈਲੰਡਰ ਖੁੱਲ੍ਹ ਜਾਵੇਗਾ। ਹੁਣ ਤੁਹਾਨੂੰ ਸਿਰਫ਼ ਉਹ ਚਰੀਕ ਚੁਣਨੀ ਹੋਵੇਗੀ ਜਿਸ ਦੇ ਮੈਸੇਜਿਸ ਨੂੰ ਤੁਸੀਂ ਪੜ੍ਹਨਾ ਚਾਹੁੰਦੇ ਹੋ। ਅਜਿਹਾ ਕਰਨ ਨਾਲ ਉਸ ਤਰੀਕ ਦੇ ਸਾਰੇ ਮੈਸੇਜ ਤੁਹਾਨੂੰ ਦਿਖਾਈ ਦੇਣਗੇ।
ਇਹ ਫੀਚਰ ਹੁਣ ਐਂਡਰੌਇਡ ਡਿਵਾਈਸਾਂ ਲਈ ਜਾਰੀ ਕੀਤੀ ਗਈ ਹੈ ਅਤੇ iOS, ਮੈਕ ਡੈਸਕਟਾਪ ਅਤੇ WhatsApp ਵੈੱਬ ਲਈ ਪਹਿਲਾਂ ਹੀ ਉਪਲਬਧ ਹੈ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਆਪਣੇ ਵ੍ਹਾਟਸਐਪ ਚੈਨਲ ‘ਤੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਫੀਚਰ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ :ਔਰਤ ਨੇ ਵਾਪਸ ਕੀਤਾ ਗੁਆਚਿਆ ਹੋਇਆ ਫੋਨ, ਇਨਾਮ ਵਿਚ ਮਿਲੀ ਅਜਿਹੀ ਚੀਜ਼ ਕਿ ਬੁਲਾਉਣੀ ਪਈ ਪੁਲਿਸ
ਹੁਣ ਤੱਕ ਮੈਸੇਜ ਸਰਚ ਕਰਨ ਲਈ ਤੁਹਾਨੂੰ ਵ੍ਹਾਟਸਐਪ ਵਿੱਚ ਕੀਵਰਡ ਪਾਉਣਾ ਪੈਂਦਾ ਸੀ। ਅਜਿਹੇ ‘ਚ ਜਦੋਂ ਸਰਚ ‘ਚ ਉਸ ਕੀਵਰਡ ਨੂੰ ਐਂਟਰ ਕੀਤਾ ਗਿਆ ਤਾਂ ਉਹੀ ਮੈਸੇਜ ਨਜ਼ਰ ਆ ਰਿਹਾ ਸੀ। ਪਰ, ਹੁਣ ਕੈਲੰਡਰ ਆਪਸ਼ਨ ਨਾਲ ਮੈਸੇਜਿਸ ਨੂੰ ਲੱਭਣਾ ਹੋਰ ਵੀ ਆਸਾਨ ਹੋ ਗਿਆ ਹੈ। ਮੈਸੇਜਿਸ ਤੋਂ ਇਲਾਵਾ, ਸ਼ੇਅਰ ਮੀਡੀਆ, ਲਿੰਕਸ ਅਤੇ ਡਾਕੂਮੈਂਟ ਫਾਈਲਸ ਨੂੰ ਵੀ ਚੈਟ ਵਿੱਚ ਸਰਚ ਕੀਤਾ ਜਾ ਸਕਦਾ ਹੈ।