ਦਿੱਲੀ-ਐਨਸੀਆਰ ਦੇ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਦੁਪਹਿਰ ਬਾਅਦ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ। ਹਾਲਾਂਕਿ ਸਵੇਰ ਤੋਂ ਹੀ ਬੱਦਲਾਂ ਦੀ ਲੁਕਣ-ਮੀਟੀ ਜਾਰੀ ਸੀ। ਦੁਪਹਿਰ ਤੱਕ ਅਸਮਾਨ ਸੰਘਣੇ ਬੱਦਲਾਂ ਨਾਲ ਢਕ ਗਿਆ ਅਤੇ ਹਵਾ ਵੀ ਸ਼ਾਂਤ ਹੋ ਗਈ। ਇਸ ਦੌਰਾਨ ਬਾਰਿਸ਼ ਸ਼ੁਰੂ ਹੋ ਗਈ। ਮੌਸਮ ਵਿਭਾਗ ਨੇ ਪਹਿਲਾਂ ਹੀ ਐਤਵਾਰ ਯਾਨੀ ਅੱਜ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ।
ਸ਼ਨੀਵਾਰ ਤੋਂ ਬਾਅਦ ਐਤਵਾਰ ਨੂੰ ਵੀ ਬਾਰਿਸ਼ ਕਾਰਨ ਦਿੱਲੀ-ਐੱਨਸੀਆਰ ‘ਚ ਪਾਰਾ ਡਿੱਗ ਗਿਆ ਹੈ। ਸਵੇਰ ਦੇ ਤਾਪਮਾਨ ਵਿੱਚ ਇਹ ਗਿਰਾਵਟ 6 ਮਾਰਚ ਤੱਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਮੌਸਮ ਸਥਿਰ ਰਹਿ ਸਕਦਾ ਹੈ। 4 ਮਾਰਚ ਤੋਂ ਬਾਅਦ ਮੌਸਮ ‘ਚ ਬਦਲਾਅ ਹੋਵੇਗਾ। ਜਦੋਂ ਕਿ ਦਿਨ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਹੋ ਸਕਦਾ ਹੈ। ਮੌਸਮ ਵਿਭਾਗ ਨੇ 8 ਮਾਰਚ ਨੂੰ ਦਿਨ ਵੇਲੇ ਚੰਗੀ ਧੁੱਪ ਨਿਕਲਣ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ : ਕਪੂਰਥਲਾ ‘ਚ 6 ਵਿਦੇਸ਼ੀ ਔਰਤਾਂ ਫੜੀਆਂ, ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਰਦੀਆਂ ਸਨ ਲੁੱਟ-ਖੋਹ
ਮੌਸਮ ਵਿਭਾਗ ਨੇ ਪਲਵਲ (ਹਰਿਆਣਾ), ਸਹਾਰਨਪੁਰ, ਦੇਵਬੰਦ, ਮੁਜ਼ੱਫਰਨਗਰ, ਖਤੌਲੀ, ਸਕੋਟੀ ਟਾਂਡਾ, ਦੌਰਾਲਾ, ਪਿਲਖੁਆ, ਹਾਪੁੜ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਗੜ੍ਹੇਮਾਰੀ, ਤੂਫਾਨ, ਮੀਂਹ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: