ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੀ ਕੋਟਲੀ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਕੁਟਾਲ ਦੀ 28 ਸਾਲਾ ਸੁਮਨ ਕੁਮਾਰੀ ਨੇ ਬੀਐੱਸਐੱਫ ‘ਚ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਦੇਸ਼ ਵਿੱਚ ਬੀਐਸਐਫ ਵਿੱਚ ਕੋਈ ਵੀ ਮਹਿਲਾ ਸਨਾਈਪਰ ਨਹੀਂ ਸੀ। ਸੁਮਨ ਦੀ ਇਸ ਕਾਮਯਾਬੀ ਕਾਰਨ ਉਸਦੇ ਪਰਿਵਾਰ, ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।
ਇਸ ਦੇ ਨਾਲ ਹੀ ਸੂਬੇ ਅਤੇ ਦੇਸ਼ ਨੂੰ ਵੀ ਬੇਟੀ ਦੀ ਬਹਾਦਰੀ ‘ਤੇ ਮਾਣ ਹੈ। ਖਾਸ ਗੱਲ ਇਹ ਹੈ ਕਿ 56 ਪੁਰਸ਼ਾਂ ਦੇ ਗਰੁੱਪ ‘ਚ ਸੁਮਨ ਕੁਮਾਰੀ ਇਕਲੌਤੀ ਮਹਿਲਾ ਸੀ, ਜਿਸ ਨੇ ਸਨਾਈਪਰ ਦੀ ਟ੍ਰੇਨਿੰਗ ਲੈ ਕੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ। ਜਾਣਕਾਰੀ ਮੁਤਾਬਕ 8 ਹਫਤਿਆਂ ਦੀ ਇਹ ਮੁਸ਼ਕਲ ਟ੍ਰੇਨਿੰਗ ਇੰਦੌਰ ਸਥਿਤ ਸੀਮਾ ਸੁਰੱਖਿਆ ਬਲ ਦੇ ਸੈਂਟਰਲ ਆਰਮਾਮੈਂਟ ਐਂਡ ਕੰਬੈਟ ਸਕਿੱਲ ਸਕੂਲ ‘ਚ ਦਿੱਤੀ ਗਈ।

ਸੁਮਨ 2021 ਵਿੱਚ ਬੀਐਸਐਫ ਵਿੱਚ ਭਰਤੀ ਹੋਈ ਸੀ ਅਤੇ ਇਸ ਵੇਲੇ ਵਿੱਚ ਬੀਐਸਐਫ ਦੀ ਪੰਜਾਬ ਯੂਨਿਟ ਵਿੱਚ ਸਬ-ਇੰਸਪੈਕਟਰ ਵਜੋਂ ਕੰਮ ਕਰ ਰਹੀ ਹੈ। ਪੰਜਾਬ ਵਿੱਚ ਇੱਕ ਪਲਾਟੂਨ ਦੀ ਕਮਾਂਡ ਕਰਦੇ ਸਮੇਂ ਸਰਹੱਦ ਪਾਰ ਸਨਾਈਪਰ ਹਮਲਿਆਂ ਦੇ ਖਤਰੇ ਨੂੰ ਮਹਿਸੂਸ ਕਰਨ ਤੋਂ ਬਾਅਦ, ਸੁਮਨ ਨੇ ਸਨਾਈਪਰ ਕੋਰਸ ਕਰਨ ਦਾ ਸੰਕਲਪ ਲਿਆ। ਸੁਮਨ ਨੇ ਆਪਣੀ ਮਰਜ਼ੀ ਨਾਲ ਸਨਾਈਪਰ ਕੋਰਸ ਲਈ ਅਪਲਾਈ ਕੀਤਾ ਸੀ। ਉਸ ਦੀ ਬਹਾਦਰੀ ਨੂੰ ਵੇਖਦੇ ਹੋਏ ਉਸਦੇ ਸੀਨੀਅਰ ਨੇ ਵੀ ਉਸਦਾ ਮਨੋਬਲ ਵਧਾਇਆ ਅਤੇ ਉਸ ਨੂੰ ਕੋਰਸ ਲਈ ਮਨਜ਼ੂਰੀ ਦੇ ਦਿੱਤੀ।
ਇਹ ਵੀ ਪੜ੍ਹੋ : ਪੈਸੇ ਲੈ ਕੇ ਸੰਸਦ ‘ਚ ਵੋਟ ਪਾਉਣ ਵਾਲੇ MP-MLA ਦੀ ਹੁਣ ਖ਼ੈਰ ਨਹੀਂ, ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ
ਟ੍ਰੇਂਡ ਸਨਾਈਪਰ ਬਹੁਤ ਮੁਸ਼ਕਲ ਟ੍ਰੇਨਿੰਗ ਤੋਂ ਬਾਅਦ ਤੈਅ ਦੂਰੀ ਤੋਂ ਐੱਸਐੱਸਜੀ ਸਣੇ ਹੋਰ ਬੰਦੂਆਂ ਤੋਂ ਸਹੀ ਟੀਚੇ ‘ਤੇ ਨਿਸ਼ਾਨਾ ਲਾਉਣ ਦੇ ਸਮਰੱਥ ਹੁੰਦੇ ਹਨ। ਇਨ੍ਹਾਂ ਨੂੰ ਮੁਸ਼ਕਲ ਹਾਲਾਤਾਂ ਵਿੱਚ ਆਪਣੀ ਪਛਾਣ ਲੁਕਾ ਕੇ ਕਾਰਵਾਈ ਕਰਨ ਲਈ ਖਾਸ ਤੌਰ ‘ਤੇ ਟ੍ਰੇਂਡ ਕੀਤਾ ਜਾਂਦਾ ਹੈ। ਤਿੰਨ ਕਿਲੋਮੀਟਰ ਤੋੰ ਵੀ ਵੱਧ ਦੂਰੀ ਤੋਂ ਦੁਸ਼ਮਣ ‘ਤੇ ਅਚੂਕ ਨਿਸ਼ਾਨਾ ਲਗਾ ਸਕਣ ਵਿੱਚ ਸਮਰੱਥ ਹੁੰਦੇ ਹਨ। ਟ੍ਰੇਨਿੰਗ ਵਿੱਚ ਮੁਸ਼ਕਲ ਤੋਂ ਮੁਸਕਲ ਪੜਾਅ ਵਿੱਚ ਸੁਮਨ ਕੁਮਾਰੀ ਨੇ ਹਿੰਮਤ ਨਹੀਂ ਹਾਰੀ ਅਤੇ ਅਖੀਰ ਤੱਕ ਡਟੀ ਰਹੀ। ਅੱਠ ਹਫਤਿਆਂ ਦੇ ਮੁਸ਼ਕਲ ਬੀਐੱਸਐੱਫ ਸਨਾਈਪਰ ਕੋਰਸ ਵਿੱਚ ਇੰਸਟਰੱਕਟਰ ਗ੍ਰੇਡ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਦਾ ਖਿਤਾਬ ਵੀ ਸੁਮਨ ਕੁਮਾਰੀ ਦੇ ਨਾਂ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























