ਪੱਛਮੀ ਬੰਗਾਲ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਰਤ ਗੱਠਜੋੜ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਵਿਵਾਦ ਟੀਐਮਸੀ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਖ਼ਤਮ ਹੋ ਗਿਆ। ਤ੍ਰਿਣਮੂਲ ਕਾਂਗਰਸ ਪਾਰਟੀ ਨੇ ਪੱਛਮੀ ਬੰਗਾਲ ਦੀਆਂ ਸਾਰੀਆਂ 42 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਹਾਲਾਂਕਿ 3 ਨਾਵਾਂ ਦਾ ਐਲਾਨ ਹੋਣਾ ਬਾਕੀ ਹੈ। ਇਸ ਸੂਚੀ ਦੇ ਜਾਰੀ ਹੋਣ ਮਗਰੋਂ ਸਾਬਕਾ ਕ੍ਰਿਕਟਰ ਯੂਸਫ ਪਠਾਨ ਵੀ ਸਿਆਸਤ ਵਿੱਚ ਐਂਟਰੀ ਕਰਨ ਲੱਗੇ ਹਨ। ਸੂਚੀ ਵਿੱਚ ਉਨ੍ਹਾਂ ਦਾ ਨਾਂ ਵੀ ਸ਼ਾਮਲ ਹੈ। ਯੂਸਫ ਪਠਾਨ ਬਹਿਰਾਮਪੁਰ ਸੀਟ ਤੋਂ ਚੋਣ ਲੜਨਗੇ। ਤੁਹਾਨੂੰ ਦੱਸ ਦੇਈਏ ਕਿ ਯੂਸਫ ਪਠਾਨ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਨਾਲ ਹੋਵੇਗਾ। ਇਸ ਦੇ ਨਾਲ ਹੀ ਇੱਕ ਹੋਰ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੂੰ ਵੀ ਸੂਚੀ ਦੀ ਲਿਸਟ ਵਿਚ ਜਗ੍ਹਾ ਦਿੱਤੀ ਗਈ ਹੈ।
ਯੂਸਫ਼ 2007 ਵਿੱਚ ਟੀ-20 ਵਿਸ਼ਵ ਕੱਪ ਅਤੇ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ, ਜਦੋਂ ਕਿ ਕੀਰਤੀ ਆਜ਼ਾਦ 1983 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਯੂਸਫ ਇਕ ਹੋਰ ਸਾਬਕਾ ਮਹਾਨ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਦਾ ਭਰਾ ਹੈ। ਉਨ੍ਹਾਂ ਨੇ ਸੱਤ ਸਾਲਾਂ ਤੱਕ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਟੀਮ ਲਈ ਖੇਡਿਆ ਹੈ। ਯੂਸਫ 2012 ਅਤੇ 2014 ਵਿੱਚ ਆਈਪੀਐਲ ਖਿਤਾਬ ਜਿੱਤਣ ਵਾਲੀ ਕੇਕੇਆਰ ਟੀਮ ਦਾ ਹਿੱਸਾ ਸੀ। ਆਈਪੀਐਲ ਖਿਤਾਬ ਜਿੱਤਣ ਤੋਂ ਬਾਅਦ, ਉਹ ਕਈ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ।
ਇਸ ਸੂਚੀ ਵਿੱਚ ਮਮਤਾ ਬੈਨਰਜੀ ਨੇ 32 ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ। ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਮਮਤਾ ਬੈਨਰਜੀ ਨੇ ਆਪਣੇ ਉਮੀਦਵਾਰਾਂ ‘ਚ ਵੱਡਾ ਫੇਰਬਦਲ ਕੀਤਾ ਹੈ। ਫਿਲਮ ਸਟਾਰ ਰਚਨਾ ਬੈਨਰਜੀ ਨੂੰ ਹੁਗਲੀ ਸੀਟ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਬਕਾ ਆਈਪੀਐਸ ਅਧਿਕਾਰੀ ਪ੍ਰਸੂਨ ਬੈਨਰਜੀ ਮਾਲਦਾ ਉੱਤਰੀ ਤੋਂ ਚੋਣ ਲੜਨਗੇ। ਇਸ ਵਾਰ ਨੁਸਰਤ ਜਹਾਂ ਦੀ ਟਿਕਟ ਵੀ ਰੱਦ ਹੋ ਗਈ ਹੈ।
ਇਹ ਵੀ ਪੜ੍ਹੋ : ਇਟਲੀ ‘ਚ ਪੰਜਾਬੀ ਟਰੱਕ ਡਰਾਈਵਰ ਦੀ ਕਰੰਟ ਲੱਗਣ ਨਾਲ ਮੌ.ਤ, 2 ਦਿਨ ਬਾਅਦ ਮਾਪਿਆਂ ਨੇ ਜਾਣਾ ਸੀ ਪੁੱਤ ਕੋਲ
ਯੂਸਫ ਪਠਾਨ ਤੋਂ ਇਲਾਵਾ 41 ਹੋਰ ਉਮੀਦਵਾਰਾਂ ਦੇ ਨਾਂ ਵੀ ਸ਼ਾਮਲ ਹਨ। ਜਿਸ ਵਿੱਚ ਕਾਂਠੀ ਤੋਂ ਉੱਤਮ ਬਾਰਿਕ, ਘਾਟਲ ਤੋਂ ਅਦਾਕਾਰ ਦੇਬ, ਝਾਰਗ੍ਰਾਮ ਤੋਂ ਪਦਮਸ਼੍ਰੀ ਕਾਲੀਪਦਾ ਸੋਰੇਨ, ਮੇਦਿਨੀਪੁਰ ਤੋਂ ਜੂਨ ਮਾਲੀਆ, ਪੁਰੂਲੀਆ ਤੋਂ ਸ਼ਾਂਤੀ ਰਾਮ ਮਹਤੋ, ਬਾਂਕੁਰਾ ਤੋਂ ਅਰੂਪ ਚੱਕਰਵਰਤੀ, ਵਰਦਮਾਨ ਦੁਰਗਾਪੁਰ-ਕੀਰਤੀ ਆਜ਼ਾਦ, ਬੀਰਭੂਮ ਤੋਂ ਸ਼ਤਾਬਦੀ ਰਾਏ, ਬਿਸ਼ਨੂਪੁਰ ਤੋਂ ਸੁਦਾਤਾ ਮੰਡਲ ਖਾਨ, ਆਸਨਸੋਲ ਤੋਂ ਸ਼ਤਰੂਘਨ ਸਿਨਹਾ, ਕ੍ਰਿਸ਼ਣਾਨਗਰ ਤੋੰ ਮਹੁਆ ਮੋਇਤਰਾ, ਰਾਨਾਘਾਟ ਤੋਂ ਮੁਕੁਟ ਮਣੀ ਅਧਿਕਾਰੀ, ਬਨਗਾਂਵ ਤੋਂ ਬਿਸ਼ਵਜੀਤ ਦਾਸ, ਬੈਰਕਪੁਰ ਤੋਂ ਪਾਰਥ ਭੌਮਿਕ ਨੂੰ ਲੋਕ ਸਭਾ ਦੀ ਟਿਕਟ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -: