ਦੰਗਾ ਪੀੜਤ ਵੈਲਫੇਅਰ ਸੁਸਾਇਟੀ (ਪੰਜਾਬ) ਨੇ ਮਨਪ੍ਰੀਤ ਇਯਾਲੀ ਵੱਲੋਂ ਪੰਜਾਬ ਵਿਧਾਨਸਭਾ ਵਿੱਚ 1984 ਦੇ ਕਤਲੇਆਮ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਸਬੰਧੀ ਅਤੇ ਜਿਹੜੇ ਪੰਦਰਾਂ ਮਕਾਨ ਲੈਂਡ ਮਾਫੀਆ ਵੱਲੋਂ ਨਾਜਾਇਜ਼ ਤੌਰ ‘ਤੇ ਕਬਜ਼ਿਆਂ ਦੇ ਮਸਲਿਆਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਉਠਾਉਣ ਲਈ ਸਮੂਹ ਕਤਲੇਆਮ ਪੀੜਤ ਪਰਿਵਾਰਾਂ ਵੱਲੋਂ ਧੰਨਵਾਦ।
ਦੰਗਾ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ MLA ਮਨਪ੍ਰੀਤ ਸਿੰਘ ਇਯਾਲੀ ਨੇ 1984 ਦੇ ਕਤਲੇਆਮ ਪੀੜਤਾਂ ਦੀ ਅਵਾਜ਼ ਬਣਕੇ ਵਿਧਾਨ ਸਭਾ ਵਿੱਚ ਕਤਲੇਆਮ ਪੀੜਤਾਂ ਦੇ ਮੁੜ ਵਸੇਬੇ ਅਤੇ ਲੈਂਡ ਮਾਫੀਆ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਮਨਪ੍ਰੀਤ ਇਯਾਲੀ ਨੇ ਵਿਧਾਨ ਸਭਾ ਵਿੱਚ 1984 ਦੇ ਕਤਲੇਆਮ ਪੀੜਤਾਂ ਦੇ ਮੁੜ ਵਸੇਬੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁੜ ਵਸੇਬੇ ਸਬੰਧੀ ਹੁਕਮਾਂ ਤੇ ਮਸਲਿਆਂ ਬਾਰੇ ਦੱਸਦਿਆਂ ਕਿਹਾ ਕਿ 1984 ਦੇ ਕਤਲੇਆਮ ਪੀੜਤ ਪਰਿਵਾਰਾਂ ਨੂੰ ਜਿਨ੍ਹਾਂ ਦੇ ਲਾਲ ਕਾਰਡ ਬਣੇ ਹੋਏ ਹਨ, ਰਹਿਣ ਲਈ ਮਕਾਨ ਅਤੇ ਕਾਰੋਬਾਰ ਲਈ ਬੂਥ ਪੰਜਾਬ ਸਰਕਾਰ ਵੱਲੋਂ ਅਲਾਟ ਕੀਤੇ ਜਾਣੇ ਸਨ। ਸੀਆਰਪੀਐਫ਼ ਕਾਲੋਨੀ ਦੁਗਰੀ ਲੁਧਿਆਣਾ ਵਿੱਚ ਤਕਰੀਬਨ 400 ਪਰਿਵਾਰਾਂ ਨੂੰ ਇਹਨਾਂ ਮਕਾਨਾਂ ਦੀ ਅਲਾਟਮੈਂਟ ਕੀਤੀ ਗਈ ਸੀ, ਉਨ੍ਹਾਂ ਵਿਚੋਂ ਤਕਰੀਬਨ ਪੰਦਰਾਂ 15 ਫਲੈਟਾਂ ਤੇ ਲੈਂਡ ਮਾਫੀਆ ਵੱਲੋਂ ਨਾਜਾਇਜ਼ ਤੌਰ ਤੇ ਕਬਜ਼ੇ ਕਰ ਲਏ ਗਏ ਸਨ। ਇਸ ਲੈਂਡ ਮਾਫੀਆ ਦਾ ਸਰਗਨਾ ਮੁਹੰਮਦ ਰਫ਼ੀਕ ਨਾਂ ਦਾ ਇੱਕ ਵਿਅਕਤੀ ਹੈ ਜਿਸ ਦੇ ਨਾਲ ਕੁਝ ਗੁੰਡਾ ਅਨਸਰ ਸ਼ਾਮਲ ਹਨ। ਇਨ੍ਹਾਂ ਫਲੈਟਾਂ ਵਿੱਚ ਸਰਕਾਰੀ ਮੁਲਾਜ਼ਮ ਵੀ ਨਾਜਾਇਜ਼ ਤੌਰ ‘ਤੇ ਕਬਜ਼ੇ ਵੇਚ ਰਹੇ ਹਨ, ਜਦਕਿ ਇਨ੍ਹਾਂ ਫਲੈਟਾਂ ਨੂੰ ਡੀਸੀ ਦਫ਼ਤਰ ਵੱਲੋਂ ਮੁਲਾਜ਼ਮਾਂ ਨੂੰ ਕਿਰਾਏ ‘ਤੇ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਮਹਾਰਾਣੀ ਪਰਨੀਤ ਕੌਰ ਨੂੰ ਲੈ ਕੇ ਵੱਡੀ ਖ਼ਬਰ, ਕਾਂਗਰਸ ਛੱਡ ਕੇ BJP ‘ਚ ਹੋਣਗੇ ਸ਼ਾਮਲ!
ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਇਆਲੀ ਵੱਲੋਂ 1984 ਦੇ ਪੀੜਤਾਂ ਦੀ ਆਵਾਜ਼ ਬਣਕੇ ਇਨ੍ਹਾਂ ਸਾਰੇ ਮਸਲਿਆਂ ਨੂੰ ਪੰਜਾਬ ਵਿਧਾਨਸਭਾ ਵਿੱਚ ਉਠਾਉਣ ਤੋਂ ਇਲਾਵਾ 1984 ਦੇ ਪੀੜਤ ਪਰਿਵਾਰਾਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਇਹ ਪੀੜਤ ਪਰਿਵਾਰ ਇਕੱਲੇ ਨਹੀਂ ਹਨ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਦੇ ਨਾਲ ਹਰ ਸੁੱਖ-ਦੁੱਖ ਵਿੱਚ ਖੜ੍ਹਾ ਹੈ। ਇਸ ਮੌਕੇ ਸੁਰਜੀਤ ਸਿੰਘ ਪ੍ਰਧਾਨ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਦੀ ਅਗਵਾਈ ਹੇਠ ਅਮਰਜੀਤ ਸਿੰਘ ਰਾਜਪਾਲ ਦਲਜੀਤ ਸਿੰਘ ਸੋਨੀ ਹਰਿੰਦਰ ਸਿੰਘ ਕਾਕਾ ਇੰਦਰਪਾਲ ਸਿੰਘ ਵਿੱਕੀ ਮਾਨ ਸਿੰਘ ਗੂੰਦ ਹਰਪਾਲ ਸਿੰਘ ਵੀ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: