ਪਟਿਆਲਾ ਦੇ ਸਰਹਿੰਦ ਰੋਡ ਹਰਿੰਦਰ ਨਗਰ ਇਲਾਕੇ ‘ਚ ਮਨੀ ਐਕਸਚੇਂਜਰ ‘ਤੇ ਹਮਲਾ ਕਰਕੇ ਐਕਟਿਵਾ ਸਮੇਤ ਨਕਦੀ ਲੁੱਟਣ ਵਾਲੇ 6 ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਤ੍ਰਿਪੜੀ ਥਾਣੇ ਦੇ ਐਸਐਚਓ ਅਤੇ ਸੀਆਈਏ ਇੰਚਾਰਜ ਦੀਆਂ ਟੀਮਾਂ ਨੇ ਮਿਲ ਕੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ।
ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ 6 ਲੱਖ 60 ਹਜ਼ਾਰ ਰੁਪਏ ਭਾਰਤੀ ਕਰੰਸੀ, 9010 ਅਮਰੀਕੀ ਡਾਲਰ ਅਤੇ 4720 ਕੈਨੇਡੀਅਨ ਡਾਲਰ, 13650 ਦੱਖਣੀ ਅਫ਼ਰੀਕੀ ਡਾਲਰ, ਇੱਕ ਕਾਰ ਅਤੇ ਲੁੱਟੀ ਹੋਈ ਐਕਟਿਵਾ ਬਰਾਮਦ ਹੋਈ ਹੈ।
ਵਰਨਾ ਗੱਡੀ ਨੂੰ ਦੋਸ਼ੀਆਂ ਨੇ ਲੁੱਟ ਦੀ ਰਕਮ ਤੋਂ ਖਰੀਦਿਆ ਸੀ। ਦੋਸ਼ੀਆਂ ਕੋਲੋਂ ਕੁੱਲ 20 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ। ਇਨ੍ਹਾਂ ਦੋਸ਼ੀਆਂ ਨੇ ਦੋ ਮਹੀਨੇ ਰੇਕੀ ਕਰਨ ਤੋਂ ਬਾਅਦ 29 ਫਰਵਰੀ ਦੀ ਸ਼ਾਮ ਨੂੰ ਮਨੀ ਐਕਸਚੇਂਜਰ ਜਸਦੀਪ ਸਿੰਘ ਹਰਿੰਦਰ ਨਗਰ ’ਤੇ ਹਮਲਾ ਕਰ ਕੇ ਨਕਦੀ ਸਮੇਤ ਐਕਟਿਵਾ ਲੁੱਟ ਲਈ।
ਐਸਐਸਪੀ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਦਾ ਮਾਸਟਰ ਮਾਈਂਡ ਤਰੁਣ ਚੌਹਾਨ ਉਮਰ 26 ਸਾਲ ਬੀਸੀਏ ਪਾਸ ਪੀਬੀਸੀ ਕਲੋਨੀ ਨਾਭਾ ਰੋਡ ਸੀ। ਇਸ ਮਾਮਲੇ ਵਿੱਚ ਸ਼ਾਮਲ ਅਮਿਤ ਕੁਮਾਰ (20) ਬਾਬੂ ਸਿੰਘ ਕਾਲੋਨੀ, ਪਟਿਆਲਾ, ਅੰਕਿਤ (20) ਬਾਬੂ ਸਿੰਘ ਕਾਲੋਨੀ, ਸ਼ਮਸ਼ਾਦ (21), ਸਪਿੰਦਰ ਸਿੰਘ (34) ਖਾਲਸਾ ਨਗਰ ਭਾਦਸੋਂ ਰੋਡ ਅਤੇ ਚਮਕੌਰ ਸਿੰਘ (26) ਪਿੰਡ ਪੇਧਨ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਚਮਕੌਰ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਪੰਜ ਕੇਸ ਦਰਜ ਹਨ ਅਤੇ ਅਮਿਤ ਖ਼ਿਲਾਫ਼ ਪਹਿਲਾਂ ਵੀ ਸ਼ਰਾਬ ਤਸਕਰੀ ਦਾ ਕੇਸ ਦਰਜ ਹੈ।
ਇਹ ਵੀ ਪੜ੍ਹੋ : ਹਾਈਕੋਰਟ ਦੇ ਹੁਕਮਾਂ ਉੱਤੇ ਨਜਾਇਜ਼ ਕਬਜ਼ਿਆਂ ‘ਤੇ ਚੱਲਿਆ ਪੀਲਾ ਪੰਜਾ, ਲੋਹੇ ਦੀ ਗਰਿੱਲ ਅਤੇ ਗੇਟ ਨੂੰ ਤੋੜਿਆ
ਐਸਐਸਪੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਥਾਣਾ ਤ੍ਰਿਪੜੀ ਦੇ ਐਸਐਚਓ ਗੁਰਪ੍ਰੀਤ ਸਿੰਘ ਭਿੰਡਰ ਅਤੇ ਸੀਆਈਏ ਅਤੇ ਟੈਕਨੀਕਲ ਸਪੋਰਟਸ ਯੂਨਿਟ ਦੇ ਇੰਚਾਰਜ ਸ਼ਮਿੰਦਰ ਸਿੰਘ ਦੀਆਂ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ, ਐਸਪੀ ਡੀ ਯੋਗੇਸ਼ ਸ਼ਰਮਾ, ਡੀਐਸਪੀ ਡੀ ਅਵਤਾਰ ਸਿੰਘ, ਡੀਐਸਪੀ ਸਿਟੀ ਟੂ ਜੰਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਇਸ ਮਾਮਲੇ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: