ਜਦੋਂ ਵੀ ਆਰਕੈਸਟਰਾ ਦਾ ਜ਼ਿਕਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਜੋ ਤਸਵੀਰ ਆਉਂਦੀ ਹੈ ਉਹ ਵੱਖ-ਵੱਖ ਤਰ੍ਹਾਂ ਦੇ ਸਾਜ਼ਾਂ ਦੀ ਹੁੰਦੀ ਹੈ। ਪਰ ਡਿਜੀਟਲ ਕ੍ਰਾਂਤੀ ਕਲਾ ਜਗਤ ਵਿੱਚ ਵੀ ਬੇਮਿਸਾਲ ਬਦਲਾਅ ਲਿਆ ਰਹੀ ਹੈ। ਗਿਟਾਰ, ਵਾਇਲਨ, ਵੀਨਾ ਵਰਗੇ ਸਾਜ਼ ਹੁਣ ਕੰਪਿਊਟਰ ਰਾਹੀਂ ਵਜਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਤਾਂ ਕੰਪਿਊਟਰ ਰਾਹੀਂ ਪੂਰੇ ਕੰਸਰਟ ਦਾ ਪ੍ਰਬੰਧ ਕਰ ਸਕਦੇ ਹੋ। ਇਸ ਦੀ ਤਾਜ਼ਾ ਮਿਸਾਲ ਹਾਲ ਹੀ ‘ਚ ਦੇਖਣ ਨੂੰ ਮਿਲੀ ਹੈ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ।
ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਇਕ ਨੌਜਵਾਨ ਨੂੰ ਆਈਪੈਡ ‘ਤੇ ਸਿਤਾਰ ਵਜਾਉਂਦੇ ਦੇਖਿਆ। ਉਸ ਨੌਜਵਾਨ ਦੀ ਤਾਰੀਫ ਕਰਦੇ ਹੋਏ ਆਨੰਦ ਮਹਿੰਦਰਾ ਨੇ ਇਸ ਵੀਡੀਓ ਨੂੰ ਆਪਣੇ ਫਾਲੋਅਰਜ਼ ਨਾਲ ਸਾਂਝਾ ਕੀਤਾ ਹੈ। ਸੋਸ਼ਲ ਮੀਡੀਆ ਯੂਜ਼ਰਸ ਵੀ ਉਸ ਨੌਜਵਾਨ ਦੀ ਪ੍ਰਤਿਭਾ ਤੋਂ ਹੈਰਾਨ ਹਨ ਅਤੇ ਲਗਾਤਾਰ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
I’m not sure I’m ready for a world where an entire orchestra might consist of musicians each playing their chosen ‘instrument’ only on an iPad!
But I have to admit I’m incredibly impressed by the talent of Mahesh Raghavan, who has a huge following.
It’s clear he is able to… pic.twitter.com/0kHTiKaSjk
— anand mahindra (@anandmahindra) March 15, 2024
ਆਨੰਦ ਮਹਿੰਦਰਾ ਨੇ ਜਿਸ ਨੌਜਵਾਨ ਦੀ ਵੀਡੀਓ ਸ਼ੇਅਰ ਕੀਤੀ ਹੈ, ਉਸ ਦਾ ਨਾਂ ਮਹੇਸ਼ ਰਾਘਵਨ ਹੈ। ਦਰਅਸਲ ਮਹੇਸ਼ ਰਾਘਵਨ ਇੰਟਰਨੈੱਟ ‘ਤੇ ਪਹਿਲਾਂ ਹੀ ਕਾਫੀ ਮਸ਼ਹੂਰ ਹਨ। ਬਹੁਤ ਸਾਰੇ ਲੋਕ ਆਈਪੈਡ ‘ਤੇ ਰਾਘਵਨ ਦੀ ਸਿਤਾਰ ਵਜਾਉਣ ਦੀ ਕਲਾ ਦੇ ਪ੍ਰਸ਼ੰਸਕ ਹਨ। ਉਹ ਆਈਪੈਡ ‘ਤੇ ਬਹੁਤ ਸਾਰੀਆਂ ਕਲਾਸੀਕਲ ਅਤੇ ਆਧੁਨਿਕ ਧੁਨਾਂ ਆਸਾਨੀ ਨਾਲ ਚਲਾ ਸਕਦਾ ਹੈ। ਉਸ ਦੀਆਂ ਉਂਗਲਾਂ ਆਈਪੈਡ ‘ਤੇ ਇਸ ਤਰ੍ਹਾਂ ਘੁੰਮਦੀਆਂ ਹਨ ਜਿਵੇਂ ਉਹ ਕੋਈ ਸਾਜ਼ ਵਜਾ ਰਿਹਾ ਹੋਵੇ। ਮਹੇਸ਼ ਦੀ ਇਸ ਪ੍ਰਤਿਭਾ ਤੋਂ ਆਨੰਦ ਮਹਿੰਦਰਾ ਵੀ ਹੈਰਾਨ ਹਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕੇ।
ਇਹ ਵੀ ਪੜ੍ਹੋ : ਇੱਕ ਅਜਿਹਾ ਦੇਸ਼, ਜਿਥੇ ਨਹੀਂ ਪੈਦਾ ਹੋ ਸਕਦੇ ਬੱਚੇ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਵੀਡੀਓ ਨੂੰ ਆਪਣੇ ਐਕਸ ਹੈਂਡਲ ‘ਤੇ ਸ਼ੇਅਰ ਕਰਦਿਾਂ ਆਨੰਦ ਮਹਿੰਦਰਾ ਨੇ ਲਿਖਿਆ, ”ਮੈਨੂੰ ਹੈਰਾਨੀ ਨਹੀਂ ਹੋਵੇਗੀ ਜੇ ਭਵਿੱਖ ਵਿੱਚ ਸਾਰੇ ਸੰਗੀਤਕਾਰ ਆਈਪੈਡ ਨਾਲ ਨਜ਼ਰ ਆਉਣ। ਹਾਲਾਂਕਿ, ਮੈਂ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਨੂੰ ਅਜਿਹੇ ਆਰਕੈਸਟਰਾ ਦੀ ਆਦਤ ਹੋਵੇਗੀ ਜਾਂ ਨਹੀਂ, ਪਰ ਮਹੇਸ਼ ਰਾਘਵਨ ਦੀ ਪ੍ਰਤਿਭਾ ਬੇਮਿਸਾਲ ਹੈ।” ਮਹੇਸ਼ ਨੇ ਆਨੰਦ ਮਹਿੰਦਰਾ ਦੀ ਟਿੱਪਣੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਤਾਰੀਫ ਮਿਲਣਾ ਉਸ ਲਈ ਸਨਮਾਨ ਦੀ ਗੱਲ ਹੈ। ਉਸ ਨੇ ਹੱਥ ਜੋੜ ਕੇ ਇਮੋਜੀ ਨਾਲ ਆਨੰਦ ਮਹਿੰਦਰਾ ਦਾ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: