ਪ੍ਰਧਾਨ ਮੰਤਰੀ ਮੋਦੀ ਨੇ ਮੱਧ ਪ੍ਰਦੇਸ਼ ਦੇ ਉਜੈਨ ‘ਚ ਮਹਾਕਾਲ ਮੰਦਰ ‘ਚ ਵਾਪਰੇ ਭਿਆਨਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਦਰਅਸਲ, ਸੋਮਵਾਰ ਯਾਨੀ 25 ਮਾਰਚ ਨੂੰ ਪੂਰੇ ਦੇਸ਼ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਉਜੈਨ ਦੇ ਮਹਾਕਾਲ ਮੰਦਰ ‘ਚ ਭਿਆਨਕ ਹਾਦਸਾ ਵਾਪਰ ਗਿਆ। ਮੰਦਰ ‘ਚ ਆਰਤੀ ਦੌਰਾਨ ਲੱਗੀ ਅੱਗ ‘ਚ ਮੁੱਖ ਪੁਜਾਰੀ ਸਣੇ 13 ਲੋਕ ਝੁਲਸ ਗਏ।
ਮੰਤਰੀ ਮੋਦੀ ਨੇ ਪੋਸਟ ਸ਼ੇਅਰ ਕਰਕੇ ਪੀੜਤਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਸੂਬਾ ਸਰਕਾਰ ਨੂੰ ਪੀੜਤਾਂ ਦੀ ਮਦਦ ਕਰਨ ਲਈ ਵੀ ਕਿਹਾ। ਪੀਐਮ ਨੇ ਕਿਹਾ ਕਿ ਉਜੈਨ ਦੇ ਮਹਾਕਾਲ ਮੰਦਰ ਵਿੱਚ ਵਾਪਰਿਆ ਹਾਦਸਾ ਬੇਹੱਦ ਦਰਦਨਾਕ ਹੈ। ਮੈਂ ਇਸ ਹਾਦਸੇ ਵਿੱਚ ਜ਼ਖਮੀ ਹੋਏ ਸਾਰੇ ਸ਼ਰਧਾਲੂਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸੂਬਾ ਸਰਕਾਰ ਦੀ ਦੇਖ-ਰੇਖ ‘ਚ ਸਥਾਨਕ ਪ੍ਰਸ਼ਾਸਨ ਪੀੜਤਾਂ ਦੀ ਹਰ ਸੰਭਵ ਮਦਦ ‘ਚ ਲੱਗਾ ਹੋਇਆ ਹੈ।
ਇਸ ਭਿਆਨਕ ਹਾਦਸੇ ਦੌਰਾਨ ਸੂਬੇ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਪੁੱਤਰ ਅਤੇ ਧੀ ਵੀ ਮੰਦਰ ‘ਚ ਮੌਜੂਦ ਸਨ। ਮੁੱਖ ਪੁਜਾਰੀ ਸਮੇਤ 13 ਲੋਕਾਂ ਦੇ ਸੜਨ ਦੀ ਖ਼ਬਰ ਸਾਹਮਣੇ ਆਈ ਹੈ। ਸੀਐਮ ਮੋਹਨ ਯਾਦਵ ਇੰਦੌਰ ਦੇ ਅਰਬਿੰਦੋ ਹਸਪਤਾਲ ਮਹਾਕਾਲ ਮੰਦਰ ‘ਚ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਪਹੁੰਚੇ, ਜਿੱਥੇ ਉਨ੍ਹਾਂ ਨੇ ਪੀੜਤਾਂ ਦਾ ਹਾਲ-ਚਾਲ ਪੁੱਛਿਆ ਅਤੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰੀ ਕੈਲਾਸ਼ ਵਿਜੇਵਰਗੀਆ ਅਤੇ ਤੁਲਸੀਰਾਮ ਸਿਲਾਵਤ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਵਿਧਵਾ ਮਾਂ ਨੇ ਰਚੀ ਆਪਣੀ ਹੀ ਅਗਵਾ ਦੀ ਸਾਜ਼ਿਸ਼, ਧੀ ਨੂੰ ਹੀ ਫਰਜ਼ੀ ਵੀਡੀਓ ਭੇਜ ਮੰਗੀ 30,000 ਦੀ ਫਿਰੌਤੀ
ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਮਹਾਕਾਲ ਮੰਦਰ ‘ਚ ਸੋਮਵਾਰ ਸਵੇਰੇ ਹੋਲੀ ਦੇ ਮੌਕੇ ‘ਤੇ ਕੀਤੀ ਜਾ ਰਹੀ ਭਸਮ ਆਰਤੀ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਆਰਤੀ ਦੌਰਾਨ ਮੰਦਰ ਸ਼ਰਧਾਲੂਆਂ ਦੀ ਭੀੜ ਨਾਲ ਖਚਾਖਚ ਭਰਿਆ ਹੋਇਆ ਸੀ। ਇਸ ਦੇ ਨਾਲ ਹੀ ਗੁਲਾਲ ਉਡਾਉਂਦੇ ਹੀ ਅੱਗ ਲੱਗ ਗਈ। ਇਸ ਅੱਗ ਵਿੱਚ ਮੁੱਖ ਪੁਜਾਰੀ ਸਮੇਤ 13 ਲੋਕ ਝੁਲਸ ਗਏ। ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਉਜੈਨ ਦੇ ਕਲੈਕਟਰ ਨੀਰਜ ਕੁਮਾਰ ਸਿੰਘ ਨੇ ਦੱਸਿਆ ਕਿ ਮਹਾਕਾਲ ਮੰਦਰ ‘ਚ ਭਸਮ ਆਰਤੀ ਦੌਰਾਨ ਪਾਵਨ ਅਸਥਾਨ ਦੇ ਅੰਦਰ ਕਪੂਰ ਦੀ ਅੱਗ ਭੜਕ ਗਈ। ਕਲੈਕਟਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਸਾਰੇ ਖ਼ਤਰੇ ਤੋਂ ਬਾਹਰ ਹਨ।
ਵੀਡੀਓ ਲਈ ਕਲਿੱਕ ਕਰੋ -: