ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਤਾ ਲੱਗਾ ਹੈ ਕਿ ਸਾਬਕਾ MP ਧਰਮਵੀਰ ਗਾਂਧੀ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਜਾਣਕਾਰੀ ਮੁਤਾਬਕ ਕਾਂਗਰਸ ਹਾਈ ਕਮਾਨ ਪਟਿਆਲਾ ਲੋਕ ਸਭਾ ਹਲਕੇ ਲਈ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਫਿਲਹਾਲ ਡਾ. ਧਰਮਵੀਰ ਗਾਂਧੀ ਨੇ ਚੋਣ ਲੜਨ ਲਈ ਹਾਮੀ ਨਹੀਂ ਭਰੀ ਪਰ ਕਾਂਗਰਸ ਹਾਈ ਕਮਾਨ ਲਗਾਤਾਰ ਉਨ੍ਹਾਂ ਨਾਲ ਸੰਪਰਕ ਵਿੱਚ ਹੈ ਜਿਸ ਦੀ ਪੁਸ਼ਟੀ ਡਾ. ਧਰਮਵੀਰ ਗਾਂਧੀ ਨੇ ਵੀ ਕੀਤੀ ਹੈ।
ਡਾ. ਗਾਂਧੀ ਨੇ ਸਾਲ 2019 ਵਿਚ ਆਜ਼ਾਦ ਚੋਣ ਲੜਦਿਆਂ ਵੀ 1,61,645 ਵੋਟਾਂ ਨਾਲ ਪਟਿਆਲਾ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ ਜਦਕਿ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੂੰ 56,877 ਵੋਟਾਂ ਮਿਲੀਆਂ ਸਨ। ਸਾਲ 2014 ਵਿੱਚ ਡਾ. ਗਾਂਧੀ ਨੇ ਪਟਿਆਲਾ ਲੋਕ ਸਭਾ ਵਿੱਚ 3,65,671 ਵੋਟ ਹਾਸਲ ਕਰਕੇ ਪ੍ਰਨੀਤ ਕੌਰ ਨੂੰ ਹਰਾਇਆ ਸੀ। ਇਹੀ ਕਾਰਨ ਹੈ ਕਿ ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਉਣਾ ਚਾਹੁੰਦੀ ਹੈ।
ਜਾਣਕਾਰੀ ਅਨੁਸਾਰ ਡਾ. ਧਰਮਵੀਰ ਗਾਂਧੀ ਨੇ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਸੀ। ਪਹਿਲਾਂ ਉਹ ਰਾਹੁਲ ਗਾਂਧੀ ਨਾਲ ਰਾਜਪੁਰਾ ਤੋਂ ਲੁਧਿਆਣਾ ਤੱਕ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ ਸਨ। ਉਸ ਤੋਂ ਬਾਅਦ ਉਹ ਜੰਮੂ ਕਸ਼ਮੀਰ ਦੇ ਲਾਲ ਚੌਕ ਵਿਚ ਲਗਾਤਾਰ ਤਿੰਨ ਦਿਨ ਰਾਹੁਲ ਗਾਂਧੀ ਨਾਲ ਰਹੇ। ਡਾ. ਗਾਂਧੀ ਫਿਰ ਕੰਨਿਆਕੁਮਾਰੀ ਵਿੱਚ ਵੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਆਉਣਗੇ ਫਿਲਮ ਸਿਤਾਪੇ, 27 ਤੋਂ 5 ਦਿਨਾ ਫਿਲਮ ਫੈਸਟੀਵਲ, ਬੋਮਨ ਈਰਾਨੀ ਕਰਨਗੇ ਉਦਘਾਟਨ
ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ’ਤੇ ਕਾਫ਼ੀ ਦਬਾਅ ਹੈ ਪਰ ਇਸ ਉਮਰ ਵਿਚ ਉਹ ਚੋਣ ਨਹੀਂ ਲੜਨਾ ਚਾਹੁੰਦੇ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ, ਉਸ ਲਈ ਸਿਆਸਤ ਵਿਚ ਜੋਧਿਆਂ ਦੀ ਲੋੜ ਹੈ ਜੋ ਇਸ ਸਿਸਟਮ ਨਾਲ ਸਿੱਧੀ ਲੜਾਈ ਲੜ ਸਕਣ।
ਵੀਡੀਓ ਲਈ ਕਲਿੱਕ ਕਰੋ -: