ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਆ ਰਹੀਆਂ ਹਨ। ਦਰਅਸਲ, ਉੱਤਰੀ ਅਤੇ ਪੂਰਬੀ ਰਾਜਾਂ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਕਈ ਰਾਜਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ‘ਚ ਵੀ 26 ਤਰੀਕ ਤੋਂ ਯਾਨੀ ਅੱਜ ਤੋਂ 28 ਮਾਰਚ ਤੱਕ ਕੁਝ ਹਿੱਸਿਆਂ ‘ਚ ਹਨੇਰੀ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ।
ਦੂਜੇ ਪਾਸੇ ਮੌਸਮ ਵਿਭਾਗ ਮੁਤਾਬਕ 28 ਮਾਰਚ ਨੂੰ ਪੂਰਬੀ ਰਾਜਸਥਾਨ ਅਤੇ 29 ਮਾਰਚ ਨੂੰ ਪੱਛਮੀ ਯੂਪੀ ਵਿੱਚ ਮੀਂਹ ਪੈ ਸਕਦਾ ਹੈ। ਜਦਕਿ 27 ਤੋਂ 29 ਮਾਰਚ ਦੌਰਾਨ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਵਿੱਚ 28 ਤੋਂ 29 ਦਰਮਿਆਨ ਅਤੇ ਉੱਤਰਾਖੰਡ ਵਿੱਚ ਗਰਜ਼-ਤੂਫ਼ਾਨ ਦੇ ਨਾਲ ਖਿੰਡੇ ਹੋਏ ਮੀਂਹ ਅਤੇ ਬਰਫ਼ਬਾਰੀ ਹੋਵੇਗੀ।
ਇਹ ਵੀ ਪੜ੍ਹੋ : ਇਸਰੋ ਨੂੰ ਮਿਲੀ ਵੱਡੀ ਸਫਲਤਾ, ਹੁਣ ਸੈਟੇਲਾਈਟ ਲਾਂਚ ‘ਚ ਮਲਬੇ ਦਾ ਨਹੀਂ ਰਹੇਗਾ ਨਾਮੋ-ਨਿਸ਼ਾਨ
ਆਈਐਮਡੀ ਮੁਤਾਬਕ ਪੱਛਮੀ ਹਿਮਾਚਲੀ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਦੋ ਪੱਛਮੀ ਦਬਾਅ ਵਾਲੇ ਖੇਤਰ ਬਣ ਰਹੇ ਹਨ, ਪਹਿਲਾ 26 ਮਾਰਚ ਅਤੇ ਦੂਜਾ 29 ਮਾਰਚ ਨੂੰ। ਇਸ ਦੇ ਪ੍ਰਭਾਵ ਕਾਰਨ 26 ਤੋਂ 29 ਮਾਰਚ ਤੱਕ ਜੰਮੂ-ਕਸ਼ਮੀਰ ਅਤੇ ਉੱਤਰ ਪੱਛਮੀ ਭਾਰਤ ਅਤੇ ਇਸ ਦੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਸਮੇਤ ਪੰਜਾਬ ਅਤੇ ਹਰਿਆਣਾ ਸਮੇਤ ਪੱਛਮੀ ਹਿਮਾਲੀਅਨ ਖੇਤਰਾਂ ‘ਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਨ੍ਹਾਂ ਖੇਤਰਾਂ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ, ਹਰਿਆਣਾ ਸ਼ਾਮਲ ਹਨ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ 28 ਅਤੇ 29 ਮਾਰਚ ਨੂੰ ਖਰਾਬ ਮੌਸਮ ਆਪਣੇ ਸਿਖਰ ‘ਤੇ ਹੋਵੇਗਾ। ਸੋਮਵਾਰ ਨੂੰ ਬਿਹਾਰ, ਝਾਰਖੰਡ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਮੀਂਹ ਅਤੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: