ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਅੱਜ ਬਿੱਟੂ ਦਾ ਇਹ ਬਿਆਨ ਵੀ ਸਾਹਮਣੇ ਆਇਆ ਕਿ ਕਈ ਕੌਂਸਲਰ, ਸਾਬਕਾ ਵਿਧਾਇਕ ਅਤੇ ਮੌਜੂਦਾ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਹ ਉਨ੍ਹਾਂ ਨੂੰ ਭਾਜਪਾ ‘ਚ ਸ਼ਾਮਲ ਕਰਵਾਉਣਗੇ। ਇਸ ਦੇ ਨਾਲ ਹੀ ਗੁਰਜੀਤ ਔਜਲਾ ਤੇ ਕੁਲਦੀਪ ਵੈਦ ਦੇ ਵੀ ਬੀਜੇਪੀ ਵਿਚ ਸ਼ਾਮਲ ਹੋਣ ਦੀਆਂ ਖਬਰਾਂ ਭਖ ਰਹੀਆਂ ਹਨ ਜਿਸ ਨੂੰ ਲੈ ਕੇ ਦੋਹਾਂ ਕਾਂਗਰਸੀ ਆਗੂਆਂ ਦੇ ਬਿਆਨ ਸਾਹਮਣੇ ਆਏ ਹਨ।
BJP ‘ਚ ਜਾਣ ਦੀਆਂ ਚਰਚਾਵਾਂ ਵਿਚਾਲੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਹ ਬੇਬੁਨਿਆਦ ਖਬਰ ਹੈ। ਮੈਂ ਇਸ ਦਾ ਖੰਡਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਪੱਤਰਕਾਰਾਂ ਨੂੰ ਬੇਨਤੀ ਕਰਦਾਂ ਹਾਂ ਕਿ ਇਦਾਂ ਦੀ ਨਿਊਜ਼ ਚਲਾਉਣ ਤੋਂ ਪਹਿਲਾਂ ਕੋਈ ਬਿਆਨ ਲੈਣਾ ਚਾਹੀਦਾ ਹੈ। ਇਥੋਂ ਤੱਕ ਕਿ ਇਸ ਸਬੰਧੀ ਕੋਈ ਪੁਖਤਾ ਸਬੂਤ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ 200 ਫੀਸਦੀ ਅਸੀਂ ਪਾਰਟੀ ਦੇ ਨਾਲ ਖੜ੍ਹੇ ਹਾਂ।
ਉਥੇ ਹੀ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਨਾਂ ਵੀ ਅਜਿਹੀਆਂ ਖਬਰਾਂ ਵਿਚ ਸਾਹਮਣੇ ਆਇਆ ਹੈਕਿ ਭਾਜਪਾ ਵੀ ਵੈਦ’ਤੇ ਨਜ਼ਰ ਰੱਖ ਰਹੀ ਹੈ, ਕਿਉਂਕਿ ਵੈਦ ਬਿੱਟੂ ਦਾ ਕਰੀਬੀ ਹਨ। ਵੈਦ ਵੀ ਆਈਏਐਸ ਅਧਿਕਾਰੀ ਰਹਿ ਚੁੱਕੇ ਹਨ। ਸੇਵਾਮੁਕਤੀ ਤੋਂ ਬਾਅਦ ਵੈਦ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ 2017 ਤੋਂ 2022 ਤੱਕ ਹਲਕਾ ਗਿੱਲ ਤੋਂ ਵਿਧਾਇਕ ਰਹੇ।
ਇਸ ਬਾਰੇ ਵੈਦ ਨੇ ਕਿਹਾ ਕਿ ਬਿੱਟੂ ਹੀ ਜਾਣ ਸਕਣਗੇ ਕਿ ਉਹ ਕਿਸ ਸੋਚ ਨਾਲ ਭਾਜਪਾ ਵਿਚ ਸ਼ਾਮਲ ਹੋਏ ਹਨ। ਪਰ, ਉਹ ਹਮੇਸ਼ਾ ਇੱਕ ਕੱਟੜ ਕਾਂਗਰਸੀ ਰਹਿਣਗੇ, ਕਿਉਂਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਵੀ ਕਾਂਗਰਸ ਵਿੱਚ ਸੇਵਾ ਕੀਤੀ ਹੈ। ਵੈਦ ਨੂੰ ਪੁੱਛਿਆ ਗਿਆ ਕਿ ਕੀ ਕਾਂਗਰਸੀ ਹੁਣ ਵਿਜੀਲੈਂਸ ਜਾਂ ਈਡੀ ਦੇ ਡਰ ਕਾਰਨ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।
ਜਵਾਬ ਦਿੰਦੇ ਹੋਏ ਕੁਲਦੀਪ ਨੇ ਕਿਹਾ ਕਿ ਬਾਕੀਆਂ ਦਾ ਤਾਂ ਪਤਾ ਨਹੀਂ, ਪਰ ਮੈਂ ਨਾ ਤਾਂ ਵਿਜੀਲੈਂਸ ਤੋਂ ਡਰਦਾ ਹਾਂ ਅਤੇ ਨਾ ਹੀ ਈਡੀ ਤੋਂ ਡਰਦਾ ਹਾਂ, ਜਿਸ ਨੇ ਵੀ ਕੋਈ ਗਲਤ ਕੰਮ ਕੀਤਾ ਹੈ, ਉਹ ਜਾਂਚ ਏਜੰਸੀਆਂ ਤੋਂ ਡਰੇਗਾ। ਕੁਲਦੀਪ ਨੇ ਦੱਸਿਆ ਕਿ ਉਹ ਪਹਿਲਾਂ ਵੀ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਿੱਟੂ ਵੀ ਮੌਸਮੀ ਲੋਕਾਂ ਵਾਂਗ ਹੋ ਗਿਆ ਹੈ। ਨਿੱਜੀ ਲਾਭ ਲਈ ਪਾਰਟੀ ਬਦਲਣਾ ਗਲਤ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਬਿੱਟੂ ਕਿਹੜੇ-ਕਿਹੜੇ ਲੋਕਾਂ ਨੂੰ ਨਾਲ ਲੈ ਕੇ ਜਾ ਰਿਹਾ ਹੈ।
ਇਹ ਵੀ ਪੜ੍ਹੋ : BJP ‘ਚ ਸ਼ਾਮਲ ਹੋਣ ਮਗਰੋਂ ਸ਼ੀਤਲ ਅੰਗੁਰਾਲ ਨੇ ਛੱਡਿਆ MLA ਦਾ ਅਹੁਦਾ, ਸਪੀਕਰ ਨੂੰ ਭੇਜਿਆ ਅਸਤੀਫ਼ਾ
ਕਾਂਗਰਸੀ ਆਗੂ ਨੇ ਕਿਹਾ ਕਿ ਪਾਰਟੀ ਨਾਲ ਗੱਦਾਰੀ ਕਰਨ ਵਾਲਿਆਂ ਦਾ ਭਵਿੱਖ ਵਿੱਚ ਕੁਝ ਨਹੀਂ ਹੋਵੇਗਾ। ਆਪਸ ਵਿੱਚ ਮਤਭੇਦ ਹਨ ਪਰ ਜਦੋਂ ਪਾਰਟੀ ਦੇ ਹਿੱਤ ਦੀ ਗੱਲ ਆਉਂਦੀ ਹੈ ਤਾਂ ਪਾਰਟੀ ਸਭ ਤੋਂ ਉੱਪਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨਾਲ ਉਨ੍ਹਾਂ ਦੇ ਦੋਸਤਾਨਾ ਸਬੰਧ ਹਨ, ਹੁਣ ਲੜਾਈ ਸਿਰਫ ਵਿਚਾਰਾਂ ਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਵੀਡੀਓ ਲਈ ਕਲਿੱਕ ਕਰੋ -: