ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਭਲਕੇ ਰਾਮ ਲੀਲਾ ਗ੍ਰਾਊਂਡ ਦਿੱਲੀ ਵਿੱਚ ਮਹਾਰੈਲੀ ਹੋਣ ਜਾ ਰਹੀ ਹੈ, ਜਿਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਪੂਰੀ ਤਰ੍ਹਾਂ ਤਿਆਰ ਹੈ। ਆਪ ਵਿਧਾਇਕ ਡਾ. ਚਰਨਜੀਤ ਨੇ ਅਰਵਿੰਦ ਕੇਜਰੀਵਾਲ ਦੀ ਇਸ ਗ੍ਰਿਫਤਾਰੀ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਕਿ ਪੰਜਾਬ ਤੋਂ ਘੱਟੋ-ਘੱਟ ਇੱਕ ਲੱਖ ਬੰਦਾ ਰਾਮ ਲੀਲਾ ਗ੍ਰਾਊਂਡ ਵਿੱਚ ਪਹੁੰਚੇਗਾ। ਉਨ੍ਹਾਂ ਕਿਹਾ ਕਿ ਹਰ ਹਲਕੇ ਤੋਂ ਲਗਭਗ ਹਜ਼ਾਰ ਆਪ ਵਰਕਰ ਦਿੱਲੀ ਜਾਣਗੇ।
ਇਸ ਦੌਰਾਨ ਉਨ੍ਹਾਂ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਦੇ ਬੀਜੇਪੀ ਵਿਚ ਜਾਣ ਨੂੰ ਲੈ ਕੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਉਹ ਇੱਕ ਡੁੱਬਦੇ ਜਹਾਜ਼ ਵਿਚ ਸਵਾਰ ਹੋਏ ਹਨ। ਆਮ ਲੋਕ ਜਾਣਦੇ ਹਨ ਕਿ ਅਰਵਿੰਦ ਕੇਜਰੀਵਾਲ ਇੱਕ ਸਾਫ-ਸੁਥਰੇ ਈਮਾਨਦਾਰ ਬੰਦੇ ਹਨ। ਦਿੱਲੀ ਤੇ ਪੰਜਾਬ ਜਿਥੇ ਆਪ ਸਰਕਾਰਾਂ ਹਨ, ਲੋਕ ਕਹਿੰਦੇ ਹਨ ਅੱਜ ਤੱਕ ਅਜਿਹੀ ਸਰਕਾਰ ਨਹੀਂ ਆਈ।
ਇਸ ਦੇ ਨਾਲ ਹੀ ਉਨ੍ਹਾਂ ਸੁਨੀਲ ਜਾਖੜ ਤੇ ਰਵਨੀਤ ਬਿੱਟੂ ਦੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਵਿਚ ਸ਼ਾਮਲ ਹੋਣ ‘ਤੇ ਵੀ ਤੰਜ ਕਸਿਆ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰ ਨੂੰ ਕਾਂਗਰਸ ਨੇ ਇੰਨਾ ਰਜਾ ਦਿੱਤਾ ਹੋਵੇ। ਬਲਰਾਮ ਜਾਖੜ ਕਾਂਗਰਸ ਵਿਚ ਕੈਬਨਿਟ ਮੰਤਰੀ ਰਹੇ, ਰਵਨੀਤ ਬਿੱਟੂ ਦੀਆਂ ਪੀੜ੍ਹੀਆਂ ਰਜਾ ਦਿੱਤੀਆਂ ਕਿ ਸੱਤ ਪੀੜ੍ਹੀਆਂ ਬੈਠ ਕੇ ਖਾ ਸਕਦੀਆਂ ਹਨ, ਉਹ ਇਕ ਐਸੀ ਪਾਰਟੀ ਨੂੰ ਧੋਖਾ ਦੇ ਸਕਦੇ ਹਨ ਤਾਂ ਉਹ ਫਿਰ ਕਿਸੇ ਦੇ ਸਕੇ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ : ਖੰਨਾ : ਲਸਣ ਦੀ ਆੜ ‘ਚ ਭੁੱਕੀ ਦੀ ਖੇਤੀ ਕਰਦਾ ਸੀ ਬੰਦਾ, ਪੁਲਿਸ ਨੇ ਮਾਰ ਦਿੱਤੀ ਰੇਡ
ਆਪ ਵਿਧਾਇਕ ਨੇ ਅੱਗੇ ਗੁਰਪ੍ਰੀਤ ਜੀਪੀ ਤੇ ਰਾਜਕੁਮਾਰ ਚੱਬੇਵਾਲ ਦੇ ਕਾਂਗਰਸ ਛੱਡਣ ‘ਤੇ ਕਿਹਾ ਕਿ ਇਨ੍ਹਾਂ ਨੂੰ ਅਜੇ ਤੱਕ ਪਾਰਟੀ ਨੇ ਕੁਝ ਨਹੀਂ ਦਿੱਤਾ। ਰਾਜਕੁਮਾਰ ਚੱਬੇਵਾਲ ਸਿਹਤ ਮੰਤਰੀ ਬਣਨ ਦੇ ਕਾਬਲ ਸਨ ਪਰ ਪਾਰਟੀ ਨੇ ਉਨ੍ਹਾਂ ਦਾ ਹੱਕ ਮਾਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: