WhatsApp ਅੱਜ ਲਗਭਗ ਸਾਰੇ ਸਮਾਰਟਫੋਨ ਯੂਜ਼ਰਸ ਲਈ ਇੱਕ ਮੁੱਖ ਲੋੜ ਬਣ ਚੁੱਕਾ ਹੈ ਇਸ ਵਿੱਚ ਸਾਨੂੰ ਇੰਸਟੈਂਟ ਮੈਸੇਜਿੰਗ, ਵੁਆਇਸ ਕਾਲਿੰਗ, ਵੀਡੀਓ ਕਾਲਿੰਗ ਵਰਗੀਆਂ ਕਈ ਹੋਰ ਵਧੀਆ ਸੇਵਾਵਾਂ ਮਿਲਦੀਆਂ ਹਨ। ਇਹਨਾਂ ਕੰਮਾਂ ਤੋਂ ਇਲਾਵਾ, ਅੱਜਕੱਲ ਵ੍ਹਾਟਸਐਪ ਦੀ ਵਰਤੋਂ ਫੋਟੋ ਸ਼ੇਅਰਿੰਗ ਅਤੇ ਡਾਕੂਮੈਂਟ ਸ਼ੇਅਰਿੰਗ ਲਈ ਵੀ ਕੀਤੀ ਜਾਂਦੀ ਹੈ। ਹਾਲਾਂਕਿ ਤੁਸੀਂ WhatsApp ‘ਤੇ ਮੈਸੇਜ ਭੇਜਣ ਅਤੇ ਫੋਟੋਆਂ ਸ਼ੇਅਰ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ WhatsApp ਦੇ ਵੀ ਕੁਝ ਨਿਯਮ ਹਨ। ਜੇਕਰ ਤੁਸੀਂ WhatsApp ਦੇ ਦਿਸ਼ਾ-ਨਿਰਦੇਸ਼ਾਂ ਦੇ ਵਿਰੁੱਧ ਕੁਝ ਕਰਦੇ ਹੋ, ਤਾਂ ਤੁਹਾਡਾ ਖਾਤਾ ਤੁਰੰਤ ਬੰਦ ਕੀਤਾ ਜਾ ਸਕਦਾ ਹੈ।
ਹਾਲਾਂਕਿ ਅਸੀਂ ਕਿਸੇ ਵੀ ਸਮੇਂ ਕਿਸੇ ਨਾਲ ਵੀ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੇ ਹਾਂ, ਪਰ ਕੁਝ ਸਮੱਗਰੀ ਅਜਿਹੇ ਹਨ ਜਿਨ੍ਹਾਂ ਦੀਆਂ ਫੋਟੋਆਂ ਨੂੰ ਸਾਂਝਾ ਕਰਨ ਨਾਲ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਤੁਹਾਨੂੰ ਪਛਤਾਉਣਾ ਵੀ ਪੈ ਸਕਦਾ ਹੈ। ਤੁਹਾਨੂੰ WhatsApp ‘ਤੇ ਫੋਟੋਆਂ ਸ਼ੇਅਰ ਕਰਦੇ ਸਮੇਂ ਕੁਝ ਖਾਸ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਜੇਕਰ ਤੁਸੀਂ WhatsApp ‘ਤੇ ਨਿੱਜੀ ਤੌਰ ‘ਤੇ ਜਾਂ ਕਿਸੇ ਗਰੁੱਪ ‘ਚ ਆਪਣੇ ਦੋਸਤਾਂ ਨਾਲ ਫੋਟੋਆਂ ਸ਼ੇਅਰ ਕਰਦੇ ਹੋ ਤਾਂ ਤੁਹਾਨੂੰ WhatsApp ਦੇ ਕੁਝ ਖਾਸ ਨਿਯਮਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਨੂੰ ਵੀ ਖਾਸ ਕਿਸਮ ਦੀਆਂ ਫੋਟੋਆਂ ਭੇਜਦੇ ਹੋ, ਤਾਂ ਤੁਹਾਡੇ ਖਾਤੇ ‘ਤੇ ਹਮੇਸ਼ਾ ਲਈ ਪਾਬੰਦੀ ਲਗਾਈ ਜਾ ਸਕਦੀ ਹੈ। ਇੰਨਾ ਹੀ ਨਹੀਂ, ਤੁਹਾਡੇ ਅਕਾਊਂਟ ਨੂੰ ਬੈਨ ਕਰਨ ਦੇ ਨਾਲ-ਨਾਲ ਤੁਹਾਡੇ ਖਿਲਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਫੋਟੋਆਂ ਨੂੰ ਵਟਸਐਪ ‘ਤੇ ਸ਼ੇਅਰ ਕਰਨ ਤੋਂ ਬਚਣਾ ਚਾਹੀਦਾ ਹੈ।
ਕਦੇ ਵੀ ਐਡਲਟ ਫੋਟੋਆਂ ਨਾ ਭੇਜੋ
ਜੇਕਰ ਤੁਸੀਂ ਆਪਣੇ ਵ੍ਹਾਟਸਐਪ ਗਰੁੱਪ ਵਿੱਚ ਕਿਸੇ ਵੀ ਵਿਅਕਤੀ ਨੂੰ, ਜਿਸ ਨੂੰ ਤੁਸੀਂ ਜਾਣਦੇ ਹੋ, ਐਡਲਟ ਕੰਟੈਂਟ ਨਾਲ ਸਬੰਧਤ ਕੋਈ ਵੀ ਫੋਟੋ ਭੇਜਦੇ ਹੋ ਤਾਂ ਵ੍ਹਾਟਸਐਪ ਇਸ ਸੰਬੰਧੀ ਤੁਹਾਡੇ ਵਿਰੁੱਧ ਕਾਰਵਾਈ ਕਰ ਸਕਦਾ ਹੈ। ਇੰਨਾ ਹੀ ਨਹੀਂ, ਸੋਸ਼ਲ ਮੀਡੀਆ ‘ਤੇ ਐਡਲਟ ਕੰਟੈਂਟ ਭੇਜਣ ‘ਤੇ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਅਤੇ ਪੁਲਿਸ ਤੁਹਾਡੇ ਤੋਂ ਪੁੱਛਗਿੱਛ ਵੀ ਕਰ ਸਕਦੀ ਹੈ।
ਦੇਸ਼ ਵਿਰੋਧੀ ਫੋਟੋਆਂ ਸਾਂਝੀਆਂ ਕਰਨ ਤੋਂ ਬਚੋ
ਜੇਕਰ ਤੁਸੀਂ ਵਾਰ-ਵਾਰ ਆਪਣੇ ਵ੍ਹਾਟਸਐਪ ਮੈਸੇਜ ‘ਚ ਦੇਸ਼ ਵਿਰੋਧੀ ਫੋਟੋਆਂ ਜਾਂ ਦੰਗਿਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋ ਤਾਂ ਤੁਹਾਡੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਤੁਹਾਡੀ ਇਸ ਗਤੀਵਿਧੀ ਨਾਲ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਦੇਸ਼ ਵਿਰੋਧੀ ਗਤੀਵਿਧੀ ਲਈ ਤੁਹਾਡੇ ਖਿਲਾਫ ਪੁਲਿਸ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਸਵੇਰੇ ਉਠਦੇ ਹੀ ਬਾਸੀ ਮੂੰਹ ਪਹਿਲਾਂ ਪੀਓ ਪਾਣੀ, ਮਿਲਣਗੇ ਇਹ ਜ਼ਬਰਦਸਤ ਫਾਇਦੇ
ਵ੍ਹਾਟਸਐਪ ‘ਤੇ ਇਹ ਦੋ ਕੰਮ ਕਦੇ ਨਾ ਕਰੋ
- ਜੇਕਰ ਤੁਸੀਂ ਆਪਣੇ ਵ੍ਹਾਟਸਐਪ ਮੈਸੇਜ ‘ਚ ਬਾਲ ਅਪਰਾਧ ਨਾਲ ਜੁੜੀਆਂ ਤਸਵੀਰਾਂ ਸ਼ੇਅਰ ਕਰਦੇ ਹੋ, ਤਾਂ ਤੁਸੀਂ ਮੁਸੀਬਤ ‘ਚ ਪੈ ਸਕਦੇ ਹੋ। ਅਜਿਹੀਆਂ ਫੋਟੋਆਂ ਨੂੰ ਲੈ ਕੇ ਤੁਹਾਡੇ ਖਿਲਾਫ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕਦੀ ਹੈ।
- ਜੇਕਰ ਤੁਸੀਂ ਆਪਣੀਆਂ ਫੋਟੋਆਂ ਰਾਹੀਂ ਕਿਸੇ ਦਾ ਮਜ਼ਾਕ ਉਡਾਉਂਦੇ ਹੋ, ਤਾਂ ਦੂਜਾ ਵਿਅਕਤੀ ਤੁਹਾਡੇ ਵਿਰੁੱਧ ਕਾਰਵਾਈ ਕਰ ਸਕਦਾ ਹੈ। ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਤੁਹਾਡੇ ਵੱਲੋਂ ਭੇਜੀਆਂ ਗਈਆਂ ਫੋਟੋਆਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
ਵੀਡੀਓ ਲਈ ਕਲਿੱਕ ਕਰੋ -: