ਅੱਜਕਲ੍ਹ WhatsApp ਇੰਸਟੈਂਟ ਮੈਸੇਜਿੰਗ ਲਈ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਪ ਹੈ। 200 ਕਰੋੜ ਤੋਂ ਵੱਧ ਲੋਕ ਵ੍ਹਾਟਸਐਪ ਦੀ ਵਰਤੋਂ ਕਰਦੇ ਹਨ। ਵ੍ਹਾਟਸਐਪ ਇਕ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਹੈ ਪਰ ਹੁਣ ਇਸ ਦੀ ਬਾਦਸ਼ਾਹਤ ਨੂੰ ਸਖਤ ਟੱਕਰ ਮਿਲਣ ਵਾਲੀ ਹੈ। ਇੰਸਟੈਂਟ ਮੈਸੇਜਿੰਗ ਲਈ ਨਵਾਂ ਪਲੇਟਫਾਰਮ ਆ ਗਿਆ ਹੈ ਜੋ ਵ੍ਹਾਟਸਐਪ ਨੂੰ ਸਖ਼ਤ ਮੁਕਾਬਲਾ ਦੇਣ ਜਾ ਰਿਹਾ ਹੈ। ਇਹ ਨਵਾਂ ਪਲੇਟਫਾਰਮ WhatsApp ਨੂੰ ਖ਼ਤਮ ਕਰ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਵ੍ਹਾਟਸਐਪ ਨੂੰ ਟੱਕਰ ਦੇਣ ਲਈ ਗੂਗਲ ਵੱਲੋਂ ਨਵਾਂ ਪਲੇਟਫਾਰਮ RCS ਪੇਸ਼ ਕੀਤਾ ਗਿਆ ਹੈ। ਗੂਗਲ ਦੇ ਆਰਸੀਐਸ ਦੀ ਤੁਲਨਾ ਐਪਲ ਦੇ iMessage ਨਾਲ ਕੀਤੀ ਜਾ ਰਹੀ ਹੈ। RCS ਦੀ ਫੁਲ ਫਾਰਮ ਰਿਚ ਕਮਿਊਨੀਕੇਸ਼ਨ ਸਰਵਿਸਿਜ਼ ਹੈ ਜੋ ਕਿ ਇੱਕ ਬਹੁਤ ਹੀ ਵੱਖਰੀ ਸੰਚਾਰ ਸੇਵਾ ਹੈ।
ਆਉਣ ਵਾਲੇ ਦਿਨਾਂ ਵਿੱਚ, RCS ਐਪਲ ਦੇ iMessage ਅਤੇ Meta ਦੇ WhatsApp ਨੂੰ ਸਖ਼ਤ ਟੱਕਰ ਦੇ ਸਕਦਾ ਹੈ। ਤੁਸੀਂ RCS ਰਾਹੀਂ ਕਿਸੇ ਨੂੰ ਵੀ ਸੰਦੇਸ਼ ਭੇਜ ਸਕਦੇ ਹੋ। ਇੰਨਾ ਹੀ ਨਹੀਂ ਤੁਸੀਂ ਮੈਸੇਜ ‘ਚ ਇਮੋਜੀ ਅਤੇ ਮਲਟੀਮੀਡੀਆ ਦੀ ਵਰਤੋਂ ਵੀ ਕਰ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ RCS ਕਮਿਊਨੀਕੇਸ਼ਨ ਦਾ ਇੱਕ ਸਮਾਰਟ ਤਰੀਕਾ ਹੈ। ਹੁਣ ਤੱਕ ਸਾਨੂੰ ਕਿਸੇ ਵੀ ਤਰ੍ਹਾਂ ਦਾ ਮੈਸੇਜ ਭੇਜਣ ਲਈ ਨੈਟਵਰਕ ਦੀ ਲੋੜ ਹੁੰਦੀ ਹੈ ਪਰ ਜੇਕਰ ਤੁਸੀਂ RCS ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਬਿਨਾਂ ਮੋਬਾਈਲ ਨੈੱਟਵਰਕ ਦੇ ਸੰਦੇਸ਼ ਭੇਜ ਸਕਦੇ ਹੋ, ਹਾਲਾਂਕਿ ਇਸਦੇ ਲਈ ਤੁਹਾਡੇ ਕੋਲ WiFi ਕਨੈਕਸ਼ਨ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਚੀਨ ਦਾ ਅਨੋਖਾ ਮੰਦਰ, ਜਿਥੇ ਜਾਣ ਤੋਂ ਪਹਿਲਾਂ 100 ਵਾਰ ਸੋਚਦੇ ਨੇ ਲੋਕ, ਆਉਣ ‘ਤੇ ਹੁੰਦਾ ਏ ਪਛਤਾਵਾ
RCS ‘ਚ ਯੂਜ਼ਰਸ ਨੂੰ WhatsApp, Messenger ਵਰਗੇ ਫੀਚਰ ਮਿਲਣ ਜਾ ਰਹੇ ਹਨ। ਜਦੋਂ ਵੀ ਤੁਸੀਂ RCS ਵਿੱਚ ਚੈਟਿੰਗ ਕਰਦੇ ਹੋ, ਤਾਂ ਦੂਜੇ ਪਾਸੇ ਯੂਜ਼ਰ ਨੂੰ ਟਾਈਪਿੰਗ ਦਿਖਾਈ ਜਾਵੇਗੀ। ਇੰਨਾ ਹੀ ਨਹੀਂ ਜੇਕਰ ਦੂਸਰਾ ਯੂਜ਼ਰ ਤੁਹਾਡਾ ਮੈਸੇਜ ਪੜ੍ਹਦਾ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਰੀਡ ਦਾ ਆਪਸ਼ਨ ਵੀ ਦਿਖਾਈ ਦੇਵੇਗਾ। ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਇਸ ਨੂੰ ਐਂਡ੍ਰਾਇਡ ਡਿਵਾਈਸ ਲਈ ਪੇਸ਼ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: