ਹਵਾਲਾਤੀ ਵੱਲੋਂ ਜੇਲ੍ਹ ਦੇ ਸੁਪਰੀਟੈਂਡੈਂਟ ‘ਤੇ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਹਮਲੇ ਵਿਚ ਸੁਪਰੀਟੈਂਡੈਂਟ ਵਾਲ-ਵਾਲ ਬਚੇ ਹਨ। ਖਬਰ ਮੁਤਾਬਕ ਹਵਾਲਾਤੀ ਨੂੰ ਫਰੀਦਕੋਟ ਜੇਲ੍ਹ ਤੋਂ ਗੁਰਦਾਸਪੁਰ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ ਸੀ। ਜਦੋਂ ਮੁਲਾਜ਼ਮ ਹਵਾਲਾਤੀ ਨੂੰ ਜੇਲ੍ਹ ਸੁਪਰੀਟੈਂਡੈਂਟ ਕੋਲ ਲੈ ਕੇ ਜਾਂਦੇ ਹਨ ਤੇ ਉਸ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ।
ਦੱਸ ਦੇਈਏ ਕਿ ਹਵਾਲਾਤੀ ਉਥੇ ਪਈ ਕੁਰਸੀ ਚੁੱਕ ਕੇ ਸੁਪਰੀਟੈਂਡੈਂਟ ਦੇ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ ਕਿਸੇ ਤਰ੍ਹਾਂ ਸੁਪਰੀਟੈਂਡੈਂਟ ਆਪਣਾ ਬਚਾਅ ਕਰਦਾ ਹੈ। ਇੰਨਾ ਹੀ ਨਹੀਂ ਇਸ ਤੋਂ ਬਾਅਦ ਟੇਬਲ ‘ਤੇ ਪਏ ਪੈੱਨ ਨੂੰ ਚੁੱਕਦਾ ਹੈ ਤੇ ਫਿਰ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਪੁਲਿਸ ਮੁਲਾਜ਼ਮ ਵੱਲੋਂ ਹਵਾਲਾਤੀ ਨੂੰ ਫੜਿਆ ਜਾਂਦਾ ਹੈ।
ਇਹ ਵੀ ਪੜ੍ਹੋ : ਅਰਵਿੰਦਰ ਸਿੰਘ ਲਵਲੀ ਦਾ ਅਸਤੀਫਾ ਮਨਜ਼ੂਰ, ਦਿੱਲੀ ਇੰਚਾਰਜ ਬੋਲੇ-‘ਨਹੀਂ ਬਦਲੇ ਜਾਣਗੇ ਉਮੀਦਵਾਰ’
ਇਹ ਮਾਮਲਾ 27 ਅਪ੍ਰੈਲ ਦਾ ਜਦੋਂ ਦੁਪਹਿਰ ਵੇਲੇ ਕੈਦੀ ਨੂੰ ਫਰੀਦਕੋਟ ਤੋਂ ਗੁਰਦਾਸਪੁਰ ਲਿਆਂਦਾ ਗਿਆ। ਹਾਲਾਂਕਿ ਹਮਲੇ ਪਿੱਛੇ ਦਾ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਮਾਮਲੇ ਨੂੰ ਲੈ ਕੇ ਹਵਾਲਾਤੀ ਉਤੇ ਮਾਮਲਾ ਗੁਰਦਾਸਪੁਰ ਵਿਚ ਦਰਜ ਕਰ ਦਿੱਤਾ ਗਿਆ ਹੈ। ਕੈਦੀ ‘ਤੇ 353, 186 ਤੇ 511 ਧਾਰਾ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰ ਕਿਉਂ ਉਸ ਵੱਲੋਂ ਅਜਿਹਾ ਕਿਉਂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: