ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਪਿੰਡ ਕਿਸ਼ਨਪੁਰ ਵਿੱਚ ਕੁਝ ਦਿਨਾਂ ਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਇੱਕ ਵਿਆਹੁਤਾ ਔਰਤ ਨੂੰ ਅੱਜ ਸਵੇਰੇ ਤੜਕਸਾਰ ਖੁੰਖਾਰ ਅਤੇ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਵੱਲੋਂ ਉਸ ਵੇਲੇ ਨੋਚ-ਨੋਚ ਕੇ ਮਾਰ ਮੁਕਾਇਆ। ਜਦੋਂ ਉਹ ਸਵੇਰੇ 5 ਵਜੇ ਦੇ ਕਰੀਬ ਆਪਣੇ ਪੇਕੇ ਘਰ ਤੋਂ ਸੈਰ ਕਰਨ ਲਈ ਨਿਕਲੀ ਸੀ। ਸੈਰ ਕਰਦੇ ਸਮੇਂ ਜਦੋਂ ਉਹ ਜਾਗੋਵਾਲ ਬੇਟ ਦੇ ਸ਼ਮਸ਼ਾਨ ਘਾਟ ਦੇ ਕੋਲ ਪੁੱਜੀ ਤਾਂ ਉੱਥੇ ਝੁੰਡ ਬਣਾ ਕੇ ਬੈਠੇ ਖੁੰਖਾਰ ਕੁੱਤਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ।
ਹਰਜੀਤ ਕੌਰ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਿੰਡ ਖੋਜਕੀਪੁਰ ਵਿੱਚ ਹਰਜਿੰਦਰ ਸਿੰਘ ਨਾਲ ਵਿਆਹੀ ਹੋਈ ਹੈ,ਜੋ ਛੱਤੀਸਗੜ੍ਹ ਵਿੱਚ ਬੀਐਸਐਫ ‘ਚ ਨੌਕਰੀ ਕਰਦਾ ਹੈ ਉਸ ਦਾ ਇੱਕ 8 ਸਾਲ ਅਤੇ ਦੂਸਰਾ 4 ਸਾਲ ਦਾ ਲੜਕਾ ਹੈ। ਉਹ ਕੁਝ ਦਿਨ ਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਕਿਸ਼ਨਪੁਰ ਵਿੱਚ ਆਈ ਹੋਈ ਸੀ। ਅੱਜ ਸਵੇਰੇ ਉਹ ਘਰੋਂ ਕਰੀਬ 5 ਵਜੇ ਸੈਰ ਕਰਨ ਲਈ ਨਿਕਲੀ,ਜਦੋਂ ਉਹ ਕਾਫੀ ਦੇਰ ਤੱਕ ਘਰ ਨਹੀਂ ਪਰਤੀ ਤਾਂ ਤਾਂ ਅਸੀਂ ਉਸਦੀ ਭਾਲ ਸ਼ੁਰੂ ਕਰ ਦਿੱਤੀ। ਅਸੀਂ ਜਦੋਂ ਪਿੰਡ ਜਾਗੋਵਾਲ ਬੇਟ ਦੇ ਸ਼ਮਸ਼ਾਨ ਘਾਟ ਕੋਲ ਪੁੱਜੇ ਤਾਂ ਉਸੇ ਸਾਡੀ ਲੜਕੀ ਹਰਜੀਤ ਕੌਰ ਮ੍ਰਿਤਕ ਹਾਲਤ ਵਿੱਚ ਪਈ ਸੀ ਅਤੇ ਉਸ ਦੀ ਲਾਸ਼ ਤੋਂ ਕੁਝ ਦੂਰ ਆਦਮਖੋਰ ਕੁੱਤਿਆਂ ਦਾ ਝੁੰਡ ਬੈਠਾ ਹੋਇਆ ਸੀ।
ਇਹ ਵੀ ਪੜ੍ਹੋ : BSF ਅੰਮ੍ਰਿਤਸਰ ਨੂੰ ਮਿਲੀ ਸਫਲਤਾ, ਭਾਰਤੀ ਸਰਹੱਦ ਅੰਦਰ ਦਾਖਲ ਹੋਏ ਘੁਸਪੈਠੀਏ ਨੂੰ ਹ.ਥਿਆਰਾਂ ਸਣੇ ਕੀਤਾ ਕਾਬੂ
ਮ੍ਰਿਤਕਾ ਹਰਜੀਤ ਕੌਰ ਦੇ ਪੇਕੇ ਪਰਿਵਾਰ ਵਾਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਵਾਰਾ ਅਤੇ ਖੁੰਖਾਰ ਕੁੱਤਿਆਂ ਦੇ ਉੱਪਰ ਨਕੇਲ ਕੱਸੀ ਜਾਵੇ ਤਾਂ ਜੋ ਇਹ ਆਦਮਖੋਰ ਕੁੱਤੇ ਕਿਸੇ ਹੋਰ ਨੂੰ ਆਪਣਾ ਸ਼ਿਕਾਰ ਨਾ ਬਣਾਉਣ। ਇਸ ਘਟਨਾ ਬਾਰੇ ਪਤਾ ਲੱਗਣ ‘ਤੇ ਮੌਕੇ ‘ਤੇ ਪੁੱਜੀ ਥਾਣਾ ਭੈਣੀ ਮੀਆਂ ਖਾਨ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: