ਅੱਜਕੱਲ੍ਹ ਅਣਜਾਨ ਕਾਲਾਂ ਨੇ ਹਰ ਕਿਸੇ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ, ਅਜਿਹੇ ‘ਚ ਜੇਕਰ ਤੁਸੀਂ ਵੀ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਜਲਦ ਹੀ ਇਸ ਸਮੱਸਿਆ ਦਾ ਹੱਲ ਕੱਢ ਸਕਦੇ ਹੋ। ਜਲਦੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਅਣਜਾਣ ਨੰਬਰ ਤੋਂ ਕੌਣ ਕਾਲ ਕਰ ਰਿਹਾ ਹੈ।
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਯਾਨੀ ਟਰਾਈ ਇੱਕ ਨਵੀਂ ਯੋਜਨਾ ਬਣਾ ਰਹੀ ਹੈ ਜਿਸ ਵਿੱਚ ਸਾਰੇ ਮੋਬਾਈਲ ਆਪਰੇਟਰਾਂ ਜੀਓ, ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਬੀਐਸਐਨਐਲ ਨੂੰ ਕਾਲਰ ਆਈਡੀ ਪ੍ਰਣਾਲੀ ਲਾਗੂ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਹਰ ਯੂਜ਼ਰ ਫੋਨ ਚੁੱਕਣ ਤੋਂ ਪਹਿਲਾਂ ਜਾਣ ਸਕੇ ਕਿ ਉਨ੍ਹਾਂ ਨੂੰ ਕੌਣ ਕਾਲ ਕਰ ਰਿਹਾ ਹੈ।
ਕਾਲਿੰਗ ਨੇਮ ਪ੍ਰੈਜ਼ੇਂਟੇਸ਼ਨ ਕੀ ਹੈ?
ਟਰਾਈ ਨੇ ਇਸ ਸਹੂਲਤ ਨੂੰ ‘ਕਾਲਿੰਗ ਨੇਮ ਪ੍ਰੈਜ਼ੈਂਟੇਸ਼ਨ’ (CNAP) ਦਾ ਨਾਮ ਦਿੱਤਾ ਹੈ, ਇਸ ਦੇ ਜ਼ਰੀਏ ਕਾਲਰ ਦਾ ਨਾਮ ਮੋਬਾਈਲ ਫੋਨ ਦੀ ਸਕਰੀਨ ‘ਤੇ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ, ਸਾਰੀਆਂ ਟੈਲੀਕਾਮ ਕੰਪਨੀਆਂ ਗਾਹਕ ਦੀ ਬੇਨਤੀ ‘ਤੇ ਹੀ ਇਹ ਸਹੂਲਤ ਪ੍ਰਦਾਨ ਕਰਨਗੀਆਂ।
ਇਹ ਵੀ ਪੜ੍ਹੋ : ਅਬੋਹਰ : 2 ਜਿਗਰੀ ਯਾਰਾਂ ਨੇ ਖਾ ਲਈ ਕੋਈ ਸ਼ੱਕੀ ਚੀਜ਼!ਹਸਪਤਾਲ ‘ਚ ਇਲਾਜ ਦੌਰਾਨ ਤੋੜਿਆ ਦਮ
ਹਾਲਾਂਕਿ, ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਅਣਚਾਹੇ ਕਾਲਾਂ ਤੋਂ ਛੁਟਕਾਰਾ ਪਾਉਣ ਵਿੱਚ ਬਹੁਤ ਮਦਦ ਮਿਲੇਗੀ। ਇੱਕ ਵਾਰ ਕਾਲਿੰਗ ਨੇਮ ਪ੍ਰੈਜ਼ੈਂਟੇਸ਼ਨ ਸਰਵਿਸ ਐਕਟੀਵੇਟ ਹੋਣ ਤੋਂ ਬਾਅਦ ਗਾਹਕ ਆਪਣੇ ਫੋਨ ਦੀ ਸਕਰੀਨ ‘ਤੇ ਕਾਲਰ ਦਾ ਨਾਮ ਦੇਖ ਸਕਣਗੇ। ਇਸ ਸੇਵਾ ਨਾਲ ਧੋਖਾਧੜੀ ਅਤੇ ਅਣਜਾਣ ਕਾਲਰ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: