ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਫੋਨ ‘ਤੇ ਗੱਲ ਕਰਨ ‘ਚ ਇੰਨੇ ਰੁੱਝ ਜਾਂਦੇ ਹਨ ਕਿ ਉਹ ਕੀ ਕਰ ਰਹੇ ਹਨ, ਇਸ ਵੱਲ ਧਿਆਨ ਹੀ ਨਹੀਂ ਦਿੰਦੇ। ਕੁਝ ਲੋਕ ਤੁਰਦੇ-ਫਿਰਦੇ ਅਜਿਹੀ ਥਾਂ ‘ਤੇ ਪਹੁੰਚ ਜਾਂਦੇ ਹਨ ਜਿੱਥੇ ਉਨ੍ਹਾਂ ਨੇ ਨਗੀਂ ਜਾਣਾ ਹੁੰਦਾ। ਇਸ ਦੇ ਨਾਲ ਹੀ ਕੁਝ ਲੋਕ ਆਲੇ-ਦੁਆਲੇ ਪਈਆਂ ਚੀਜ਼ਾਂ ਨੂੰ ਚੁੱਕਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਛੂਹਣ ਜਾਂ ਆਪਣੇ ਮੂੰਹ ‘ਚ ਪਾਉਣ ਲੱਗ ਜਾਂਦੇ ਹਨ ਪਰ ਫਿਰ ਵੀ ਉਨ੍ਹਾਂ ਦਾ ਧਿਆਨ ਫ਼ੋਨ ‘ਤੇ ਹੀ ਰਹਿੰਦਾ ਹੈ। ਇੱਕ ਕੁੜੀ ਵੀ ਆਪਣੇ ਪਰਿਵਾਰ ਨਾਲ ਫੋਨ ‘ਤੇ ਗੱਲ ਕਰਦੇ ਹੋਏ ਇਸ ਇੰਨੀ ਮਸਤ ਹੋ ਗਈ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੇ ਬਾਗ ਵਿੱਚ ਸੈਰ ਕਰਦੇ ਸਮੇਂ ਇੱਕ ਜ਼ਹਿਰੀਲਾ ਫੁੱਲ ਕਦੋਂ ਤੋੜ ਕੇ ਮੂੰਹ ਵਿਚ ਪਾ ਲਿਆ, ਅਗਲੇ ਹੀ ਦਿਨ ਉਸ ਦੀ ਮੌਤ ਹੋ ਗਈ।
ਜ਼ਾਹਿਰ ਹੈ, ਤੁਸੀਂ ਸੋਚ ਰਹੇ ਹੋਵੋਗੇ ਕਿ ਫੁੱਲ ਕਿਸੇ ਨੂੰ ਕਿਵੇਂ ਮਾਰ ਸਕਦਾ ਹੈ। ਦਰਅਸਲ, ਲੜਕੀ ਨੇ ਗਲਤੀ ਨਾਲ ਓਲੀਏਂਡਰ ਯਾਨੀ ਅਰਲੀ ਦਾ ਫੁੱਲ ਚਬਾ ਲਿਆ ਸੀ ਜੋ ਕਿ ਬਹੁਤ ਜ਼ਹਿਰੀਲਾ ਹੈ। ਇੱਕ ਰਿਪੋਰਟ ਮੁਤਾਬਕ ਅਲਾਪੁਝਾ ਜ਼ਿਲ੍ਹੇ ਦੇ 24 ਸਾਲਾ ਸੂਰਿਆ ਸੁਰੇਂਦਰਨ ਨੂੰ ਯੂਕੇ ਵਿੱਚ ਨਰਸ ਦੀ ਨੌਕਰੀ ਮਿਲੀ ਸੀ। ਉੱਥੇ ਜਾਣ ਲਈ ਉਹ ਐਤਵਾਰ ਨੂੰ ਕੋਚੀ ਏਅਰਪੋਰਟ ਪਹੁੰਚੀ, ਪਰ ਅਚਾਨਕ ਉਹ ਬੇਹੋਸ਼ ਹੋ ਗਈ।
ਇਸ ਤੋਂ ਬਾਅਦ ਸੂਰਿਆ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਅਗਲੇ ਹੀ ਦਿਨ ਉਸ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਸ ਨੇ ਡਾਕਟਰਾਂ ਅਤੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੀ ਕਿ ਐਤਵਾਰ ਨੂੰ ਏਅਰਪੋਰਟ ਆਉਣ ਤੋਂ ਪਹਿਲਾਂ ਉਹ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਫੋਨ ‘ਤੇ ਗੱਲ ਕਰ ਰਹੀ ਸੀ। ਇਸ ਦੌਰਾਨ ਉਸ ਨੇ ਗਲਤੀ ਨਾਲ ਅਰਲੀ ਦਾ ਫੁੱਲ ਚਬਾ ਲਿਆ। ਪਰ ਪਤਾ ਲੱਗਦਿਆਂ ਹੀ ਉਸਨੇ ਝੱਟ ਥੁੱਕ ਦਿੱਤਾ। ਪਰ ਉਦੋਂ ਤੱਕ ਫੁੱਲ ਦਾ ਜ਼ਹਿਰੀਲਾ ਤੱਤ ਲੜਕੀ ਦੇ ਪੇਟ ਵਿੱਚ ਦਾਖਲ ਹੋ ਚੁੱਕਾ ਸੀ। ਪੋਸਟ ਮਾਰਟਮ ਰਿਪੋਰਟ ਵਿੱਚ ਵੀ ਅਰਲੀ ਫੁੱਲ ਨੂੰ ਮੌਤ ਦਾ ਕਾਰਨ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ :100 ਤੋਂ ਵੱਧ ਔਰਤਾਂ ਨਾਲ ਗੰਦਾ ਕੰਮ ਕਰਨ ਵਾਲੇ ਜਲੇਬੀ ਬਾਬਾ ਦੀ ਜੇਲ੍ਹ ‘ਚ ਮੌਤ, ਪੰਜਾਬ ਤੋਂ ਗਿਆ ਸੀ ਹਰਿਆਣਾ
ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਪੇਟ ‘ਚ ਫੁੱਲ ਦਾ ਕੋਈ ਹਿੱਸਾ ਨਹੀਂ ਪਾਇਆ ਗਿਆ ਪਰ ਖੂਨ ‘ਚ ਕੋਈ ਜ਼ਹਿਰੀਲਾ ਪਦਾਰਥ ਸੀ। ਅਰਲੀ ਦੇ ਫੁੱਲ ਦੇ ਜ਼ਹਿਰੀਲੇਪਣ ਦੀ ਸਟੱਡੀ ਕਰਨ ਵਾਲੇ ਡਾ: ਬੇਨਿਲ ਕੋਟਕਕਲ ਦਾ ਕਹਿਣਾ ਹੈ ਕਿ ਨੇਰੀਅਮ ਓਲਿਐਂਡਰ ਵਿੱਚ ਐਲਕਾਲਾਇਡ ਹੁੰਦੇ ਹਨ, ਜੋ ਮਨੁੱਖੀ ਦਿਲ ਨੂੰ ਪ੍ਰਭਾਵਿਤ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: