ਬਟਾਲਾ ਦੇ ਪਿੰਡ ਖੋਖਰ ਫੌਜੀ ਨੇੜੇ ਖੇਤਾਂ ਨੂੰ ਲਾਈ ਨਾੜ ਨੂੰ ਅੱਗ ਕਾਰਨ ਸੜਕ ‘ਤੇ ਖੜ੍ਹੇ ਕਣਕ ਨਾਲ ਭਰੇ ਦੋ ਟਰੱਕਾਂ ਨੂੰ ਸੜ ਗਏ। ਅੱਗ ਲੱਗਣ ਕਾਰਨ ਦੋਵੇਂ ਟਰੱਕ ਸੜ ਕੇ ਸੁਆਹ ਹੋ ਗਏ। ਦੋਵਾਂ ਟਰੱਕਾਂ ਨੂੰ ਅੱਗ ਲੱਗੀ ਦੇਖ ਕੇ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬਹੁਤ ਵੀ ਫੈਲ ਚੁੱਕੀ ਸੀ।
ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਕਾਰਨ ਟਰੱਕ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਟਰੱਕ ਇੱਕੋ ਮਾਲਕ ਦੇ ਸਨ।
ਮਿਲੀ ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇਅ ’ਤੇ ਪਿੰਡ ਖੋਖਰ ਫੌਜੀ ਨੇੜੇ ਇੱਕੋ ਮਾਲਕ ਦੇ ਕਣਕ ਨਾਲ ਭਰੇ ਦੋ ਟਰੱਕ ਖੜ੍ਹੇ ਸਨ। ਨੇੜੇ ਹੀ ਇੱਕ ਕਿਸਾਨ ਵੱਲੋਂ ਆਪਣੇ ਖੇਤਾਂ ਵਿਚ ਨਾੜ ਨੂੰ ਅੱਗ ਲਗਾ ਦਿੱਤੀ ਗਈ। ਅੱਗ ਕਾਰਨ ਫੈਲੇ ਧੂਂਏ ਕਾਰਨ ਸੜਕ ਤੇ ਟਰੈਫਿਕ ਜਾਮ ਹੋ ਗਈ ਅਤੇ ਉਹਨਾਂ ਦੇ ਟਰੱਕ ਵੀ ਜਾਮ ਵਿੱਚ ਫਸ ਗਏ।
ਇਹ ਵੀ ਪੜ੍ਹੋ : ਇਨ੍ਹਾਂ ਦੇਸ਼ਾਂ ‘ਚ ਨੌਕਰੀ ਲਈ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਦੂਤਘਰ ਦੀ ਅਡਵਾਇਜ਼ਰੀ
ਅੱਗ ਨੇ ਦੋਵੇਂ ਟਰੱਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਟਰੱਕਾਂ ਦੇ ਟਾਇਰਾਂ ਨੂੰ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਅੱਗ ਕਣਕ ਤੱਕ ਪਹੁੰਚ ਗਈ। ਜਦੋਂ ਤੱਕ ਟਰੱਕ ਮਾਲਕ ਨੂੰ ਇਸ ਬਾਰੇ ਪਤਾ ਲੱਗਦਾ ਉਦੋਂ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ। ਜਦੋਂ ਤੱਕ ਆਸ-ਪਾਸ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ ਟਰੱਕ ਬੁਰੀ ਤਰ੍ਹਾਂ ਸੜ ਚੁੱਕਾ ਸੀ ਅਤੇ ਉਸ ਵਿੱਚ ਲੱਦੀ ਕਣਕ ਵੀ ਸੜ ਚੁੱਕੀ ਸੀ। ਪੀੜਤ ਟਰੱਕ ਮਾਲਕ ਨੇ ਪ੍ਰਸ਼ਾਸਨ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: