IPL 2024 ਵਿਚ ਅੱਜ ਦੂਜਾ ਕੁਆਲੀਫਾਇਰ ਮੁਕਾਬਲਾ ਰਾਜਸਥਾਨ ਰਾਇਲਸ ਤੇ ਸਨਰਾਈਜਰਸ ਹੈਦਰਾਬਾਦ ਵਿਚ ਹੋਵੇਗਾ। ਮੈਚ ਚੇਨਈ ਦੇ ਐੱਮਏ ਚਿੰਦਬਰਮ ਸਟੇਡੀਅਮ ਵਿਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਟੌਸ 7 ਵਜੇ ਹੋਵੇਗਾ। ਇਸ ਮੁਕਾਬਲੇ ਵਿਚ ਜਿੱਤਣ ਵਾਲੀ ਟੀਮ ਫਾਈਨਲ ਵਿਚ ਪਹੁੰਚ ਜਾਵੇਗੀ। ਇਥੇ ਉਸ ਦਾ ਮੁਕਾਬਲਾ ਕੋਲਕਾਤਾ ਨਾਇਟ ਰਾਈਡਰਸ ਨਾਲ ਹੋਵੇਗਾ। ਦੂਜੇ ਪਾਸੇ ਹਾਰਨ ਵਾਲੀ ਟੀਮ ਦਾ ਸਫਰ ਇਸ ਸੀਜ਼ਨ ਇਥੇ ਖਤਮ ਹੋ ਜਾਵੇਗਾ।
2016 ਦੀ ਚੈਂਪੀਅਨ ਸਨਰਾਈਜਰਸ ਹੈਦਰਾਬਾਦ 7ਵੀਂ ਵਾਰ IPL ਦੇ ਪਲੇਆਫ ਵਿਚ ਪਹੁੰਚੀ ਹੈ। ਟੀਮ ਪਹਿਲੀ ਵਾਰ 2013ਵਿਚ ਪਲੇਆਫ ਵਿਚ ਪਹੁੰਚੀ ਸੀ, ਇਹ ਉਨ੍ਹਾਂ ਦਾ ਡੈਬਿਊ ਸੀਜ਼ਨ ਸੀ। SRH 2020 ਦੇ ਬਾਅਦ ਹੁਣ ਪਲੇਆਫ ਵਿਚ ਪਹੁੰਚੀ ਸੀ। ਹੁਣ ਤੱਕ 6 ਪਲੇਆਫ ਵਿਚ SRH 2 ਵਾਰ ਫਾਈਨਲ ਤੱਕ ਪਹੁੰਚੀ 2016 ਵਿਚ ਉਨ੍ਹਾਂ ਨੂੰ ਜਿੱਤ ਮਿਲੀ, ਉਥੇ ਇਕ ਮੁਕਾਬਲਾ ਗੁਆਇਆ।
ਰਾਜਸਥਾਨ ਨੇ IPL ਦੇ ਪਹਿਲੇ ਸੀਜਨ ਦਾ ਖਿਤਾਬ ਜਿੱਤਿਆ ਸੀ। 2022 ਵਿਚ RR ਰਨਰਅੱਪ ਰਹੀ ਸੀ। ਟੀਮ 6ਵੀਂ ਵਾਰ ਪਲੇਆਫ ਵਿਚ SRH 2 ਵਾਰ ਫਾਈਨਲ ਤੱਕ ਪਹੁੰਚੀ। 2016 ਵਿਚ ਉਨ੍ਹਾਂ ਨੂੰ ਜਿੱਤ ਮਿਲੀ, ਦੂਜੇ ਪਾਸੇ 2018 ਵਿਚ ਰਨਰ-ਅੱਪ ਬਣੀ। SRH ਨੇ ਪਲੇਆਫ ਵਿਚ 3 ਵਾਰ ਕੁਆਲੀਫਾਇਰ-2 ਖੇਡੇ, 2 ਵਾਰ ਜਿੱਤ ਮਿਲੀ, ਦੂਜੇ ਪਾਸੇ ਇਕ ਮੁਕਾਬਲਾ ਗੁਆਇਆ।
ਰਾਜਸਥਾਨ ਨੇ IPL ਦੇ ਪਹਿਲੇ ਸੀਜ਼ਨ ਦਾ ਖਿਤਾਬ ਜਿੱਤਿਆ ਸੀ। 2022 ਵਿਚ RR ਰਨਰਅੱਪ ਰਹੀ ਸੀ। ਟੀਮ 6ਵੀਂ ਪਲੇਆਫ ਰਾਊਂਡ ‘ਚ ਪਹੁੰਚੀ ਹੈ। ਰਾਇਲਸ ਤੀਜੀ ਵਾਰ ਕੁਆਲੀਫਾਇਰ-2 ਮੈਚ ਖੇਡੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਜਿੱਤ ਤੇ ਇਕ ਹੀ ਹਾਰ ਮਿਲੀ। ਟੀਮ ਨੇ 2022 ਵਿਚ ਵੀ RCB ਨੂੰ ਕੁਆਲੀਫਾਇਰ-2 ਵਿਚ ਹਰਾ ਕੇ ਹੀ ਫਾਈਨਲ ਖੇਡਿਆ ਸੀ।
ਅੱਜ ਚੇਨਈ ਦਾ ਮੌਸਮ ਸਹੀ ਰਹੇਗਾ। ਇਥੇ ਬੱਦਲਾਂ ਦੇ ਧੁੱਪ ਵਿਚ ਥੋੜ੍ਹੀ ਉਮਸ ਰਹੇਗੀ। ਮੀਂਹ ਪੈਣ ਦੀ 5 ਫੀਸਦੀ ਸੰਭਾਵਨਾ ਹੈ। ਤਾਪਮਾਨ 36 ਡਿਗਰੀ ਤੋਂ 29 ਡਿਗਰੀ ਸੈਲਸੀਅਸ ਦੇ ਵਿਚ ਰਹਿਣ ਦੀ ਉਮੀਦ ਹੈ।
ਰਾਜਸਥਾਨ ਰਾਇਲ : ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਯਸ਼ਸਵੀ ਜਾਇਸਵਾਲ, ਟੌਮ ਕੋਲਹਰ ਕੈਡਮੋਰ, ਰਿਆਨ ਪਰਾਗ, ਧਰੁਵ ਜੁਰੇਲ, ਰੋਵਮਨ ਪਾਵੇਲ, ਰਵੀਚੰਦਰਨ ਅਸ਼ਵਿਨ, ਆਵੇਸ਼ ਖਾਨ, ਟ੍ਰੇਂਟ ਬੋਲਟ, ਯੁਜਵੇਂਦਰ ਚਹਿਲ ਤੇ ਸੰਦੀਪ ਸ਼ਰਮਾ
ਇੰਪੈਕਟ ਪਲੇਅਰ : ਸ਼ਿਮਰੋਨ ਹੇਟਮਾਇਰ
ਸਨਰਾਈਜਰਸ ਹੈਦਰਾਬਾਦ : ਪੈਟ ਕਮਿੰਸ (ਕਪਤਾਨ)ਟ੍ਰੈਵਿਸ ਹੈਡ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਤਿਸ਼ ਕੁਮਾਰ ਰੈੱਡੀ, ਹੇਨਰਿਕ ਕਲਾਸਨ (ਵਿਕਟਕੀਪਰ), ਅਦਬੁਲ ਸਮਦ, ਸ਼ਾਹਬਾਜ਼ ਅਹਿਮਦ, ਵਿਜੈਕਾਂਤ ਵਿਸ਼ਯਕਾਂਤ, ਭੁਵਨੇਸ਼ਵਰ ਕੁਮਾਰ ਤੇ ਟੀ ਨਟਰਾਜਨ, ਇੰਪੈਕਟ ਪਲੇਅਰ ਸਨਵੀਰ ਸਿੰਘ।
ਵੀਡੀਓ ਲਈ ਕਲਿੱਕ ਕਰੋ -: