ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਪਿਛਲੇ ਦਿਨੀਂ ਖਾਟੂ ਸ਼ਾਮ ਜੀ ਦਾ ਜਾਗਰਣ ਕਰਾਇਆ ਗਿਆ ਸੀ ਜਿਸ ਦੇ ਵਿੱਚ ਮਸ਼ਹੂਰ ਭਜਨ ਗਾਇਕ ਘਨ੍ਹਈਆ ਮਿੱਤਲ ਨੂੰ ਸੱਦਿਆ ਗਿਆ ਸੀ ਹੁਣ ਪ੍ਰਸ਼ਾਸਨ ਦੇ ਵੱਲੋਂ ਇਸ ਜਾਗਰਣ ਕਰਾਉਣ ‘ਤੇ ਸਖਤ ਐਕਸ਼ਨ ਲਿਆ ਗਿਆ ਹੈ।
ਪ੍ਰਸ਼ਾਸਨ ਦੇ ਵੱਲੋਂ ਜਾਗਰਣ ਕਰਾਉਣ ਵਾਲੇ ਮੈਂਬਰਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਪਰਚੇ ਵਿੱਚ ਲਿਖਿਆ ਗਿਆ ਹੈ ਕਿ ਜਾਗਰਣ ਕਰਨ ਵੇਲੇ ਕਿਸੇ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ। ਜਦੋਂ ਇਹ ਜਾਗਰਣ ਹੋ ਰਿਹਾ ਸੀ ਤਾਂ ਉਸ ਵਿੱਚ ਗਾਇਕ ਘਨ੍ਹਈਆ ਮਿੱਤਲ ਵੱਲੋਂ ਇੱਕ ਲਾਈਨ ਗਾਈ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਜੋ ਰਾਮ ਕੋ ਲਾਏ ਹੈ ਹਮ ਉਨ ਕੋ ਲਾਏਂਗੇ ਜਿਸ ‘ਤੇ ਪ੍ਰਸ਼ਾਸਨ ਦੇ ਵੱਲੋਂ ਐਕਸ਼ਨ ਲੈਂਦਿਆਂ ਦੋ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ ਤੇ ਕਈ ਅਣਪਛਾਤੇ ਦਾ ਨਾਂ ਵੀ ਇਸ ਪਰਚੇ ਵਿਚ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਬੀਤੀ ਅਪ੍ਰੈਲ ਵਿਚ ਘਨ੍ਹਈਆ ਮਿੱਤਲ ਦੇ ਪੀਯੂ ਵਿਚ ਪ੍ਰੋਗਰਾਮ ਨੂੰ ਲੈ ਕੇ ਕਾਂਗਰਸ ਵੱਲੋਂ ਇਤਰਾਜ਼ ਜਤਾਇਆ ਗਿਆ ਸੀ। ਕਾਂਗਰਸੀ ਕੌਂਸਲਰ ਸਚਿਨ ਗਾਲਿਬ ਨੇ ਪੀਯੂ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਘਨ੍ਹਈਆ ਮਿੱਤਲ ਆਪਣੇ ਜਾਗਰਣ ਵਿਚ ਸਿਆਸੀ ਪਾਰਟੀ ਦਾ ਜਨਤਕ ਪ੍ਰਚਾਰ ਕਰਦੇ ਹਨ, ਉਹ ਵੀ ਸਟੇਜ ਤੋਂ ਭਗਵਾਨ ਰਾਮ ਦੇ ਨਾਂ ‘ਤੇ ਇਹ ਪ੍ਰਚਾਰ ਕੀਤਾ ਜਾਂਦਾ ਹੈ, ਹਾਲਾਂਕਿ ਘਨ੍ਹਈਆ ਮਿੱਤਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਜਿਆਨਾ ਨੇ ਰਚਿਆ ਇਤਿਹਾਸ, ਨਿੱਕੀ ਉਮਰੇ FIDE ਰੇਟਿੰਗ ‘ਚ ਮਿਲਿਆ ਪਹਿਲਾ ਸਥਾਨ
ਵੀਡੀਓ ਲਈ ਕਲਿੱਕ ਕਰੋ -: