ਅਦਾਕਾਰ ਅਤੇ ਗੁਰਦਾਸਪੁਰ ਦੇ ਸਾਬਕਾ ਸੰਸਦ ਮੈਂਬਰ ਸੰਨੀ ਦਿਓਲ 13 ਜੂਨ ਨੂੰ ਕੋਈ ਵੱਡਾ ਐਲਾਨ ਕਰ ਸਕਦੇ ਹਨ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਦਿੱਤੀ ਹੈ। ਹਾਲਾਂਕਿ ਇਹ ਖੁਲਾਸਾ ਕੱਲ੍ਹ ਹੀ ਹੋਵੇਗਾ। ਅਟਕਲਾਂ ਹਨ ਕਿ ਉਹ ਗਦਰ 3 ਜਾਂ ਬਾਰਡਰ 2 ਦਾ ਵੀ ਐਲਾਨ ਕਰ ਸਕਦੇ ਹਨ। ਕਿਉਂਕਿ ਬਾਰਡਰ 13 ਜੂਨ 1997 ਨੂੰ ਰਿਲੀਜ਼ ਹੋਈ ਸੀ। ਅਜਿਹੇ ‘ਚ ਸਾਰਿਆਂ ਦੀਆਂ ਨਜ਼ਰਾਂ ਉਸ ‘ਤੇ ਟਿਕੀਆਂ ਹੋਈਆਂ ਹਨ।
ਸੰਨੀ ਦਿਓਲ ਦਾ ਪੰਜਾਬ ਨਾਲ ਡੂੰਘਾ ਸਬੰਧ ਹੈ। ਉਸ ਦੇ ਪਿਤਾ ਧਰਮਿੰਦਰ ਪੰਜਾਬ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਉਹ ਖੁਦ 2019 ਤੋਂ 2024 ਤੱਕ ਗੁਰਦਾਸਪੁਰ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਸਾਲ 2019 ਵਿੱਚ ਉਨ੍ਹਾਂ ਨੇ ਸਾਬਕਾ ਸੀਨੀਅਰ ਕਾਂਗਰਸੀ ਆਗੂ ਅਤੇ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੂੰ ਕਰੀਬ 83 ਹਜ਼ਾਰ ਵੋਟਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ : ਲਗਾਤਾਰ 4 ਦਿਨ ਕਹਿ.ਰ ਢਾਹੇਗੀ ਗਰਮੀ, ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਹਾਲਾਂਕਿ ਸੰਨੀ ਦਿਓਲ ਦੇ ਗੁਰਦਾਸਪੁਰ ਹਲਕੇ ਵਿਚ ਸਰਗਰਮ ਨਾ ਰਹਿਣ ਕਾਰਨ ਹਲਕੇ ਦੇ ਲੋਕ ਨਾਰਾਜ਼ ਸਨ ਤੇ ਸੰਨੀ ਦਿਓਲ ਨੇ ਵੀ ਸਿਆਸਤ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਿਆ ਸੀ, ਇਸ ਦੇ ਚੱਲਦਿਆਂ ਬੀਜੇਪੀ ਨੇ ਇਸ ਵਾਰ ਲੋਕ ਸਭਾ ਚੋਣਾਂ ਵਿਚ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਨੂੰ ਉਤਾਰਿਆ ਸੀ ਹਾਲਾਂਕਿ ਉਹ ਵੀ ਕਾਂਗਰਸ ਦੇ ਸੁਖਜਿੰਦਰ ਹੰਧਾਵਾ ਤੋਂ ਹਾਰ ਗਏ।