WhatsApp ਸਭ ਤੋਂ ਵੱਧ ਵਰਤੀ ਜਾਂਦੀ ਮੈਸੇਜਿੰਗ ਐਪਸ ਵਿੱਚੋਂ ਇੱਕ ਹੈ। ਇਸ ਵਿਚ ਸਮੇਂ-ਸਮੇਂ ‘ਤੇ ਅਪਡੇਟਸ ਸ਼ਾਮਲ ਕੀਤੇ ਜਾਂਦੇ ਹਨ, ਜਿਸ ਕਾਰਨ ਇਹ ਅਜੇ ਵੀ ਯੂਜ਼ਰਸ ਵਿਚ ਮਸ਼ਹੂਰ ਹੈ। ਹਾਲ ਹੀ ‘ਚ ਪਲੇਟਫਾਰਮ ‘ਤੇ ਵੀਡੀਓ ਕਾਲ ਲਈ ਕੁਝ ਨਵੇਂ ਫੀਚਰਸ ਨੂੰ ਜੋੜਿਆ ਗਿਆ ਹੈ। ਇਸ ਤੋਂ ਬਾਅਦ ਨਿੱਜੀ ਵਰਤੋਂ ਦੇ ਨਾਲ-ਨਾਲ ਪੇਸ਼ੇਵਰ ਮੀਟਿੰਗਾਂ ਲਈ ਵੀ WhatsApp ਦੀ ਮੰਗ ਵਧੇਗੀ।
WhatsApp ਦੇ ਕਾਲਿੰਗ ਫੀਚਰ ‘ਚ ਕੁਝ ਨਵੇਂ ਅਪਡੇਟਸ ਸ਼ਾਮਲ ਕੀਤੇ ਗਏ ਹਨ। ਇਹ ਸਾਰੀਆਂ ਡਿਵਾਈਸਾਂ ‘ਤੇ ਬਿਹਤਰ ਯੂਜ਼ਰ ਐਕਸਪੀਰਿਅਂਸ ਪ੍ਰਦਾਨ ਕਰੇਗਾ। ਹੁਣ ਤੁਸੀਂ WhatsApp ‘ਤੇ ਵੀਡੀਓ ਕਾਲਾਂ ‘ਤੇ 32 ਲੋਕਾਂ ਨੂੰ ਸ਼ਾਮਲ ਕਰ ਸਕਦੇ ਹੋ, ਇਸ ਵਿੱਚ ਆਡੀਓ, ਸਪੀਕਰ ਸਪੌਟਲਾਈਟ ਫੀਚਰ ਅਤੇ ਬਹੁਤ ਵਧੀਆ ਕਾਲ ਗੁਣਵੱਤਾ ਦੇ ਨਾਲ ਸਕ੍ਰੀਨ ਸ਼ੇਅਰਿੰਗ ਸ਼ਾਮਲ ਹੈ। ਨਵਾਂ ਅਪਡੇਟ ਯੂਜ਼ਰਸ ਨੂੰ ਵਰਚੁਅਲ ਤੌਰ ‘ਤੇ ਇਕ-ਦੂਜੇ ਨਾਲ ਜੁੜਨ ਵਿਚ ਮਦਦ ਕਰੇਗਾ।
ਵ੍ਹਾਟਸਐਪ ‘ਚ ਆਡੀਓ ਫੀਚਰਸ ਦੇ ਨਾਲ ਸਕਰੀਨ ਸ਼ੇਅਰਿੰਗ ਦੀ ਸਹੂਲਤ ਸ਼ਾਮਲ ਕੀਤੀ ਗਈ ਹੈ। ਇਸ ਦੀ ਮਦਦ ਨਾਲ ਯੂਜ਼ਰ ਕਾਲ ਦੌਰਾਨ ਸਕ੍ਰੀਨ ਅਤੇ ਆਡੀਓ ਸ਼ੇਅਰ ਕਰ ਸਕਦੇ ਹਨ। ਇਹ ਫੀਚਰ ਕਾਲਾਂ ਦੌਰਾਨ ਆਨ-ਸਕ੍ਰੀਨ ਕੰਟੈਂਟ ਸ਼ੋਅ ਕਰਨ ਦੇ ਕੰਮ ਆਏਗਾ। ਇਹ ਫੀਚਰ ਨਿੱਜੀ ਅਤੇ ਪੇਸ਼ੇਵਰ ਦੋਵਾਂ ਕੰਮਾਂ ਲਈ ਉਪਯੋਗੀ ਹੋਵੇਗੀ। ਇਹ ਜ਼ੂਮ ਕਾਲ ਜਾਂ ਗੂਗਲ ਮੀਟ ਵਾਂਗ ਹੋਵੇਗਾ।
ਵ੍ਹਾਟਸਐਪ ਨੇ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਵੀ ਵਧਾ ਦਿੱਤੀ ਹੈ ਜਿਨ੍ਹਾਂ ਨੂੰ ਵੀਡੀਓ ਕਾਲ ਦੌਰਾਨ ਜੋੜਿਆ ਜਾ ਸਕਦਾ ਹੈ। ਹੁਣ WhatsApp ਵੀਡੀਓ ਕਾਲ ‘ਤੇ ਕੁੱਲ 32 ਲੋਕ ਸ਼ਾਮਲ ਹੋ ਸਕਦੇ ਹਨ। ਇਹ ਫੀਚਰ ਸਾਰੀਆਂ ਡਿਵਾਈਸਾਂ ‘ਤੇ ਚੱਲੇਗਾ। ਇਹ ਯੂਜ਼ਰ ਡੈਸਕਟਾਪ ‘ਤੇ ਵੀ ਕੰਮ ਕਰੇਗਾ ਅਤੇ ਵਰਚੁਅਲ ਮੀਟਿੰਗਾਂ ਅਤੇ ਆਨਲਾਈਨ ਕਲਾਸਾਂ ਲਈ ਵਰਤਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ, ਮੋਬਾਈਲ ਡਿਵਾਈਸਿਸ ‘ਤੇ ਵ੍ਹਾਟਸਐਪ ਵੀਡੀਓ ਕਾਲ ਲਈ 32 ਪ੍ਰਤੀਭਾਗੀਆਂ, ਵਿੰਡੋਜ਼ ਯੂਜ਼ਰਸ ਲਈ 16 ਅਤੇ ਮੈਕ ਆਪਰੇਟਿੰਗ ਸਿਸਟਮ ਲਈ 8 ਪਾਰਟੀਸਿਪੈਂਟਸ ਦੀ ਲਿਮਿਟ ਸੀ।
ਇਹ ਵੀ ਪੜ੍ਹੋ : ਔਰਤ ਨੇ ਮੌ/ਤ ਨੂੰ ਦੇ ਦਿੱਤਾ ਧੋਖਾ! ਅਚਾਨਕ ਦੁਕਾਨ ‘ਚ ਵੜ ਗਈ ਬੇਕਾਬੂ ਬੱਸ, CCTV ‘ਚ ਕੈਦ ਘਟਨਾ
ਵ੍ਹਾਟਸਐਪ ਦਾ ਨਵਾਂ ਸਪੀਕਰ ਸਪੌਟਲਾਈਟ ਫੀਚਰ ਗਰੁੱਪ ਕਾਲ ਦੌਰਾਨ ਬੋਲਣ ਵਾਲੇ ਵਿਅਕਤੀ ਨੂੰ ਆਟੋਮੈਟਿਕ ਹੀ ਹਾਈਲਾਈਟ ਕਰੇਗਾ। ਇਹ ਪਾਰਟੀਸਿਪੈਂਟਸ ਵਿਚਕਾਰ ਗੱਲਬਾਤ ਵਿਚ ਸੌਖੀ ਹੋਵੇਗੀ। ਇੰਨਾ ਹੀ ਨਹੀਂ ਪਲੇਟਫਾਰਮ ‘ਤੇ ਕਾਲ ਕੁਆਲਿਟੀ ਨੂੰ ਵੀ ਬਿਹਤਰ ਕੀਤਾ ਗਿਆ ਹੈ। ਹੁਣ WhatsApp ਕਾਲਾਂ ‘ਤੇ ਬਿਹਤਰ ਨੁਆਇਸ ਅਤੇ ਈਕੋ ਕੈਂਸੀਲੇਸ਼ਨ ਫੀਚਰ ਜੋੜਿਆ ਗਿਆ ਹੈ, ਇਹ ਸ਼ੋਰ ਵਾਲੀਆਂ ਥਾਵਾਂ ‘ਤੇ ਵੀ ਯੂਜ਼ਰ ਨੂੰ ਸਪੱਸ਼ਟ ਆਵਾਜ਼ ਆਏਗੀ।
ਇਸ ਦੇ ਨਾਲ ਹੀ ਜੇ ਯੂਜ਼ਰਸ ਕੋਲ ਤੇਜ਼ ਇੰਟਰਨੈੱਟ ਕੁਨੈਕਸ਼ਨ ਹੈ ਤਾਂ ਉਹ ਵੀਡੀਓ ਕਾਲ ਦੇ ਦੌਰਾਨ ਹਾਈ ਰੈਜ਼ੋਲਿਊਸ਼ਨ ਕੁਆਲਿਟੀ ਦਾ ਐਕਸਪੀਰਿਅੰਸ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: