ਪਿਆਰੇ ਗਾਹਕ, ਅੱਜ ਰਾਤ 9.30 ਵਜੇ ਤੁਹਾਡੀ ਬਿਜਲੀ ਕੱਟ ਦਿੱਤੀ ਜਾਵੇਗੀ’, ਕੀ ਤੁਹਾਨੂੰ ਵੀ ਇਹ ਮੈਸੇਜ ਮਿਲਿਆ ਹੈ? ਸਾਈਬਰ ਅਪਰਾਧੀ ਬੇਕਸੂਰ ਲੋਕਾਂ ਨੂੰ ਧੋਖਾ ਦੇਣ ਲਈ ਇਸ ਮੈਸੇਜ ਦੀ ਵੱਡੇ ਪੱਧਰ ‘ਤੇ ਇਸਤੇਮਾਲ ਕਰਦੇ ਹਨ। ਹਾਲਾਂਕਿ ਸਰਕਾਰ ਅਜਿਹੇ ਮੈਸੇਜ ਭੇਜਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਦੂਰਸੰਚਾਰ ਵਿਭਾਗ (DoT) ਨੇ ਬਿਜਲੀ ਬਿੱਲ ਦੇ ਕੇਵਾਈਸੀ ਅਤੇ ਬਿਜਲੀ ਕੁਨੈਕਸ਼ਨ ਕਰਵਾਉਣ ਦੇ ਨਾਂ ‘ਤੇ ਚੱਲ ਰਹੀ ਸਾਈਬਰ ਕ੍ਰਾਈਮ ਗੇਮ ਦੇ ਖਿਲਾਫ ਸਖਤ ਕਦਮ ਚੁੱਕੇ ਹਨ। ਹਾਲ ਹੀ ‘ਚ ਦੂਰਸੰਚਾਰ ਵਿਭਾਗ ਨੇ ਸ਼ੱਕੀ ਪਾਏ ਗਏ ਕਈ ਮੋਬਾਈਲ ਨੰਬਰਾਂ ਨੂੰ ਬਲਾਕ ਕਰ ਦਿੱਤਾ ਹੈ।
ਸਰਕਾਰੀ ਮੀਡੀਆ ਏਜੰਸੀ ਪੀਆਈਬੀ ਨੇ ਦੱਸਿਆ ਕਿ ਦੂਰਸੰਚਾਰ ਵਿਭਾਗ ਨੇ ਬਿਜਲੀ ਕੇਵਾਈਸੀ ਅਪਡੇਟ ਘੁਟਾਲੇ ਤੋਂ ਲੋਕਾਂ ਨੂੰ ਬਚਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਈਬਰ ਧੋਖੇਬਾਜ਼ ਲੋਕਾਂ ਨੂੰ ਐਸਐਮਐਸ ਅਤੇ ਵ੍ਹਾਟਸਐਪ ਰਾਹੀਂ ਬਿਜਲੀ ਦੇ ਕੁਨੈਕਸ਼ਨ ਕੱਟਣ ਲਈ ਫਰਜ਼ੀ ਸੰਦੇਸ਼ ਭੇਜਦੇ ਹਨ। ਜਿਹੜੇ ਇਹਨਾਂ ਦੇ ਚੁੰਗਲ ਵਿੱਚ ਫਸਦੇ ਹਨ ਉਹ ਠੱਗੇ ਜਾਂਦੇ ਹਨ।
ਸਾਈਬਰ ਕ੍ਰਾਈਮ ਬਾਰੇ ਜਾਗਰੂਕ ਅਤੇ ਸੁਚੇਤ ਰਹਿਣ ਵਾਲੇ ਲੋਕਾਂ ਨੇ ਦੂਰਸੰਚਾਰ ਵਿਭਾਗ ਦੇ ‘ਸੰਚਾਰ ਸਾਥੀ’ ਪੋਰਟਲ ‘ਤੇ ‘ਚੱਕਸ਼ੂ-ਰਿਪੋਰਟ ਸਸਪੈਕਟਡ ਫਰਾਡ ਕਮਿਊਨੀਕੇਸ਼ਨ’ ਸੁਵਿਧਾ ਰਾਹੀਂ ਸ਼ੱਕੀ ਫਰਜ਼ੀ ਸੰਦੇਸ਼ਾਂ ਦੀ ਸੂਚਨਾ ਦਿੱਤੀ ਹੈ। ਇਹ ਟੈਲੀਕਾਮ ਵਿਭਾਗ ਨੂੰ ਸਾਈਬਰ ਅਪਰਾਧ ਅਤੇ ਪੈਸੇ ਦੀ ਧੋਖਾਧੜੀ ਨਾਲ ਨਜਿੱਠਣ ਅਤੇ ਰੋਕਣ ਵਿੱਚ ਮਦਦ ਕਰਦਾ ਹੈ।
▪️ Department of Telecommunications (DoT) takes action against Electricity KYC Update Scam
▪️ DoT directs Pan India IMEI based blocking of 392 mobile handsets misused in cybercrime, financial frauds
▪️ Re-verification of 31,740 mobile connections linked to these mobile handsets… pic.twitter.com/qDQVyMoz0y
— PIB India (@PIB_India) June 18, 2024
ਲੋਕਾਂ ਨੇ ਚਕਸ਼ੂ ਪੋਰਟਲ ‘ਤੇ ਸ਼ਿਕਾਇਤ ਕੀਤੀ ਕਿ ਸਾਈਬਰ ਅਪਰਾਧੀ ਬਿਜਲੀ ਦੇ ਕੇਵਾਈਸੀ ਅਪਡੇਟ ਅਤੇ ਖਤਰਨਾਕ ਏਪੀਕੇ ਫਾਈਲਾਂ (ਐਪ) ਨਾਲ ਸਬੰਧਤ ਐਸਐਮਐਸ ਅਤੇ ਵ੍ਹਾਟਸਐਪ ਮੈਸੇਜ ਭੇਜ ਰਹੇ ਹਨ। ਇਸ ਤਰ੍ਹਾਂ ਇਹ ਧੋਖੇਬਾਜ਼ ਪੀੜਤਾਂ ਦੇ ਮੋਬਾਈਲ ਫ਼ੋਨਾਂ ਦੀ ਹੇਰਾਫੇਰੀ ਕਰਦੇ ਹਨ ਅਤੇ ਉਨ੍ਹਾਂ ਦੇ ਫ਼ੋਨਾਂ ‘ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ।
ਦੂਰਸੰਚਾਰ ਵਿਭਾਗ ਨੇ ਸ਼ੁਰੂਆਤੀ ਤੌਰ ‘ਤੇ ਪੰਜ ਫਰਜ਼ੀ ਸੰਦੇਸ਼ਾਂ ਦੀ ਪਛਾਣ ਕੀਤੀ ਸੀ। ਚਕਸ਼ੂ ਪੋਰਟਲ ਦੇ ਏਆਈ-ਅਧਾਰਤ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ 31,740 ਮੋਬਾਈਲ ਨੰਬਰਾਂ ਨਾਲ ਜੁੜੇ 392 ਹੈਂਡਸੈੱਟ ਇਸ ਤਰ੍ਹਾਂ ਦੀ ਧੋਖਾਧੜੀ ਵਿੱਚ ਸ਼ਾਮਲ ਸਨ।
ਦੂਰਸੰਚਾਰ ਵਿਭਾਗ ਨੇ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਭਾਰਤ ਭਰ ਵਿੱਚ IMEI ਦੇ ਆਧਾਰ ‘ਤੇ ਸਾਈਬਰ ਅਪਰਾਧ ਅਤੇ ਪੈਸੇ ਦੀ ਧੋਖਾਧੜੀ ਲਈ ਦੁਰਵਰਤੋਂ ਕੀਤੇ ਗਏ 392 ਮੋਬਾਈਲ ਹੈਂਡਸੈੱਟਾਂ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਤੋਂ ਇਲਾਵਾ ਕੰਪਨੀਆਂ ਨੂੰ ਇਨ੍ਹਾਂ ਮੋਬਾਈਲ ਹੈਂਡਸੈੱਟਾਂ ਨਾਲ ਸਬੰਧਤ 31,740 ਮੋਬਾਈਲ ਕੁਨੈਕਸ਼ਨਾਂ ਦੀ ਮੁੜ ਪੜਤਾਲ ਕਰਨ ਲਈ ਵੀ ਕਿਹਾ ਗਿਆ ਹੈ। ਦੁਬਾਰਾ ਤਸਦੀਕ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਰਿਪੋਰਟ ਕੀਤੇ ਗਏ ਨੰਬਰ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇਗਾ ਅਤੇ ਸਬੰਧਿਤ ਮੋਬਾਈਲ ਹੈਂਡਸੈੱਟ ਨੂੰ ਬਲਾਕ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 7 ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ
ਇਹ ਪਹਿਲਕਦਮੀ ਦੂਰਸੰਚਾਰ ਵਿਭਾਗ ਦੀ ਦੂਰਸੰਚਾਰ ਨੈੱਟਵਰਕਾਂ ਦੀ ਸੁਰੱਖਿਆ ਨੂੰ ਵਧਾਉਣ ਅਤੇ ਲੋਕਾਂ ਨੂੰ ਡਿਜੀਟਲ ਧੋਖਾਧੜੀ ਤੋਂ ਬਚਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਹ ਸੰਦੇਸ਼ ਅਕਸਰ ਲੋਕਾਂ ‘ਤੇ ਤੁਰੰਤ ਦਬਾਅ ਪਾਉਣ ਲਈ ਹੁੰਦੇ ਹਨ, ਜਿਵੇਂ ਕਿ ਬਕਾਇਆ ਬਿੱਲ ਦਾ ਭੁਗਤਾਨ ਕਰਨਾ ਜਾਂ ਬਿੱਲ ਦੀ ਗਲਤ ਜਾਣਕਾਰੀ ਬਾਰੇ ਸ਼ਿਕਾਇਤ ਕਰਨਾ। ਇਹਨਾਂ ਸੁਨੇਹਿਆਂ ਵਿੱਚ, ਤੁਹਾਨੂੰ ਡਰਾਉਣ ਜਾਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਵੇਂ ਕਿ “ਤੁਹਾਡੀ ਬਿਜਲੀ ਕੱਟ ਦਿੱਤੀ ਜਾਵੇਗੀ” ਜਾਂ “ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਕੱਟ ਲਏ ਜਾਣਗੇ” ਜਾਂ “ਜੇ ਕੇਵਾਈਸੀ ਅੱਪਡੇਟ ਨਹੀਂ ਕੀਤਾ ਗਿਆ ਤਾਂ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।