ਸ਼ਨੀਵਾਰ ਨੂੰ ਲੁਧਿਆਣਾ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਲੁਧਿਆਣਾ ਦੀਆਂ ਤਿੰਨ ਚੀਜ਼ਾਂ ‘ਤੇ ਹੈ, ਜਿਨ੍ਹਾਂ ‘ਚ ਰੇਲਵੇ ਸਟੇਸ਼ਨ, ਬੁੱਢਾ ਦਰਿਆ ਅਤੇ ਏਅਰਪੋਰਟ ਸ਼ਾਮਲ ਹਨ ਅਤੇ ਇਨ੍ਹਾਂ ਤਿੰਨਾਂ ‘ਤੇ ਕੰਮ ਸ਼ੁਰੂ ਹੋ ਗਿਆ ਹੈ।
ਲੁਧਿਆਣਾ ਪੱਛਮੀ ਦੇ ਭਾਰਤ ਨਗਰ ਮੰਡਲ ਵਿੱਚ ਰਾਣੀ ਝਾਂਸੀ ਐਨਕਲੇਵ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਸਮਾਗਮ ਵਿੱਚ ਰਵਨੀਤ ਬਿੱਟੂ ਪੁੱਜੇ। ਰਵਨੀਤ ਬਿੱਟੂ ਨੇ ਦੱਸਿਆ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਕੰਮ ਚੱਲ ਰਿਹਾ ਹੈ। 500 ਕਰੋੜ ਰੁਪਏ ਦਾ ਵਾਧੂ ਨਿਵੇਸ਼ ਵੀ ਕੀਤਾ ਜਾ ਰਿਹਾ ਹੈ।
ਦੂਜਾ ਬੁੱਢਾ ਨਾਲਾ ਹੈ, ਜਿਸ ਲਈ 650 ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੇ ਡਰੇਨ ਦੀ ਹਾਲਤ ਸੁਧਾਰੀ ਜਾਵੇਗੀ, ਜਿਸ ‘ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ ਅਤੇ ਤੀਜੀ ਮੰਗ ਏਅਰਪੋਰਟ ਦੀ ਹੈ। ਇਹ ਪ੍ਰਾਜੈਕਟ ਤਿਆਰ ਹੈ ਅਤੇ ਬਹੁਤ ਜਲਦੀ ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਗੱਲ ਕਰਕੇ ਲੁਧਿਆਣਾ ਦੇ ਹਵਾਈ ਅੱਡੇ ਨੂੰ ਚਾਲੂ ਕਰਵਾਉਣ ਜਾ ਰਹੇ ਹਨ।
ਰਵਨੀਤ ਬਿੱਟੂ ਨੇ ਦੱਸਿਆ ਕਿ ਜੇ ਲੁਧਿਆਣਾ ਦੀ ਗੱਲ ਕਰੀਏ ਤਾਂ 500 ਕਰੋੜ ਰੁਪਏ ਦੀ ਵਾਧੂ ਲਾਗਤ ਨਾਲ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸ਼ਾਪਿੰਗ ਮਾਲ, ਰਿਟੇਲ ਸ਼ਾਪ, ਸਿਟੀ ਸੈਂਟਰ, ਪਲਾਜ਼ਾ, ਉੱਚ ਪੱਧਰੀ ਪਲੇਟਫਾਰਮ, ਸੀ.ਸੀ.ਟੀ.ਵੀ., ਲਿਫਟ ਸਮੇਤ ਅੰਗਹੀਣਾਂ ਲਈ ਹਰ ਸਹੂਲਤ ਹੋਵੇਗੀ। ਉਨ੍ਹਾਂ ਦੱਸਿਆ ਕਿ ਉਹ ਕੇਂਦਰ ਸਰਕਾਰ ਦੇ ਨਾਲ ਵਨ ਰੇਲਵੇ ਸਟੇਸ਼ਨ-ਵਨ ਪ੍ਰੋਡਕਟ ਸਕੀਮ ਤਹਿਤ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਬੇਅਦਬੀ ਮਾਮਲਾ : ਰਾਮ ਰਹੀਮ ਤੇ ਹਨੀਪ੍ਰੀਤ ਦੀਆਂ ਵਧੀਆਂ ਮਸ਼ਕਲਾਂ, ਮੁੱਖ ਦੋਸ਼ੀ ਬਣਿਆ ਸਰਕਾਰੀ ਗਵਾਹ
ਰਵਨੀਤ ਬਿੱਟੂ ਨੇ ਕਿਹਾ ਕਿ ਇਸ ਵਾਰ ਲੁਧਿਆਣਾ ਦਾ ਮੇਅਰ ਭਾਜਪਾ ਦਾ ਹੋਵੇਗਾ, ਇਸ ਲਈ ਹੁਣ ਤੋਂ ਕੰਮ ਸ਼ੁਰੂ ਕਰ ਦਿਓ। ਲੋਕ ਸਭਾ ਚੋਣਾਂ ਦੀ ਆਵਾਜ਼ ਜਲਦੀ ਹੀ ਗੂੰਜਣ ਵਾਲੀ ਹੈ। ਬਿੱਟੂ ਨੇ ਕਿਹਾ ਕਿ 2027 ਵਿੱਚ ਵੀ ਪੰਜਾਬ ਵਿੱਚ ਡਬਲ ਇੰਜਣ ਵਾਲੀ ਸਰਕਾਰ ਬਣੇਗੀ।
ਵੀਡੀਓ ਲਈ ਕਲਿੱਕ ਕਰੋ -: