Meta AI ਨੂੰ ਭਾਰਤ ‘ਚ ਲਾਂਚ ਕੀਤਾ ਗਿਆ ਹੈ। ਹੁਣ ਤੁਸੀਂ WhatsApp, Instagram, Facebook ਅਤੇ Messenger ‘ਤੇ AI ਫੀਚਰ ਦਾ ਆਨੰਦ ਲੈ ਸਕਦੇ ਹੋ। ਇਹ ਤੁਹਾਡੇ ਬਹੁਤ ਸਾਰੇ ਕੰਮਾਂ ਨੂੰ ਬਹੁਤ ਆਸਾਨ ਬਣਾ ਦੇਵੇਗਾ। ਕਈ ਦੇਸ਼ਾਂ ਵਿਚਲਾਮਾ 3-Powered ਮੇਟਾ AI ਨੂੰ ਪੇਸ਼ ਕਰਨ ਤੋਂ ਬਾਅਦ, Facebook ਪੇਰੈਂਟ ਹੁਣ ਭਾਰਤ ਵਿੱਚ ਇਸ ਵਿਸ਼ੇਸ਼ AI ਮਾਡਲ ਨੂੰ ਪੇਸ਼ ਕਰ ਰਿਹਾ ਹੈ। ਕੰਪਨੀ ਇਸ ਨੂੰ ਪਹਿਲੀ ਵਾਰ ਭਾਰਤੀਆਂ ਲਈ ਅੰਗਰੇਜ਼ੀ ਭਾਸ਼ਾ ‘ਚ ਲੈ ਕੇ ਆਈ ਹੈ। ਯੂਜ਼ਰਸ ਹੁਣ ਵ੍ਹਾਟਸਐਪ, ਇੰਸਟਾਗ੍ਰਾਮ, ਫੇਸਬੁੱਕ ਅਤੇ ਮੈਸੇਂਜਰ ਵਰਗੀਆਂ ਮੈਟਾ ਐਪਸ ਵਿੱਚ ਮੇਟਾ ਏਆਈ ਦੀ ਵਰਤੋਂ ਕਰ ਸਕਦੇ ਹਨ। ਕੰਪਨੀ ਨੇ ਸਭ ਤੋਂ ਪਹਿਲਾਂ ਕਨੈਕਟ 2023 ‘ਤੇ ਆਪਣੀ ਸੋਸ਼ਲ ਐਪ ਲਈ ਆਪਣੇ ਏਆਈ ਮਾਡਲ ਦਾ ਐਲਾਨ ਕੀਤਾ ਸੀ, ਜਿਸ ਨੂੰ ਹੁਣ ਭਾਰਤ ਵਿੱਚ ਵੀ ਰੋਲਆਊਟ ਕੀਤਾ ਜਾ ਰਿਹਾ ਹੈ।
ਨਵੀਂ ਲਾਮਾ 3 ਐਬੀਲਿਟੀਜ਼ ਦੇ ਨਾਲ, ਦੱਸੇ ਗਏ ਮੇਟਾ ਐਪ ਦੇ ਯੂਜ਼ਰਸ ਟੈਕਸਟ ਅਤੇ ਇਮੇਜ ਜਨਰੇਸ਼ਨ ਵਰਗੇ ਕਈ ਕੰਮਾਂ ਲਈ ਹੁਣ ਇਸ ਮਾਡਲ ਦਾ ਯੂਜ਼ ਇਨ੍ਹਾਂ ਐਪਸ ‘ਤੇ ਕਰ ਸਕਦੇ ਹਨ। ਮਿਸਾਲ ਵਜੋਂ ਤੁਸੀਂ ਕਿਤੇ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਇਹ AI ਤੁਹਾਨੂੰ ਬੈਸਟ ਜਗ੍ਹਾ ਲੱਭ ਕੇ ਉਸ ਬਾਰੇ ਦੱਸਦਾ ਹੈ। ਇੰਨਾ ਹੀ ਨਹੀਂ, ਤੁਸੀਂ ਇਸ ਨਾਲ MCQ ਤੇ ਰੂਮ ਡਿਜ਼ਾਈਨ ਲਈ ਫੋਟੋ ਵੀ ਬਣਵਾ ਸਕਦੇ ਹਨ। AI ਚੈਟ ਅਸਿਸਟੈਂਟ ਫੇਸਬੁੱਕ ਫੀਡ ਵਿਚ ਵੀ ਉਪਲਬਧ ਹੋਵੇਗਾ। ਯੂਜ਼ਰਸ ਕਿਸੇ ਪੋਸਟ ਬਾਰੇ ਜ਼ਿਆਦਾ ਜਾਣਕਾਰੀ ਲਈ ਮਾਡਲ ਤੋਂ ਵੀ ਸਵਾਲ ਪੁੱਛ ਸਕਦੇ ਹਨ।
ਇੰਸਟਾਗ੍ਰਾਮ ‘ਤੇ ਇਹ AI ਮਾਡਲ ਯੂਜ਼ਰਸ ਨੂੰ ਰੀਲਜ਼ ਦੇ ਸੁਝਾਅ ਦੇ ਸਕਦਾ ਹੈ। ਵ੍ਹਾਟਸਐਪ ‘ਤੇ, ਯੂਜ਼ਰ ਨਿੱਜੀ ਚੈਟਾਂ ਤੋਂ ਇਲਾਵਾ ਗਰੁੱਪ ਚੈਟਾਂ ਵਿੱਚ Meta AI ਤੱਕ ਪਹੁੰਚ ਸਕਦੇ ਹਨ। ਟੈਕਸਟੁਅਲ ਇੰਟਰੈਕਸ਼ਨ ਤੋਂ ਪਰੇ, ਯੂਜ਼ਰਸ ਟੈਕਸਟੁਅਲ ਪ੍ਰਾਂਪਟ ਤੋਂ ਪਹਿਲਾਂ imagine ਜੋੜ ਕੇ ਫੋਟੋ ਵੀ ਬਣਾ ਸਕਦੇ ਹੋ। ਇੰਨਾ ਹੀ ਨਹੀਂ ਤੁਸੀਂ ਇਸ ਫੋਟੋ ਨੂੰ ਐਨੀਮੇਟ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਦਿੱਲੀ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ‘ਤੇ ਜਾਰੀ ਰਹੇਗੀ ਰੋਕ
ਇਸ ਨਵੇਂ Meta AI ਦੀ ਵਰਤੋਂ ਕਰਕੇ ਤੁਸੀਂ ਹੁਣ ਆਪਣੀਆਂ ਮਨਪਸੰਦ ਫੋਟੋਆਂ ਨੂੰ ਐਨੀਮੇਟ ਕਰ ਸਕਦੇ ਹੋ। ਜਿਵੇਂ ਹੀ ਤੁਸੀਂ ਇੱਕ ਪ੍ਰੋਂਪਟ ਜੋੜਦੇ ਹੋ, ਫੋਟੋ ਵਿਚ ਜਿਵੇਂ ਜਾਨ ਆ ਜਾਵੇਗੀ। ਤੁਸੀਂ ਇਸ ਦੀ ਵਰਤੋਂ ਕਰਕੇ ਆਪਣੇ ਦੋਸਤਾਂ ਨੂੰ ਵੀ ਹੈਰਾਨ ਕਰ ਸਕਦੇ ਹੋ। ਮੇਟਾ ਏਆਈ Meta.ai ‘ਤੇ ਵੀ ਉਪਲਬਧ ਹੋਵੇਗਾ। ਯੂਜ਼ਰ ਇਸ ਨੂੰ ਸਵਾਲਾਂ, ਟੈਕਸਟ ਸਮਰੀ, ਪਰੂਫ ਰੀਡਿੰਗ, ਐਡੀਟਿੰਗ ਅਤੇ ਟ੍ਰਾਂਸਲੇਸ਼ਨ ਸਣੇ ਵੱਖ-ਵੱਖ ਕੰਮਾਂ ਲਈ ਵਰਤ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: