ਭਾਰਤੀ ਜੀਵਨ ਬੀਮਾ ਨਿਗਮ ਦੇ ਦੇਸ਼ ਭਰ ਵਿੱਚ ਕਰੋੜਾਂ ਪਾਲਿਸੀਧਾਰਕ ਹਨ। ਇਨ੍ਹਾਂ ਸਾਰੇ ਗਾਹਕਾਂ ਦੇ ਹਿੱਤ ਵਿੱਚ LIC ਨੇ ਇੱਕ ਅਹਿਮ ਚਿਤਾਵਨੀ ਜਾਰੀ ਕੀਤੀ ਹੈ। ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਪਾਲਿਸੀ ਧਾਰਕਾਂ ਨੂੰ ਆਪਣੀਆਂ ਬੀਮਾ ਪਾਲਿਸੀਆਂ ਨਾਲ ਸਬੰਧਤ ਅਣਅਧਿਕਾਰਤ ਲੈਣ-ਦੇਣ ਬਾਰੇ ਸੁਚੇਤ ਕੀਤਾ ਹੈ।
ਦਰਅਸਲ, ਇਹ ਐਡਵਾਈਜ਼ਰੀ ਉਨ੍ਹਾਂ ਰਿਪੋਰਟਾਂ ਦੇ ਸਾਹਮਣੇ ਆਉਣ ਤੋਂ ਬਾਅਦ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਕੁਝ ਕੰਪਨੀਆਂ ਪਾਲਿਸੀ ਸਰੰਡਰ ਕਰਨ ਦੇ ਨਾਮ ‘ਤੇ ਐਲਆਈਸੀ ਪਾਲਿਸੀ ਧਾਰਕਾਂ ਤੋਂ ਪਾਲਿਸੀ ਲੈਣਾ ਚਾਹੁੰਦੀਆਂ ਹਨ। ਇਸ ਮਾਮਲੇ ਵਿੱਚ ਐਲਆਈਸੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਨ੍ਹਾਂ ਐਂਟਿਟੀਜ਼ ਜਾਂ ਉਨ੍ਹਾਂ ਦੀ ਆਫਰਿੰਗ ਨਾਲ ਐਫਿਲੀਏਟਿਡ ਨਹੀਂ ਹੈ।
ਦਰਅਸਲ, ਅਜਿਹੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਲੋਕਾਂ ਨੂੰ ਚੰਗੀ ਰਕਮ ਦਾ ਭੁਗਤਾਨ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਦੀ ਮੌਜੂਦਾ LIC ਬੀਮਾ ਪਾਲਿਸੀ ਖਰੀਦਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਅਜਿਹੇ ‘ਚ ਲੋਕ ਆਪਣੀਆਂ ਬੀਮਾ ਪਾਲਿਸੀਆਂ ਨੂੰ ਕੰਪਨੀਆਂ ਦੇ ਹਵਾਲੇ ਨਹੀਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਵੇਚ ਰਹੇ ਹਨ। LIC ਨੇ ਇਸ ਮਾਮਲੇ ‘ਤੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜ਼ਮੀਨ ਪਿੱਛੇ ਪੰਜਾਬ ‘ਚ ਖੂ/ਨੀ ਝੜਪ, ਦੋ ਧਿਰਾਂ ‘ਚ ਚੱਲੀਆਂ ਗੋ/ਲੀਆਂ, ਪਿਓ-ਪੁੱਤ ਸਣੇ 3 ਮੌ/ਤਾਂ
ਐਲਆਈਸੀ ਨੇ ਪਾਲਿਸੀਧਾਰਕਾਂ ਦੇ ਹਿੱਤ ਵਿੱਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਐਲਆਈਸੀ ਕਿਸੇ ਵੀ ਅਜਿਹੇ ਯੂਨਿਟਾਂ, ਜਾਂ ਸੰਸਥਾਵਾਂ ਦੁਆਰਾ ਪੇਸ਼ ਕੀਤੇ ਗਏ ਉਤਪਾਦਾਂ ਅਤੇ/ਜਾਂ ਸੇਵਾਵਾਂ ਨਾਲ ਸੰਬੰਧਿਤ ਨਹੀਂ ਹੈ। LIC ਦੇ ਸਾਬਕਾ ਕਰਮਚਾਰੀਆਂ ਦੁਆਰਾ ਦਿੱਤਾ ਗਿਆ ਕੋਈ ਵੀ ਬਿਆਨ ਅਜਿਹੇ ਵਿਅਕਤੀਆਂ ਲਈ ਨਿੱਜੀ ਹੈ। ਅਸੀਂ ਇਸ ਸਬੰਧ ਵਿਚ ਕਿਸੇ ਵੀ ਜ਼ਿੰਮੇਵਾਰੀ ਤੋਂ ਇਨਕਾਰ ਕਰਦੇ ਹਾਂ।”
“ਅਸੀਂ ਸਾਰੇ ਪਾਲਿਸੀਧਾਰਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਪਾਲਿਸੀ ‘ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤਣ, ਜਿਸ ਨਾਲ ਉਨ੍ਹਾਂ ਦੀ ਮਾਲੀ ਸੁਰੱਖਿਆ ਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਰਿਸਕ ਕਵਰ ਖਤਰੇ ਵਿਚ ਪੈ ਸਕਦਾ ਹੈ। ਕਿਸੇ ਵੀ ਆਫਰ ਦਾ ਜਵਾਬ ਦੇਣ ਤੋਂ ਪਹਿਲਾਂ, ਕਿਰਪਾ ਸਾਡੀਆਂ ਬ੍ਰਾਂਚਾਂ ਵਿਚ ਕਿਸੇ ਵੀ ਐੱਲ.ਆਈ.ਸੀ. ਅਧਿਕਾਰੀ ਤੋਂ ਸਲਾਹ ਲਓ।”
ਵੀਡੀਓ ਲਈ ਕਲਿੱਕ ਕਰੋ -: