ਸਾਰੇ ਮੋਬਾਈਲ ਯੂਜ਼ਰਸ ਲਈ ਇੱਕ ਚੰਗੀ ਖਬਰ ਹੈ। ਟੈਲੀਕਾਮ ਰੈਗੂਲੇਟਰ ਟਰਾਈ ਨੇ ਸੋਮਵਾਰ ਨੂੰ ਟੈਰਿਫ ਨਿਯਮਾਂ ਵਿੱਚ ਸੋਧ ਕਰਕੇ ਮੋਬਾਈਲ ਸੇਵਾ ਪ੍ਰਦਾਤਾਵਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਡਾਟਾ ਦੀ ਵਰਤੋਂ ਨਾ ਕਰਨ ਵਾਲੇ ਗਾਹਕਾਂ ਲਈ ਵੁਆਇਸ ਕਾਲ ਅਤੇ ਐਸਐਮਐਸ ਲਈ ਵੱਖਰੇ ਪਲਾਨ ਜਾਰੀ ਕਰਨ।
ਇਸ ਕਦਮ ਨਾਲ ਖਪਤਕਾਰਾਂ ਨੂੰ ਸਿਰਫ ਉਨ੍ਹਾਂ ਸੇਵਾਵਾਂ ਲਈ ਭੁਗਤਾਨ ਕਰਨਾ ਪਏਗਾ ਜੋ ਉਹ ਆਮ ਤੌਰ ‘ਤੇ ਵਰਤਦੇ ਹਨ। ਇੰਨਾ ਹੀ ਨਹੀਂ, ਰੈਗੂਲੇਟਰ ਨੇ ਵਿਸ਼ੇਸ਼ ਰੀਚਾਰਜ ਕੂਪਨਾਂ ‘ਤੇ 90 ਦਿਨਾਂ ਦੀ ਸੀਮਾ ਨੂੰ ਹਟਾ ਕੇ 365 ਦਿਨਾਂ ਤੱਕ ਵਧਾ ਦਿੱਤਾ ਹੈ।
TRAI ਨੇ ਟੈਲੀਕਾਮ ਕੰਜ਼ਿਊਮਰ ਪ੍ਰੋਟੈਕਸ਼ਨ (ਬਾਰ੍ਹਵਾਂ ਸੋਧ) ਰੈਗੂਲੇਸ਼ਨਜ਼ 2024 ਵਿੱਚ ਕਿਹਾ ਹੈ – “ਸੇਵਾ ਪ੍ਰਦਾਤਾ ਨੂੰ ਸਿਰਫ਼ ਵੁਆਇਸ ਅਤੇ SMS ਲਈ ਘੱਟੋ-ਘੱਟ ਇੱਕ ਵਿਸ਼ੇਸ਼ ਟੈਰਿਫ ਵਾਊਚਰ ਦੀ ਪੇਸ਼ਕਸ਼ ਕਰਨੀ ਪਵੇਗੀ, ਜਿਸ ਦੀ ਵੈਲੀਡਿਟੀ ਮਿਆਦ 365 ਦਿਨਾਂ ਤੋਂ ਵੱਧ ਨਹੀਂ ਹੋਵੇਗੀ।”
ਟੈਲੀਕਾਮ ਰੈਗੂਲੇਟਰ ਮੁਤਾਬਕ ਉਸ ਦਾ ਵਿਚਾਰ ਹੈ ਕਿ ਵੁਆਇਸ ਅਤੇ ਐਸਐਮਐਸ ਲਈ ਵੱਖਰੇ ਵਿਸ਼ੇਸ਼ ਰੀਚਾਰਜ ਕੂਪਨ ਹੋਣੇ ਚਾਹੀਦੇ ਹਨ। ਇਸ ਨਾਲ ਸਬੰਧਤ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੌਰਾਨ ਟਰਾਈ ਨੂੰ ਕਈ ਤਰ੍ਹਾਂ ਦੇ ਵਿਚਾਰ ਮਿਲੇ ਹਨ। ਇਹ ਖੁਲਾਸਾ ਹੋਇਆ ਕਿ ਬਹੁਤ ਸਾਰੇ ਸੀਨੀਅਰ ਨਾਗਰਿਕਾਂ ਅਤੇ ਘਰ ਵਿੱਚ ਬ੍ਰੌਡਬੈਂਡ ਰੱਖਣ ਵਾਲੇ ਪਰਿਵਾਰਾਂ ਨੂੰ ਆਪਣੇ ਮੋਬਾਈਲ ਫੋਨਾਂ ਲਈ ਵੱਖਰੇ ਡਾਟਾ ਪੈਕੇਜ ਦੀ ਲੋੜ ਨਹੀਂ ਹੈ।
ਟਰਾਈ ਨੇ ਕਿਹਾ, “ਸਿਰਫ਼ ਵੁਆਇਸ ਕਾਲਾਂ ਅਤੇ ਐਸਐਮਐਸ ਲਈ ਵਿਸ਼ੇਸ਼ ਵਾਊਚਰ ਲਾਜ਼ਮੀ ਕਰਨ ਨਾਲ ਉਹਨਾਂ ਗਾਹਕਾਂ ਨੂੰ ਇੱਕ ਆਪਸ਼ਨ ਮਿਲੇਗਾ ਜਿਨ੍ਹਾਂ ਨੂੰ ਡਾਟਾ ਯਾਨੀ ਇੰਟਰਨੈੱਟ ਦੀ ਲੋੜ ਨਹੀਂ ਹੈ। ਇਸ ਨਾਲ ਇੰਟਰਨੈੱਟ ਸ਼ਾਮਲ ਕਰਨ ਦੀ ਸਰਕਾਰੀ ਪਹਿਲਕਦਮੀ ‘ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਸੇਵਾ ਪ੍ਰਦਾਤਾ ਗੱਲਬਾਤ ਤੇ ਐੱਸ.ਐੱਮ.ਐੱਸ. ਦੇ ਨਾਲ ਡਾਟਾ ਅਤੇ ਸਿਰਫ ਇੰਟਰਨੈੱਟ ਲਈ ਵਾਊਟਰ ਦੀ ਪੇਸ਼ਕਸ਼ ਕਰ ਲਈ ਸੁਤੰਤਰ ਹਨ।”
ਇਹ ਵੀ ਪੜ੍ਹੋ : ਨੌਜਵਾਨ ਦਾ ਕ.ਤ/ਲ ਕਰਕੇ ਭੱਜ ਰਹੇ ਸੀ ਕਾਰ ਸਵਾਰ, ਰਾਹ ‘ਚ ਹੋਏ ਹਾ/ਦਸੇ ਦਾ ਸ਼ਿਕਾਰ, ਇੱਕ ਮੁਲਜ਼ਮ ਦੀ ਹੋਈ ਮੌ.ਤ
ਰੈਗੂਲੇਟਰ ਨੇ ਟੈਲੀਕਾਮ ਕੰਪਨੀਆਂ ਨੂੰ ਕਿਸੇ ਵੀ ਕੀਮਤ ਦੇ ਰੀਚਾਰਜ ਵਾਊਚਰ ਜਾਰੀ ਕਰਨ ਦੀ ਇਜਾਜ਼ਤ ਵੀ ਦਿੱਤੀ ਹੈ ਪਰ ਉਨ੍ਹਾਂ ਨੂੰ ਘੱਟੋ-ਘੱਟ 10 ਰੁਪਏ ਦਾ ਰੀਚਾਰਜ ਕੂਪਨ ਵੀ ਜਾਰੀ ਕਰਨਾ ਹੋਵੇਗਾ। ਪਹਿਲਾਂ ਦੇ ਨਿਯਮ ਦੇ ਤਹਿਤ ਟੈਲੀਕਾਮ ਕੰਪਨੀਆਂ ਨੂੰ 10 ਰੁਪਏ ਦੀ ਕੀਮਤ ਅਤੇ ਇਸ ਦੇ ਗੁਣਾਂ ਵਿੱਚ ਟਾਪ-ਅੱਪ ਵਾਊਚਰ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: