ਉੱਤਰ ਪ੍ਰਦੇਸ਼ ਦੇ ਰਾਮਪੁਰ ਵਿਚ ਦੇਰ ਰਾਤ ਸੜਕ ਹਾਦਸੇ ਦੀ ਸੂਚਨਾ ਤੋਂ ਪੁਲਿਸ ਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੀਲੀਭੀਤ ਵਿਚ ਸੋਮਵਾਰ ਨੂੰ 3 ਦਹਿਸ਼ਤਗਰਦਾਂ ਦੇ ਐਨਕਾਊਂਟਰ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ ਨੂੰ ਲੈ ਕੇ ਪੰਜਾਬ ਲਈ ਰਵਾਨਾ ਹੋਈ ਪੁਲਿਸ ਦੀ ਐਂਬੂਲੈਂਸ ਵੈਨ ਦਾ ਐਕਸੀਡੈਂਟ ਹੋ ਗਿਆ। ਰਾਮਪੁਰ ਬਾਈਪਾਸ ਤੋਂ ਲੰਘਦੇ ਹੋਏ ਐਂਬੂਲੈਂਸ ਨੂੰ ਇੱਕ ਅਣਪਛਾਤੀ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਵੈਨ ਹਲਕੀ ਨੁਕਸਾਨੀ ਗਈ। ਕਾਹਲੀ ਵਿਚ ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਦੂਜੀ ਗੱਡੀ ਤੋਂ ਰਵਾਨਾ ਕੀਤਾ।
ਮੀਡੀਆ ਰਿਪੋਰਟਾਂ ਮੁਤਾਬਕ ਰਾਪਮੁਰ ਬਾਈਪਾਸ ‘ਤੇ ਕਿਸੇ ਅਣਪਛਾਤੇ ਵਾਹਨ ਨੇ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ। ਖੁਸ਼ਕਿਸਮਤੀ ਇਹ ਰਹੀ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਡਰਾਈਵਰ ਇਸ ਹਾਦਸੇ ਵਿਚ ਵਾਲ-ਵਾਲ ਬਚ ਗਏ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਜ਼ਿਲ੍ਹੇ ਦੇ ਸਾਰੇ ਵੱਡੇ ਅਫਸਰ ਰਾਤ ਨੂੰ ਹੀ ਮੌਕੇ ‘ਤੇ ਪਹੁੰਚੇ। ਫੌਰਨ ਹੀ ਨੁਕਸਾਨੀ ਐਂਬੂਲੈਂਸ ਤੇ ਮ੍ਰਿਤਕ ਦੇਹਾਂ ਨੂੰ ਦੂਜੀ ਐਂਬੂਲੈਂਸ ਵਿਚ ਟਰਾਂਸਫਰ ਕਰ ਕੇ ਅੱਗੇ ਪੰਜਾਬ ਲਈ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ : Champions Trophy 2025 ਦਾ ਪੂਰਾ ਸ਼ੈਡਿਊਲ ਜਾਰੀ, ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਦਾ ਮੈਚ
ਜ਼ਿਕਰਯੋਗ ਹੈ ਕਿ ਪੰਜਾਬ ‘ਚ ਗ੍ਰੇਨੇਡ ਹਮਲੇ ਦੇ ਦੋਸ਼ੀ 3 ਦਹਿਸ਼ਤਗਰਦ ਐਨਕਾਊਂਟਰ ‘ਚ ਮਾਰੇ ਗਏ ਸਨ। ਇਹ ਕਾਰਵਾਈ ਸੋਮਵਾਰ ਸਵੇਰੇ ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਹੋਈ। ਤਿੰਨੋਂ ਅੱਤਵਾਦੀ ਖਾਲਿਸਤਾਨੀ ਕਮਾਂਡੋ ਫੋਰਸ ਦੇ ਮੈਂਬਰ ਸਨ।
ਇਨ੍ਹਾਂ ਕੋਲੋਂ ਦੋ ਏਕੇ-47 ਸਮੇਤ ਕਈ ਹਥਿਆਰ ਬਰਾਮਦ ਹੋਏ ਹਨ। ਇਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ, ਰਵੀ ਅਤੇ ਜਸਪ੍ਰੀਤ ਵਜੋਂ ਹੋਈ ਹੈ। ਤਿੰਨਾਂ ਨੇ ਕੁਝ ਸਮਾਂ ਪਹਿਲਾਂ ਪੰਜਾਬ ਦੇ ਗੁਰਦਾਸਪੁਰ ਪੁਲਿਸ ਚੌਕੀ ‘ਤੇ ਗ੍ਰਨੇਡ ਹਮਲਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: