ਹਿਮਾਚਲ ਵਿਚ ਨਿਊ ਈਅਰ ਮਨਾਉਣ ਵਾਲੇ ਪਿਅੱਕੜਾਂ ਲਈ ਚੰਗੀ ਖਬਰ ਹੈ, ਇਸ ਵਾਰ ਉਨ੍ਹਾਂ ਨੂੰ ਪੁਲਿਸ ਵੱਲੋਂ ਤੰਗ ਨਹੀਂ ਕੀਤਾ ਜਾਏਗਾ। ਦਰਅਸਲ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਇਸ ਦੇ ਲਈ ਹਿਮਾਚਲ ਪੁਲਿਸ ਨੂੰ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕੋਈ ਨਸ਼ੇ ਵਿਚ ਬਹੁਤਾ ਹੀ ਟੱਲੀ ਹੋ ਜਾਵੇ ਤਾਂ ਉਸ ਨੂੰ ਹਵਾਲਵਾਤ ਵਿਚ ਨਹੀੰ, ਸਗੋਂ ਹੋਟਲ ਵਿਚ ਛੱਡ ਕੇ ਆਈਓ।
ਮੰਗਲਵਾਰ ਨੂੰ ਸ਼ਿਮਲਾ ਵਿਚ ਵਿੰਟਰ ਕਾਰਨੀਵਾਲ ਵਿਚ ਪਹੁੰਚੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲਾਂ ਕਹੀਆਂ। ਮੁੱਖ ਮੰਤਰੀ ਨੇ ਇਸ ਦੇ ਲਈ ‘ਅਤਿਥੀ ਦੇਵੋ ਭਵ:’ ਦਾ ਹਵਾਲਾ ਦਿੱਤਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ 5 ਜਨਵਰੀ ਤੱਕ ਹੋਟਲ-ਢਾਬੇ 24 ਘੰਟਿਆਂ ਤੱਕ ਖੁੱਲ੍ਹਾ ਰਹੇਗਾ।
ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਕੋਈ ਵੀ ਜੇ ਥੋੜ੍ਹਾ ਬਹੁਤਾ ਟੱਲੀ ਹੋ ਜਾਂਦਾ ਹੈ ਤਾਂ ਉਸ ਨੂੰ ਪਿਆਰ ਨਾਲ ਰੱਖਣਾ ਹੈ। ਇਹ ਨਹੀਂ ਉਸ ਨੂੰ ਹਵਾਲਾਤ ਵਿਚ ਬੰਦ ਕਰ ਦੇਣਾ ਹੈ। ਉਨ੍ਹਾਂ ਕਿਹਾ ਕਿ 2 ਜਨਵਰੀ ਤੱਕ ਸ਼ਿਮਲਾ ਦਾ ਵਿੰਟਰ ਕਾਰਨੀਵਾਲ ਹਰ ਤਰ੍ਹਾਂ ਦੇ ਟੂਰਿਸਟਾਂ ਦੇ ਸਵਾਗਤ ਲਈ ਤਿਾਰ ਹੈ। ਭਾਰਤ ਦੀ ‘ਅਤਿਥੀ ਦੇਵੋ ਭਵ:’ ਦੀ ਸੰਸਕ੍ਰਿਤੀ ਹੈ। ਹਿਮਾਚਲ ਦੀ ਵੀ ਸੰਸਕ੍ਰਿਤੀ ਹੈ ਕਿ ਸਾਰਿਆਂ ਨਾਲ ਮੇਲ-ਮਿਲਾਪ, ਭਾਈਚਾਰੇ ਦੇ ਨਾਲ ਇਸ ਵਿੰਟਰ ਕਾਰਨੀਵਾਲ ਦਾ ਆਨੰਦ ਮਾਣਨ। ਜੋ ਵੀ ਟੂਰਸਿਟ ਇਥੇ ਆਉਂਦੇ ਹਨ, ਉਨ੍ਹਾਂ ਨਾਲ ਬੜੇ ਪਿਆਰ ਨਾਲ ਰਹਿਣ।
ਇਹ ਵੀ ਪੜ੍ਹੋ : ਮ੍ਰਿਤ.ਕ ਦੇ.ਹਾਂ ਪੰਜਾਬ ਲਿਆ ਰਹੀ ਐਂਬੂਲੈਂਸ ਹਾ/ਦਸੇ ਦਾ ਸ਼ਿਕਾ/ਰ, ਪੀਲੀਭੀਤ ‘ਚ ਹੋਇਆ ਸੀ 3 ਦਹਿ/ਸ਼.ਤਗ.ਰ.ਦਾਂ ਦਾ ਐ.ਨ.ਕਾ.ਊਂਟਰ
ਉਨ੍ਹਾਂ ਟੂਰਿਸਟਾਂ ਨੂੰ ਬੇਨਤੀ ਕੀਕੀ ਕਿ ਪਲਾਸਟਿਕ ਤੇ ਖਾਣ ਦੀਆੰ ਚੀਜ਼ਾਂ ਨੂੰ ਡਸਟਬਿਨ ਵਿਚ ਪਾਓ। ਉਸ ਨੂੰ ਇਧਰ-ਉਧਰ ਨਾ ਸੁੱਟੋ, ਤਾਂਕਿ ਪਹਾੜਾਂ ਦੀ ਸੁੰਦਰਤਾ ਬਣੀ ਰਹੇ। ਆਪਣੀ ਜਾਨ ਜੋਖਿਮ ਵਿਚ ਪਾ ਕੇ ਸਫਰ ਨਾ ਕਰੋ। ਗੱਡੀਆਂ ਦੇ ਦਰਵਾਜ਼ੇ ਖੋਲ੍ਹ ਕੇ ਤੇ ਬੋਨਟ ‘ਤੇ ਸਫਰ ਨਾ ਕਰਨ।
ਸੀ.ਐੱਮ. ਸੁੱਖੂ ਨੇ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ 5 ਜਨਵਰੀ ਤੱਕ ਟੂਰਿਸਟਾਂ ਦੀ ਸਹੂਲਤ ਲਈ ਹੋਟਲ, ਢਾਬੇ ਤੇ ਰੈਸਟੋਰੈਂਟ 24 ਘੰਟੇ ਖੁੱਲ੍ਹੇ ਰੱਖੇ ਜਾਣਗੇ। ਇਸ ਦੀ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। ਇਸ ਨਾਲ ਟੂਰਿਸਟਾਂ ਨੂੰ ਦੇਰ ਨਾਲ ਪਹੁੰਚਣ ‘ਤੇ ਭੁੱਖੇ ਢਿੱਡ ਨਹੀਂ ਸੌਣਾ ਪਏਗਾ। ਦੇਰ ਰਾਤ ਤੱਕ ਖਾਣ-ਪੀਣ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਵਾਲਿਆਂ ‘ਤੇ ਕੋਈ ਕਾਰਵਾਈ ਨਹੀਂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: