ਪੰਜਾਬ ਵਿਚ ਟੂਰਿਜ਼ਮ ਨੂੰ ਹੁਲਾਰਾ ਦੇਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਲਈ ਸੂਬਾ ਸਰਕਾਰ ਨੇ 73.57 ਕਰੋੜ ਰੁਪਏ ਦੀ ਲਾਗਤ ਨਾਲ ਕਈ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਹਨ। ਸ੍ਰੀ ਚਮਕੌਰ ਸਾਹਿਬ ਨੂੰ ਧਾਰਮਿਕ ਤੇ ਤੀਰਥ ਸਥਲ ਵਜੋਂ ਵਿਕਸਿਤ ਕਰਨ ਲਈ ਪ੍ਰਸਾਦ ਤਹਿਤ 31.56 ਕਰੋੜ ਰੁਪਏ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਇਹ ਦਾਅਵਾ ਸੈਰ-ਸਪਾਟਾ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਫਿਰੋਜ਼ਪੁਰ ਤੇ ਰੂਪਨਗਰ ਨੂੰ ਧਾਰਮਿਕ ਸੈਰ-ਸਪਾਟਾ ਤਹਿਤ ਚੁਣਿਆ ਗਿਆ ਹੈ। ਹਰੇਕ ਸੈਰ-ਸਪਾਟੇ ਵਾਲੀ ਥਾਂ ਲਈ ਕੁੱਲ 25 ਕਰੋੜ ਰੁਪਏ ਦਾ ਫੰਡ ਦਿੱਤਾ ਜਾਵੇਗਾ।
ਪੰਜਾਬ ਸਰਕਾਰ ਪਟਿਆਲਾ ਦੇ ਕਿਲਾ ਮੁਬਾਰਕ ਵਿਚ ਵਿਦੇਸ਼ਾਂ ਦੀ ਤਰਜ ‘ਤੇ ਬੁਟੀਕ ਹੋਟਲ ਬਣਾ ਰਹੀ ਹੈ। ਇਨ੍ਹੀਂ ਦਿਨੀਂ ਇਥੇ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਸੀਐੱਮ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਸੀ। ਕਿਲਾ ਮੁਬਾਰਕ ਵਿਚ ਖੁੱਲ੍ਹਣ ਵਾਲਾ ਹੋਟਲ ਡੈਸਟੀਨੇਸ਼ਨ ਵੈਡਿੰਗ ਲਈ ਪਸੰਦੀਦਾ ਜਗ੍ਹਾ ਬਣੇਗੀ।ਇਥੇ ਦੇਸ਼ ਹੀ ਨਹੀਂ ਦੂਜੇ ਸੂਬਿਆਂ ਤੋਂ ਵੀ ਲੋਕ ਆਉਣਗੇ। ਸਰਕਾਰ ਲੋਹੜੀ ਦੇ ਬਾਅਦ ਇਸ ਪ੍ਰਾਜੈਕਟ ਨੂੰ ਲੋਕਾਂ ਨੂੰ ਸਮਰਿਪਤ ਕਰੇਗੀ। ਇਸ ਤੋਂ ਇਲਾਵਾ ਸੂਬੇ ਭਰ ਵਿਚ ਆਧੁਨਿਕ ਕਨਵੈਨਸ਼ਨ ਸੈਂਟਰ ਬਣਾਏ ਜਾਣਗੇ।
ਇਹ ਵੀ ਪੜ੍ਹੋ : ਟ੍ਰਾਂਸਜੈਂਡਰਜ਼ ਨੂੰ ਟਰੰਪ ਨੇ ਦਿੱਤਾ ਵੱਡਾ ਝਟਕਾ! ਫੌਜ ਤੇ ਸਕੂਲਾਂ ‘ਚੋਂ ਕੱਢਿਆ ਜਾਵੇਗਾ ਬਾਹਰ
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ ਵਿਚ ‘ਰੰਗਲਾ ਪੰਜਾਬ’ ਸਮਾਰੋਹ ਮਨਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਕਈ ਤਰ੍ਹਾਂ ਦੇ ਮੇਲੇ ਤੇ ਹੋਰ ਤਿਓਹਾਰ ਮਨਾਉਣੇ ਸ਼ੁਰੂ ਹੋ ਗਏ ਹਨ ਤਾਂ ਕਿ ਲੋਕ ਪੰਜਾਬ ਵਿਚ ਲੁਕੇ ਟੂਰਿਜ਼ਮ ਤੋਂ ਜਾਣੂੰ ਹੋ ਸਕਣ।
ਵੀਡੀਓ ਲਈ ਕਲਿੱਕ ਕਰੋ -: