ਸਰਦੀ ਦੇ ਮੌਸਮ ਵਿਚ ਰੂਮ ਹੀਟਰ ਘਰ ਦੇ ਅੰਦਰ ਦਾ ਤਾਪਮਾਨ ਵਧਾਉਣ ਲਈ ਬਹੁਤ ਮਹੱਤਵਪੂਰਨ ਉਪਕਰਨ ਬਣ ਜਾਂਦਾ ਹੈ ਪਰ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਾ ਕਰਨ ‘ਤੇ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਖਾਸ ਕਰਕੇ ਜੇਕਰ ਅਸੀਂ ਇਸ ਦੇ ਨਾਲ ਲਾਪ੍ਰਵਾਹੀ ਵਰਤੋ ਤਾਂ ਹੀਟਰ ਦੇ ਨਾਲ ਹਾਦਸੇ ਹੋ ਸਕਦੇ ਹਨ। ਜਿਵੇਂ ਅੱਗ ਲੱਗਣਾ, ਧਮਾਕਾ ਹੋਣਾ ਜਾਂ ਫਿਰ ਸ਼ਾਰਟ ਸਰਕਟ। ਅਜਿਹੇ ਵਿਚ ਰੂਮ ਹੀਟਰ ਦਾ ਇਸਤੇਮਾਲ ਕਰਦੇ ਸਮੇਂ ਕੁਝ ਜ਼ਰੂਰੀ ਸੁਰੱਖਿਆ ਉਪਾਵਾਂ ਨੂੰ ਅਪਨਾਉਣਾ ਬੇਹੱਦ ਜ਼ਰੂਰੀ ਹੈ। ਆਓ ਜਾਣਦੇ ਹਾਂ ਰੂਮ ਹੀਟਰ ਦਾ ਇਸਤੇਮਾਲ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਹੀਟਰ ਨੂੰ ਕੰਬਲ ਜਾਂ ਕੱਪੜੇ ਨਾਲ ਢਕਣ ਤੋਂ ਬਚੋ
ਸਰਦੀ ਦੇ ਮੌਸਮ ਵਿਚ ਅਕਸਰ ਅਸੀਂ ਰੂਮ ਹੀਟਰ ਨੂੰ ਹੋਰ ਜ਼ਿਆਦਾ ਗਰਮ ਰੱਖਣ ਲਈ ਉਸ ਨੂੰ ਕੰਬਲ ਜਾਂ ਕੱਪੜਿਆਂ ਨਾਲ ਢੱਕ ਦਿੰਦੇ ਹਾਂ ਪਰ ਇਹ ਇਕ ਬੇਹੱਦ ਖਤਰਨਾਕ ਆਦਤ ਹੋ ਸਕਦੀ ਹੈ। ਜਦੋਂ ਹੀਟਰ ਨੂੰ ਕੱਪੜੇ ਨਾਲ ਢੱਕ ਦਿੱਤਾ ਜਾਂਦਾ ਹੈ ਤਾਂ ਗਰਮੀ ਬਾਹਰ ਨਹੀਂ ਨਿਕਲ ਸਕਦੀ ਜਿਸ ਨਾਲ ਹੀਟਰ ਗਰਮ ਹੋ ਸਕਦਾ ਹੈ। ਜ਼ਿਆਦਾ ਗਰਮੀ ਨਾਲ ਹੀਟਰ ਵਿਚ ਅੱਗ ਲੱਗਣ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਹਮੇਸ਼ਾ ਧਿਆਨ ਰੱਖੋ ਕਿ ਹੀਟਰ ਨੂੰ ਕਿਸੇ ਵੀ ਚੀਜ਼ ਨਾਲ ਢਕੋ ਨਹੀਂ ਤੇ ਉਸ ਨੂੰ ਖੁੱਲ੍ਹਾ ਛੱਡੋ ਤਾਂ ਕਿ ਗਰਮੀ ਬਾਹਰ ਨਿਕਲ ਸਕੇ।
ਹੀਟਰ ਨੂੰ ਪਾਣੀ ਤੋਂ ਬਚਾਓ
ਰੂਮ ਹੀਟਰ ਦਾ ਇਸਤੇਮਾਲ ਕਰਦੇ ਸਮੇਂ ਇਹ ਬਹੁਤ ਜ਼ਰੂਰੀ ਹੈ ਕਿ ਉਸ ਨੂੰ ਪਾਣੀ ਤੋਂ ਦੂਰ ਰੱਖਿਆ ਜਾਵੇ। ਜੇਕਰ ਗਲਤੀ ਨਾਲ ਹੀਟਰ ਗਿੱਲਾ ਹੋ ਜਾਵੇ ਤਾਂ ਉਸ ਨੂੰ ਤੁਰੰਤ ਬੰਦ ਕਰ ਦਿਓ ਤੇ ਕਿਸੇ ਪੇਸ਼ੇਵਰ ਟੈਕਨੀਸ਼ੀਅਨ ਤੋਂ ਚੈੱਕ ਕਰਵਾਓ। ਗਿੱਲੇ ਹੀਟਰ ਦਾ ਇਸਤੇਮਾਲ ਕਰਨ ਨਾਲ ਉਸ ਵਿਚ ਸ਼ਾਰਟ ਸਰਕਟ ਹੋ ਸਕਦਾ ਹੈ ਤੇ ਅੱਗ ਲੱਗਣ ਦਾ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਹੀਟਰ ਨੂੰ ਹਮੇਸ਼ਾ ਸੁੱਕਾ ਰੱਖੋ ਤੇ ਪਾਣੀ ਤੋਂ ਦੂਰ ਰੱਖੋ।
ਹੀਟਰ ਨੂੰ ਬਿਨਾਂ ਧਿਆਨ ਦਿੱਤੇ ਨਾ ਛੱਡੋ
ਕਦੇ ਵੀ ਹੀਟਰ ਨੂੰ ਬਿਨਾਂ ਧਿਆਨ ਦਿੱਤੇ ਕਿਤੇ ਛੱਡ ਕੇ ਬਾਹਰ ਨਾ ਜਾਓ। ਜੇਕਰ ਹੀਟਰ ਲਗਾਤਾਰ ਚੱਲਦਾ ਰਹੇ ਤਾਂ ਉਹ ਓਵਰਹੀਟ ਹੋ ਸਕਦਾ ਹੈ ਤੇ ਉਸ ਵਿਚ ਅੱਗ ਲੱਗ ਸਕਦੀ ਹੈ। ਖਾਸ ਕਰਕੇ ਜਦੋਂ ਤੁਸੀਂ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਹੀਟਰ ਨੂੰ ਹਮੇਸ਼ਾ ਬੰਦ ਕਰ ਦਿਓ। ਇਹੀ ਨਹੀਂ ਹੀਟਰ ਨੂੰ ਲੰਬੇ ਸਮੇਂ ਤਕ ਬਿਨਾਂ ਬ੍ਰੇਕ ਦੇ ਚਲਾਉਣ ਨਾਲ ਵੀ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ। ਇਸ ਲਈ ਲੋੜ ਅਨੁਸਾਰ ਹੀ ਚਲਾਓ।
ਹੀਟਰ ਦਾ ਤਾਰ ਤੇ ਕਨੈਕਸ਼ਨ ਚੈੱਕ ਕਰੋ
ਹੀਟਰ ਦੇ ਤਾਰਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਤਾਰਾਂ ਵਿਚ ਕਿਸ ਵੀ ਤਰ੍ਹਾਂ ਦਾ ਡੈਮੇਜ ਜਾਂ ਗਲਤ ਕਨੈਕਸ਼ਨ ਸ਼ਾਰਟ ਸਰਕਟ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਅੱਗ ਲੱਗ ਸਕਦੀ ਹੈ। ਇਸ ਲਈ ਹਮੇਸ਼ਾ ਯਕੀਨੀ ਬਣਾਓ ਕਿ ਤਾਰ ਸਹੀ ਹਾਲਤ ਵਿਚ ਹੋਵੇ ਤੇ ਕੋਈ ਵੀ ਤਾਰ ਡੈਮੇਜ ਨਾ ਹੋਵੇ।
ਹੀਟਰ ਦੀ ਸਫਾਈ ਤੇ ਰੱਖ-ਰਖਾਅ
ਹੀਟਰ ਦਾ ਸਮੇਂ-ਸਮੇਂ ਉਤੇ ਰੱਖ-ਰਖਾਅ ਵੀ ਬਹੁਤ ਜ਼ਰੂਰੀ ਹੈ। ਉਸ ਦੀ ਸਫਾਈ ਕਰੋ ਤੇ ਯਕੀਨੀ ਬਣਾਓ ਕਿ ਕਿਸੇ ਵੀ ਤਰ੍ਹਾਂ ਦੀ ਗੰਦਗੀ ਹੀਟਰ ਵਿਚ ਨਾ ਹੋਵੇ। ਗੰਦਗੀ ਕਾਰਨ ਵੀ ਹੀਟਰ ਓਵਰਹੀਟ ਹੋ ਸਕਦਾ ਹੈ ਤੇ ਅੱਗ ਲੱਗਣ ਦਾ ਖਤਰਾ ਵਧ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: