ਲੁਧਿਆਣਾ ਵਿਚ ਵੱਡੇ ਗੋਲਡ ਸ਼ੋਅਰੂਮ ਵਿਚ ਲਗਾਤਾਰ ਠੱਗੀ ਦੇ ਮਾਮਲੇ ਵੱਧ ਰਹੇ ਹਨ। ਗਹਿਣੇ ਦੇਖਣ ਦੇ ਬਹਾਨੇ ਠੱਗ ਸ਼ੋਅਰੂਮ ਵਿਚ ਆਉਂਦੇ ਹਨ। ਸੇਲਜ਼ਮੈਨ ਨੂੰ ਗੱਲਾਂ ਵਿਚ ਉਲਝਾ ਕੇ ਦੁਕਾਨ ਤੋਂ ਗਹਿਣੇ ਚੁਰਾ ਕੇ ਲੈ ਜਾਂਦੇ ਹਨ।
ਹੁਣ ਅਜਿਹੀ ਹੀ ਇਕ ਘਟਨਾ ਰਾਣੀ ਝਾਂਸੀ ਰੋਡ ਸਥਿਤ ਔਰਾ ਫਾਈਨ ਜਵੈਲਰ ਦੀ ਸਾਹਮਣੇ ਆਈ ਹੈ ਜਿਥੇ ਇਕ ਵਿਅਕਤੀ ਸੋਨੇ ਦੀ ਚੇਨ ਲੈ ਕੇ ਚਲਾ ਗਿਆ। ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸ਼ੋਅਰੂਮ ਦੇ ਮੈਨੇਜਰ ਜੈਪ੍ਰਕਾਸ਼ ਨੇ ਦੱਸਿਆਕਿ ਉਹ ਔਰਾ ਜਲੈਵਰ ਵਿਚ ਰਾਨੀ ਝਾਂਸੀ ਰੋਡ ‘ਤੇ ਕੰਮ ਕਰਦਾ ਹੈ। ਇਕ ਵਿਅਕਤੀ ਦੁਕਾਨ ‘ਚ ਆਇਆ। ਉਸ ਨੇ ਸੇਲਜਮੈਨ ਪੁਪਿੰਦਰ ਨੂੰ ਪਲੇਟੀਨਮ ਦੀ ਚੇਨ ਦਿਖਾਉਣ ਲਈ ਕਿਹਾ। ਮੁਲਜ਼ਮ ਨੇ ਸੇਲਜ਼ਮੈਨ ਨੂੰ ਗੱਲਾਂ ਵਿਚ ਉਲਝਾ ਕੇ ਲਗਭਗ 50.97 ਗ੍ਰਾਨ ਸੋਨੇ ਦੀ ਚੇਨ ਕੱਪੜਿਆਂ ਵਿਚ ਲੁਕਾ ਲਈ।
ਇਹ ਵੀ ਪੜ੍ਹੋ : ਖਨੌਰੀ ਬਾਰਡਰ ‘ਤੇ ਪਹੁੰਚੀ ਪੰਜਾਬ ਸਰਕਾਰ, ਡੱਲੇਵਾਲ ਨੂੰ ਭੁੱਖ ਹੜਤਾਲ ਛੱਡਣ ਦੀ ਕੀਤੀ ਅਪੀਲ
ਸਾਮਾਨ ਚੈੱਕ ਕਰਨ ‘ਤੇ ਤਾ ਲੱਗਾ ਕਿ ਠੱਗ ਨੇ ਪਲੇਟੀਨਮ ਦੀ ਗੋਲਡ ਚੇਨ ਭਾਰ 50.97 ਗ੍ਰਾਮ ਘੱਟ ਸੀ। ਚੋਰ ਸੋਨੇ ਦੀ ਚੇਨ ਕਪੜਿਆਂ ਵਿਚ ਲੁਕਾ ਕੇ ਲੈ ਗਿਆ। ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮੁਲਜ਼ਮ ਖਿਲਾਫ ਧਾਰਾ 305 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: