ਮਸ਼ਹੂਰ ਮੈਸੇਜਿੰਗ ਪਲੇਟਫਾਰਮ ਵ੍ਹਾਟਸਐਪ ‘ਚ ਭਾਰਤੀ ਯੂਜ਼ਰਸ ਨੂੰ ਵਾਇਸ ਟ੍ਰਾਂਸਕ੍ਰਿਪਟਸ ਨਾਂ ਦਾ ਇਕ ਨਵਾਂ ਫੀਚਰ ਦਿੱਤਾ ਜਾ ਰਿਹਾ ਹੈ। ਇਸ ਫੀਚਰ ਦਾ ਐਲਾਨ ਪਿਛਲੇ ਸਾਲ ਨਵੰਬਰ ‘ਚ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ। ਨਵੇਂ ਫੀਚਰ ਔਨ-ਡਿਵਾਈਸ ਪ੍ਰੋਸੈਸਿੰਗ ਰਾਹੀਂ ਵੌਇਸ ਮੈਸੇਜ ਨੂੰ ਟੈਕਸਟ ਦੇ ਰੂਪ ਵਿੱਚ ਪੜ੍ਹਿਆ ਜਾ ਸਕੇਗਾ। ਇਸ ਫੀਚਰ ਦਾ ਫਾਇਦਾ ਐਂਡਰਾਇਡ ਐਪ ‘ਤੇ ਉਪਲਬਧ ਹੈ ਅਤੇ ਜਲਦੀ ਹੀ iOS ਐਪ ‘ਤੇ ਵੀ ਉਪਲਬਧ ਹੋਵੇਗਾ।
ਯੂਜ਼ਰਸ ਇਸ ਨਵੇਂ ਫੀਚਰ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ ਅਤੇ ਅਖੀਰ ਇਸ ਨੂੰ ਭਾਰਤ ‘ਚ ਵੀ ਰੋਲਆਊਟ ਕੀਤਾ ਜਾ ਰਿਹਾ ਹੈ। ਜੇ ਯੂਜ਼ਰ ਚਾਹੁਣ ਤਾਂ ਉਸ ਨੂੰ ਸੁਣਨ ਦੀ ਬਜਾਏ ਆਡੀਓ ਨੋਟ ਪੜ੍ਹ ਸਕਣਗੇ। ਹਾਲਾਂਕਿ, ਇਸ ਵਿੱਚ ਹਿੰਦੀ ਭਾਸ਼ਾ ਦੀ ਸਪੋਰਟ ਫਿਲਹਾਲ ਉਪਲਬਧ ਨਹੀਂ ਹੈ। ਭਾਸ਼ਾਵਾਂ ਦੀ ਸੂਚੀ ਜਿਨ੍ਹਾਂ ਵਿੱਚ ਇਹ ਫੀਚਰ ਟ੍ਰਾਂਸਕ੍ਰਿਪਸ਼ਨ ਦਾ ਆਪਸ਼ਨ ਪੇਸ਼ ਕਰਦਾ ਹੈ, ਵਿੱਚ ਅੰਗਰੇਜ਼ੀ, ਸਪੈਨਿਸ਼, ਪੁਰਤਗਾਲੀ ਅਤੇ ਰੂਸੀ ਆਦਿ ਸ਼ਾਮਲ ਹਨ।
![]()
ਨਵਾਂ ਟ੍ਰਾਂਸਕ੍ਰਿਪਸ਼ਨ ਫੀਚਰ ਇਸ ਤਰ੍ਹਾਂ ਕੰਮ ਕਰੇਗਾ
ਜੇ ਤੁਸੀਂ ਕਿਤੇ ਸ਼ੋਰ-ਸ਼ਰਾਬੇ ਵਾਲੀ ਥਾਂ ‘ਤੇ ਹੋ ਜਿਥੇ ਤੁਸੀਂ ਵੌਇਸ ਮੈਸੇਜ ਨਹੀਂ ਚਲਾ ਸਕਦੇ ਹੋ, ਤਾਂ ਨਵਾਂ ਫੀਚਰ ਕੰਮ ਆਵੇਗਾ। ਇੱਕ ਟੈਪ ਨਾਲ ਮੈਸੇਜ ਵਿੱਚ ਜੋ ਕਿਹਾ ਗਿਆ ਹੈ, ਉਹ ਯੂਜ਼ਰ ਨੂੰ ਟੈਕਸਟ ਦੇ ਰੂਪ ਵਿੱਚ ਦਿਖਾਇਆ ਜਾਵੇਗਾ ਅਤੇ ਉਹ ਇਸ ਨੂੰ ਪੜ੍ਹ ਸਕਣਗੇ। WhatsApp ਦਾ ਕਹਿਣਾ ਹੈ ਕਿ ਇਹ ਗੱਲਬਾਤ ਕਰਨ ਦਾ ਵਧੀਆ ਤਰੀਕਾ ਪ੍ਰਦਾਨ ਕਰੇਗਾ।
ਦਾਅਵਾ ਕੀਤਾ ਗਿਆ ਹੈ ਕਿ ਇਹ ਪੂਰੀ ਟ੍ਰਾਂਸਕ੍ਰਿਪਸ਼ਨ ਪ੍ਰਕਿਰਿਆ ਆਨ-ਡਿਵਾਈਸ ਹੋਵੇਗੀ ਅਤੇ WhatsApp ਨੂੰ ਇਸ ਆਡੀਓ ਜਾਂ ਟੈਕਸਟ ਤੱਕ ਪਹੁੰਚ ਨਹੀਂ ਮਿਲੇਗੀ। ਇਸ ਦਾ ਮਤਲਬ ਹੈ ਕਿ ਇਸ ਫੀਚਰ ਨਾਲ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਵਿ.ਵਾ.ਦ ਵਿਚਾਲੇ CBSE ਨੇ ਦਿੱਤਾ ਸਪੱਸ਼ਟੀਕਰਨ, ਪੰਜਾਬੀ ਭਾਸ਼ਾ ਕੱਢਣ ਦਾ ਫੈਸਲਾ ਲਿਆ ਵਾਪਸ!
ਨਵਾਂ ਫੀਚਰ ਬਾਇ-ਡਿਫੌਲਟ ਡਿਸੇਬਲ ਹੈ ਅਤੇ ਤੁਹਾਨੂੰ ਸੈਟਿੰਗਸ ਵਿੱਚ ਜਾ ਕੇ ਇਸਨੂੰ ਇਨੇਬਲ ਕਰਨਾ ਹੋਵੇਗਾ। ਇਸ ਦੇ ਲਈ ਹੇਠਾਂ ਦਿੱਤੇ ਸਟੈੱਪਸ ਨੂੰ ਫਾਲੋ ਕਰੋ-
– ਸਭ ਤੋਂ ਪਹਿਲਾਂ WhatsApp ਸੈਟਿੰਗਾਂ ਨੂੰ ਖੋਲ੍ਹੋ।
– ਇਸ ਤੋਂ ਬਾਅਦ ‘ਚੈਟਸ’ ‘ਤੇ ਟੈਪ ਕਰੋ।
– ਹੁਣ ਹੇਠਾਂ ਸਕ੍ਰੋਲ ਕਰਨ ਤੋਂ ਬਾਅਦ ਤੁਹਾਨੂੰ ‘ਵੌਇਸ ਮੈਸੇਜ ਟ੍ਰਾਂਸਕ੍ਰਿਪਟਸ’ ‘ਤੇ ਟੈਪ ਕਰਨਾ ਹੋਵੇਗਾ ਅਤੇ ਇਸ ਨੂੰ ਚਾਲੂ ਕਰਨਾ ਹੋਵੇਗਾ।
– ਇਸ ਤੋਂ ਬਾਅਦ ਤੁਹਾਨੂੰ ‘ਚੁਜ਼ ਲੈਂਗੂਏਜ’ ਆਪਸ਼ਨ ‘ਚੋਂ ਆਪਣੀ ਭਾਸ਼ਾ ਨੂੰ ਚੁਣਨਾ ਪਏਗਾ।
– ਇੱਥੇ ਤੁਹਾਨੂੰ ‘Set up now’ ਜਾਂ ‘Wait for WiFi’ ਵਿੱਚੋਂ ਇੱਕ ਨੂੰ ਚੁਣਨਾ ਹੋਵੇਗਾ। ਤੁਸੀਂ ਜਦੋਂ ਵੀ ਚਾਹੋ ਟ੍ਰਾਂਸਕ੍ਰਿਪਸ਼ਨ ਭਾਸ਼ਾ ਬਦਲ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -:
























