ਤੇਲੰਗਾਨਾ ਸੁਰੰਗ ਹਾਦਸੇ ਵਿਚ ਫਸੇ 8 ਵਿਅਕਤੀਆਂ ਨੂੰ ਸਹੀ-ਸਲਾਮਦ ਕੱਢਣ ਲਈ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਚਲਾਇਾ ਜਾ ਰਿਹਾ ਸੀ। ਇਨ੍ਹਾਂ ਵਿਚੋਂ ਪੰਜਾਬ ਦਾ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ, ਜਿਸ ਦੀ ਮ੍ਰਿਤਕ ਦੇਹ ਬੀਤੀ ਰਾਤ ਬਰਾਮਦ ਹੋਈ। ਗੁਰਪ੍ਰੀਤ ਸਿੰਘ ਤਰਨਤਾਰਨ ਦੇ ਪਿੰਡ ਚੀਮਾਂ ਕਲਾ ਦਾ ਰਹਿਣ ਵਾਲਾ ਸੀ। ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਵਿੱਚ ਉਸ ਦੇ ਜੱਦੀ ਸਥਾਨ ਭੇਜ ਦਿੱਤਾ ਗਿਆ ਹੈ।
ਜਿਵੇਂ ਹੀ ਗੁਰਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਘਰ ਪਹੁੰਚੀ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਬਜ਼ੁਰਗ ਮਾਂ ਅਤੇ ਦੋ ਲੜਕੀਆਂ ਛੱਡ ਗਿਆ ਹੈ।

ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਰੌਬਿਨਸ ਕੰਪਨੀ ਲਈ ਟਨਲ ਬੋਰਿੰਗ ਮਸ਼ੀਨ (ਟੀਬੀਐਮ) ਆਪਰੇਟਰ ਵਜੋਂ ਕੰਮ ਕਰਦਾ ਸੀ। ਉਹ 22 ਫਰਵਰੀ ਨੂੰ ਸੁਰੰਗ ਦੇ ਅੰਸ਼ਿਕ ਤੌਰ ‘ਤੇ ਢਹਿ ਜਾਣ ਤੋਂ ਬਾਅਦ ਇਸ ਦੇ ਅੰਦਰ ਫਸੇ ਅੱਠ ਵਿਅਕਤੀਆਂ ਵਿੱਚੋਂ ਇੱਕ ਸੀ।
ਸੂਤਰਾਂ ਮੁਤਾਬਕ ਨਾਗਰਕੁਰਨੂਲ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਅਤੇ ਹੋਰ ਪ੍ਰਕਿਰਿਆਵਾਂ ਤੋਂ ਬਾਅਦ ਲਾਸ਼ ਨੂੰ ਇੱਕ ਵਿਸ਼ੇਸ਼ ਐਂਬੂਲੈਂਸ ਵਿੱਚ ਲਿਜਾਇਆ ਗਿਆ। ਗੁਰਪ੍ਰੀਤ ਸਿੰਘ ਦੀ ਪਛਾਣ ਉਸ ਦੇ ਖੱਬੇ ਕੰਨ ਵਿਚ ਵਾਲੀ ਅਤੇ ਸੱਜੇ ਹੱਥ ‘ਤੇ ਬਣੇ ਟੈਟੂ ਦੇ ਆਧਾਰ ‘ਤੇ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੱਟੀ : ਦੋਸਤਾਂ ਨਾਲ ਗਏ ਨੌਜਵਾਨ ਦਾ ਭੇ.ਦਭ.ਰੇ ਹਾ.ਲਾ.ਤਾਂ ‘ਚ ਬੇ.ਰਹਿ.ਮੀ ਨਾਲ ਕੀਤਾ ਗਿਆ ਕ.ਤ.ਲ
ਦੱਸ ਦੇਈਏ ਕ ਕਿ 22 ਫਰਵਰੀ ਨੂੰ ਸ਼੍ਰੀਸੈਲਮ ਲੈਫਟ ਬੈਂਕ ਕੈਨਾਲ (SLBC) ਪ੍ਰਾਜੈਕਟ ਦੀ ਸੁਰੰਗ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਬੰਦੇ ਵਿਅਕਤੀ – ਇੰਜੀਨੀਅਰ ਅਤੇ ਮਜ਼ਦੂਰ – ਫਸ ਗਏ ਸਨ। NDRF, ਭਾਰਤੀ ਸੈਨਾ, ਜਲ ਸੈਨਾ ਅਤੇ ਹੋਰ ਏਜੰਸੀਆਂ ਦੇ ਮਾਹਿਰ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਅਣਥੱਕ ਯਤਨ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
























