ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ-ਪਤਨੀ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾ ਰਹੇ ਸਨ ਪਰ ਖੁਸ਼ੀ ਦਾ ਇਹ ਮਾਹੌਲ ਪਲਾਂ ਵਿੱਚ ਹੀ ਸੋਗ ਵਿੱਚ ਬਦਲ ਗਿਆ।
ਜਾਣਕਾਰੀ ਮੁਤਾਬਕ ਵਸੀਮ ਅਤੇ ਉਸ ਦੀ ਪਤਨੀ ਫਰਹਾ ਨੇ ਬਰੇਲੀ ਦੇ ਇਕ ਨਿੱਜੀ ਹੋਟਲ ਫਾਹਮ ਲਾਅਨ ‘ਚ ਆਪਣੇ ਵਿਆਹ ਦੀ ਸਿਲਵਰ ਜੁਬਲੀ ‘ਤੇ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਖਾਸ ਮੌਕੇ ‘ਤੇ ਉਹ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਸਨ ਅਤੇ ਸਟੇਜ ‘ਤੇ ਡੀਜੇ ‘ਤੇ ਚੱਲ ਰਹੇ ਫਿਲਮੀ ਗੀਤਾਂ ‘ਤੇ ਨੱਚ ਰਹੇ ਸਨ। ਪਰ ਫਿਰ ਅਚਾਨਕ ਵਸੀਮ ਸਟੇਜ ‘ਤੇ ਡਿੱਗ ਗਿਆ। ਇਸ ਤੋਂ ਪਹਿਲਾਂ ਕਿ ਉੱਥੇ ਮੌਜੂਦ ਲੋਕ ਕੁਝ ਸਮਝ ਪਾਉਂਦੇ, ਵਸੀਮ ਬੇਹੋਸ਼ ਹੋ ਚੁੱਕਾ ਸੀ।

ਹੋਟਲ ਪ੍ਰਸ਼ਾਸਨ ਅਤੇ ਰਿਸ਼ਤੇਦਾਰ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਵਸੀਮ ਬਰੇਲੀ ਵਿੱਚ ਵਪਾਰੀ ਸੀ, ਜਦੋਂ ਕਿ ਉਸਦੀ ਪਤਨੀ ਫਰਹਾ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਵਜੋਂ ਕੰਮ ਕਰਦੀ ਹੈ। ਵਿਆਹ ਦੀ ਵਰ੍ਹੇਗੰਢ ਦਾ ਜਸ਼ਨ ਜਿੱਥੇ ਪੂਰੇ ਪਰਿਵਾਰ ਅਤੇ ਦੋਸਤਾਂ ਲਈ ਖੁਸ਼ੀ ਦਾ ਮੌਕਾ ਸੀ, ਉੱਥੇ ਕੁਝ ਹੀ ਪਲਾਂ ਵਿੱਚ ਇਹ ਮਾਤਮ ਦੇ ਮਾਹੌਲ ਵਿੱਚ ਬਦਲ ਗਿਆ।
ਇਹ ਵੀ ਪੜ੍ਹੋ : ਦਿੱਲੀ ‘ਚ ਪ੍ਰਦੂਸ਼ਣ ਨੂੰ ਹਰਾਉਣ ਲਈ ਹੋਵੇਗੀ ‘ਨਕਲੀ’ ਬਾਰਿਸ਼! ਜਾਣੋ ਕੀ ਹੈ ਰੇਖਾ ਸਰਕਾਰ ਦਾ ਪੂਰਾ ਪਲਾਨ
ਇਸ ਘਟਨਾ ਦੀ ਵੀਡੀਓ ਸੀਸੀਟੀਵੀ ‘ਚ ਕੈਦ ਹੋ ਗਈ, ਜਿਸ ‘ਚ ਵਸੀਮ ਅਤੇ ਉਸ ਦੀ ਪਤਨੀ ਨੂੰ ਖੁਸ਼ੀ ਨਾਲ ਨੱਚਦੇ ਦੇਖਿਆ ਜਾ ਸਕਦਾ ਹੈ। ਪਰ ਕੁਝ ਸਕਿੰਟਾਂ ਬਾਅਦ ਵਸੀਮ ਅਚਾਨਕ ਢਹਿ ਜਾਂਦਾ ਹੈ ਅਤੇ ਇਹ ਖੁਸ਼ੀ ਸੋਗ ਵਿੱਚ ਬਦਲ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























