ਸੰਗਰੂਰ ਵਿਚ ਬੀਤੇ ਦਿਨ ਆਏ ਤੇਜ਼ ਤੂਫਾਨ ਨੇ ਭਾਰੀ ਤਬਾਹੀ ਮਚਾਈ, ਇਸ ਤੂਫਾਨ ਦੀ ਲਪੇਟ ਵਿਚ ਆਉਣ ਕਾਰਨ ਇੱਕ ਬੰਦੇ ਦੀ ਮੌਤ ਹੋ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਭਿਆਨਕ ਤੂਫਾਨ ਕਾਰਨ ਧੂਰੀ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਦੀ ਬਿਜਲੀ ਦਾ ਖੰਭਾ ਉਪਰ ਡਿੱਗਣ ਕਾਰਨ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪ੍ਰਦੀਪ ਕੁਮਾਰ ਨੇੜਲੇ ਪਿੰਡ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ। ਤੇਜ ਤੂਫਾਨ ਦੇ ਚਲਦੇ ਉਹ ਬਿਜਲੀ ਦੇ ਖੰਭੇ ਅੱਗੇ ਰੁਕ ਗਿਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਜਿਥੇ ਉਹ ਤੂਫਾਨ ਤੋਂ ਬਚਣ ਲਈ ਖੜ੍ਹਾ ਹੋਇਆ ਹੈ, ਉਹੀ ਉਸ ਦੀ ਮੌਤ ਦਾ ਕਾਰਨ ਬਣੇਗਾ।

ਦੱਸ ਦੇਈਏਕਿ ਬੀਤੇ ਦਿਨ ਸੰਗਰੂਰ ਵਿਚ ਤੇਜ਼ ਤੂਫਾਨ ਕਾਰਨ ਵੱਡਾ ਨੁਕਸਾਨ ਹੋਇਆ। ਭਵਾਨੀਗੜ੍ਹ ਵਿਚ ਇੱਕ ਮੋਬਾਇਲ ਕੰਪਨੀ ਦਾ ਟਾਵਰ ਘਰਾਂ ਉੱਪਰ ਡਿੱਗ ਜਾਣ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸਫੈਦੇ ਦਾ ਦਰਖਤ ਇੱਕ ਫੈਕਟਰੀ ਦੀ ਛੱਤ ਉੱਪਰ ਡਿੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ। ਕਈ ਸੜਕਾਂ ‘ਤੇ ਦਰੱਖਤ ਵੀ ਉਖੜ ਗਏ। ਕਿਸਾਨਾਂ ਦੀ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠਾਂ ਪਈ ਹਜ਼ਾਰਾਂ ਟਨ ਕਣਕ ਭਿੱਜ ਗਈ।
ਇਹ ਵੀ ਪੜ੍ਹੋ : ਕੇਜਰੀਵਾਲ ਦੀ ਧੀ ਦੇ ਵਿਆਹ ‘ਤੇ CM ਮਾਨ ਦਾ ਵੱਖਰਾ ਅੰਦਾਜ਼, ਪਤਨੀ ਨਾਲ ਖੂਬ ਪਾਇਆ ਭੰਗੜਾ (Video)
ਸੰਗਰੂਰ ਵਿਚ ਤੂਫਾਨ ਕਾਰਨ ਫਸਲ ਤਬਾਹ ਹੋਣ ਕਰਕੇ ਕਿਸਾਨਾਂ ਦੀਆਂ ਚਿੰਤਾਵਾ ਵਧ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਚਾਨਕ ਬਦਲੇ ਮੌਸਮ ਦੇ ਮਿਜਾਜ਼ ਨੇ ਉਨ੍ਹਾਂ ‘ਤੇ ਕਹਿਰ ਵਰ੍ਹਾਇਆ ਹੈ ਅਤੇ ਮੀਂਹ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























