ਸੰਗਰੂਰ ਵਿਚ ਬੀਤੀ ਸ਼ਾਮ ਆਏ ਤੂਫਾਨ ਤੇ ਮੀਂਹ ਨੇ ਭਾਰੀ ਤਬਾਹੀ ਮਚਾਈ। ਜਿਥੇ ਤੇਜ਼ ਝੱਖੜ ਅਤੇ ਮੀਂਹ ਕਾਰਨ ਦਰੱਖਤ ਡਿੱਗਣ, ਮੋਬਾਈਲ ਟਾਵਰ ਅਤੇ ਬਿਜਲੀ ਦੇ ਖੰਭੇ ਟੁੱਟ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਉਥੇ ਹੀ ਇਹ ਤੂਫਾਨ ਇੱਕ ਪਰਿਵਾਰ ਲਈ ਵੀ ਕਹਿਰ ਬਣ ਗਿਆ।
ਦਰਅਸਲ ਤੂਫ਼ਾਨ ਕਾਰਨ ਇਥੇ ਇਕ ਪੋਲਟਰੀ ਫ਼ਾਰਮ ਢਹਿ ਗਿਆ, ਜਿਸ ਕਾਰਨ ਉਸ ਵਿਚ ਬੈਠੇ 65 ਸਾਲਾ ਬਜ਼ੁਰਗ ਦੀ ਦੱਬਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਪੋਲਟਰੀ ਫ਼ਾਰਮ ਵਿਚ ਰੱਖੀਆਂ 2000-2500 ਦੇ ਕਰੀਬ ਮੁਰਗੀਆਂ ਵੀ ਮਰ ਗਈਆਂ। ਪਰਿਵਾਰਕ ਮੈਂਬਰਾ ਦਾ ਰੋ -ਰੋ ਬੁਰਾ ਹਾਲ ਹੈ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਦੱਸ ਦੇਈਏ ਕਿ ਉਥੇ ਹੀ ਧੂਰੀ ਵਿਚ ਇਕ ਪ੍ਰਦੀਪ ਕੁਮਾਰ ਨਾਂ ਦਾ ਬੰਦਾ ਵੀ ਤੂਫਾਨ ਦੀ ਲਪੇਟ ਵਿਚ ਆ ਗਿਆ ਤੇ ਉਸ ‘ਤੇ ਬਿਜਲੀ ਦਾ ਖੰਭਾ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬਣ ਕੁੜੀ ਦਾ ਗੋ/ਲੀਆਂ ਮਾ/ਰ ਕੇ ਕ.ਤ/ਲ! ਡਿਊਟੀ ‘ਤੇ ਜਾਣ ਲਈ ਉਡੀਕ ਰਹੀ ਸੀ ਬੱਸ
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਗਰੂਰ ਵਿਚ ਤੇਜ਼ ਤੂਫਾਨ ਕਾਰਨ ਵੱਡਾ ਨੁਕਸਾਨ ਹੋਇਆ। ਭਵਾਨੀਗੜ੍ਹ ਵਿਚ ਇੱਕ ਮੋਬਾਇਲ ਕੰਪਨੀ ਦਾ ਟਾਵਰ ਘਰਾਂ ਉੱਪਰ ਡਿੱਗ ਜਾਣ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸਫੈਦੇ ਦਾ ਦਰਖਤ ਇੱਕ ਫੈਕਟਰੀ ਦੀ ਛੱਤ ਉੱਪਰ ਡਿੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ। ਕਈ ਸੜਕਾਂ ‘ਤੇ ਦਰੱਖਤ ਵੀ ਉਖੜ ਗਏ। ਕਿਸਾਨਾਂ ਦੀ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠਾਂ ਪਈ ਹਜ਼ਾਰਾਂ ਟਨ ਕਣਕ ਭਿੱਜ ਗਈ।
ਸੰਗਰੂਰ ਵਿਚ ਤੂਫਾਨ ਕਾਰਨ ਫਸਲ ਤਬਾਹ ਹੋਣ ਕਰਕੇ ਕਿਸਾਨਾਂ ਦੀਆਂ ਚਿੰਤਾਵਾ ਵਧ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਚਾਨਕ ਬਦਲੇ ਮੌਸਮ ਦੇ ਮਿਜਾਜ਼ ਨੇ ਉਨ੍ਹਾਂ ‘ਤੇ ਕਹਿਰ ਵਰ੍ਹਾਇਆ ਹੈ ਅਤੇ ਮੀਂਹ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























