ਇਹ ਮਾਮਲਾ ਤਪਾ ਮੰਡੀ ਦੇ ਨੇੜਲੇ ਪਿੰਡ ਸੰਤਪੁਰਾ ਤੋਂ ਸਾਹਮਣੇ ਆਇਆ ਹੈ। ਜਿਥੇ ਪਤਨੀ ਨੇ ਥਾਣੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮਾਮਲੇ ਵਿਚ ਸਰਪੰਚ ਦੀ ਪਤਨੀ ਰਜਿੰਦਰ ਕੌਰ ਨੇ ਕਿਹਾ ਕਿ ਉਸ ਦਾ ਪਤੀ ਗਲਤ ਥਾਵਾਂ ‘ਤੇ ਜਾਂਦਾ ਸੀ ਬਸ ਇਸੇ ਗੱਲ ਤੋਂ ਉਸ ਨੇ ਪਰਸੋਂ 12 ਕੁ ਵਜੇ ਬੁਰੀ ਤਰ੍ਹਾਂ ਕੁੱਟਿਆ। ਉਸ ਨੇ ਕਿਹਾ ਕਿ ਉਸ ਨੇ ਸਿਰ ‘ਤੇ ਪਤਾ ਨਹੀਂ ਕਿਹੜੀ ਚੀਜ਼ ਮਾਰੀ, ਉਸ ਦੇ ਸਿਰ ‘ਤੇ 80-85 ਟਾਂਕੇ ਲੱਗੇ। ਹੱਥ ‘ਤੇ ਵੀ ਗੁੱਝੀਆਂ ਸੱਟਾਂ ਲੱਗੀਆਂ। ਉਸ ਨੇ ਕਿਹਾ ਕਿ ਮੈਰੇ ਨਾਲ ਜਾਂ ਮੇਰੇ ਜਵਾਕਾਂ ਨਾਲ ਕੁਝ ਹੁੰਦਾ ਹੈ ਤਾਂ ਇਹੀ ਜ਼ਿੰਮੇਵਾਰ ਹੋਵੇਗਾ। ਉਸ ਨੇ ਕਿਹਾ ਕਿ ਉਸ ਦੀ ਪੋਤੀ ਹੋਣ ਤੋਂ ਬਾਅਦ ਉਹ ਜ਼ਿਆਦਾ ਤੰਗ ਕਰਦਾ ਸੀ ਤੇ ਹੁਣ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ : PSEB : ਜੂਨ ‘ਚ ਹੋਵੇਗੀ 8ਵੀਂ ਦੀ ਰੀ-ਅਪੀਅਰ ਪ੍ਰੀਖਿਆ, ਵਿਦਿਆਰਥੀਆਂ ਲਈ ਪਾਸ ਹੋਣ ਦਾ ਆਖਰੀ ਮੌਕਾ!
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਤਪੁਰਾ ਕੋਠੇ ਇੱਕ ਝਗੜਾ ਹੋਇਆ ਸੀ, ਜਿਥੇ ਬੰਦੇ ਜਸਵੰਤ ਸਿੰਘ ਨੇ ਆਪਣੀ ਪਤਨੀ ਰਜਿੰਦਰ ਕੌਰ ਦੇ ਸੱਟਾਂ ਮਾਰੀਆਂ ਸਨ। ਇਸ ਸਬੰਧੀ ਰਾਜਵਿੰਦਰ ਕੌਰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਹੋਈ ਸੀ। ਐੱਫ.ਆਈ.ਆਰ. ਦੋ ਬੰਦਿਆਂ ‘ਤੇ ਦਰਜ ਕੀਤੀ ਗਈ ਹੈ, ਜਿਸ ਵਿਚ ਜਸਵੰਤ ਸਿੰਘ ਤੇ ਰਛਪਾਲ ਸਿੰਘ ਦੇ ਨਾਂ ਸ਼ਾਮਲ ਹਨ। ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























