ਪਹਿਲਗਾਮ ਹਮਲੇ ਮਗਰੋਂ ਭਾਰਤ-ਪਾਕਿਸਤਾਨ ‘ਤੇ ਵਧਦੇ ਤਣਾਅ ਵਿਚਾਲੇ ਬਲੈਕਆਊਟ ਅਭਿਆਸ ਸ਼ੁਰੂ ਹੋ ਗਿਆ ਹੈ। ਸਰਹੱਦ ‘ਤੇ ਲਗਾਤਾਰ ਬਦਲਦੇ ਹਾਲਾਤ ਨੂੰ ਵੇਖਦੇ ਹੋਏ ਲੋਕਾਂ ਨੇ ਰਾਸ਼ਨ ਤੇ ਹੋਰ ਖਾਣ-ਪੀਣ ਵਾਲੀ ਸਮੱਗਰੀ ਜੁਟਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਵਿਚ ਇਹ ਡਰ ਹੈ ਕਿ ਐਮਰਜੰਸੀ ਦੀ ਸਥਿਤੀ ਵਿਚ ਬਾਜ਼ਾਰ ਪੂਰੀ ਤਰ੍ਹਾਂ ਬੰਦ ਹੋ ਸਕਦੇ ਹਨ। ਫਿਰੋਜ਼ਪੁਰ ਵਿਚ ਪਹਿਲਾਂ ਵੀ ਕਈ ਵਾਰ ਅਜਿਹੇ ਹਾਲਾਤ ਬਣੇ ਹਨ, ਜਦੋਂ ਕਰਫਿਊ ਲਾਇਆ ਗਿਆ ਸੀ।

ਭਾਰਤ ਅਤੇ ਪਾਕਿਸਤਾਨ ਵਿਚਕਾਰ ਪਿਛਲੀਆਂ ਜੰਗਾਂ ਦੇ ਤਜ਼ਰਬਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਲੋਕਾਂ ਨੇ ਰਾਸ਼ਨ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜੰਗ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਇਲਾਕੇ ਵਿਚ ਬਲੈਕਆਊਟ ਅਭਿਆਸ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੇ ਲਈ ਅਨਾਊਂਸਮੈਂਟ ਵੀ ਹੋ ਰਹੀ ਹੈ।
ਫਿਰੋਜ਼ਪੁਰ ਕੈਂਟ ਏਰੀਆ ਤੇ ਸਰਹੱਦੀ ਪਿੰਡਾਂ ਵਿਚ ਬੈਲਕਆਊਟ ਰਿਹਰਸਲ ਕੀਤੀ ਜਾਏਗੀ। ਇਸ ਦੌਰਾਨ ਕੈਂਟ ਏਰੀਆ ਦੇ ਨਾਲ ਲੱਗੇ ਪਿੰਡਾਂ ਵਿਚ ਐਤਵਾਰ (4 ਮਈ) ਨੂੰ ਰਾਤ 9 ਤੋਂ ਸਾਢੇ 9 ਵਜੇ ਤੱਕ ਬਲੈਕਆਊਟ ਰਹੇਗਾ।
ਇਹ ਵੀ ਪੜ੍ਹੋ : ਭਾਰਤ ਨੇ ਬਗਲੀਹਾਰ ਡੈਮ ਤੋਂ ਚਨਾਬ ਨਦੀ ਦਾ ਪਾਣੀ ਰੋਕਿਆ, PAK ਨਾਲ ਤਣਾਅ ਵਿਚਾਲੇ ਇੱਕ ਹੋਰ ਵੱਡਾ ਐਕਸ਼ਨ
ਕੇਂਟੋਨਮੈਂਟ ਬੋਰਡ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਵਿਚ ਲਿਖਿਆ ਹੈ ਕਿ ਲੋਕ ਰਾਤ 9 ਵਜੇ ਤੋਂ 9.30 ਤੱਕ ਘਰਾਂ ਵਿਚ ਰਹੋ ਅਤੇ ਇਸ ਦੌਰਾ ਲਾਈਟਾਂ ਬੰਦ ਰੱਖੋ। ਇਹ ਵੀ ਹਿਦਾਇਤ ਵੀ ਦਿੱਤੀ ਗਈ ਕਿ ਲੋਕ ਜਨਰੇਟਰ ਅਤੇ ਇਨਵਰਟਰ ਦਾ ਵੀ ਯੂਜ਼ ਨਾ ਕਰੋ।
ਮੌਕ ਡਰਿੱਲ ਦੀ ਸੂਚਨਾ ਦੇਣ ਲਈ ਫਿਰੋਜ਼ਪੁਰ ਕੈਂਟ ਪ੍ਰਸ਼ਾਸਨ ਨੇ ਮੁਨਾਦੀ ਵੀ ਕਰਵਾਈ ਤਾਂਕਿ ਲੋਕ ਡਰਨ ਨਾ। ਆਟੋ ‘ਤੇ ਸਪੀਕਰ ਲਗਾ ਕੇ ਦੱਸਿਆ ਗਿਆ ਕਿ ਲੋਕ ਘਬਰਾਉਣ ਨਾ, ਰਾਤ ਨੂੰ ਬਲੈਕਆਊਟ ਤਹਿਤ ਘਰਾਂ ਦੀ ਲਾਈਟ ਨਾ ਜਗਾਓ। ਇਸ ਦੌਰਾਨ 30 ਮਿੰਟ ਤੱਕ ਹੂਟਰ ਵੀ ਵੱਜੇਗਾ। ਇਹ ਸੁਰੱਖਿਆ ਦੇ ਮੱਦੇਨਜ਼ਰ ਇੱਕ ਅਭਿਆਸ ਹੈ। ਇਸ ਨੂੰ ਪੂਰਾ ਕਰਨ ਵਿਚ ਲੋਕ ਸਹਿਯੋਗ ਦੇਣ। ਲੋਕਾਂ ਤੋਂ ਆਪਣੀਆਂ ਦੁਕਾਨਾਂ ਵੀ ਟਾਈਮ ਨਾਲ ਬੰਦ ਕਰਨ ਦੀ ਬੇਨਤੀ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
























