ਨਾਭਾ ਬਲਾਕ ਦੇ ਪਿੰਡ ਤੁੰਗਾਂ ਵਿਖੇ 27 ਸਾਲਾਂ ਵਿਆਹੁਤਾ ਦੀ ਭੇਤਭਰੇ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੇਕੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ‘ਤੇ ਜਾਨੋਂ ਮਾਰਨ ਦੇ ਦੋਸ਼ ਲਗਾਏ ਹਨ। ਮ੍ਰਿਤਕਾ ਸਪਨਾ ਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ ਜਿਸ ਦਾ ਇੱਕ 4 ਸਾਲਾ ਬੇਟਾ ਵੀ ਹੈ।
ਮ੍ਰਿਤਕਾ ਸਪਨਾ ਦੇ ਪਰਿਵਾਰ ਨੇ ਸਹੁਰਾ ਪਰਿਵਾਰ ਦੇ ਉੱਪਰ ਤੰਗ ਪਰੇਸ਼ਾਨ ਦੇ ਦੋਸ਼ ਲਗਾਏ ਹਨ ਅਤੇ ਉਹਨਾਂ ਕਿਹਾ ਕਿ ਸਪਨਾ ਦਾ ਮੋਬਾਇਲ ਕਰੀਬ ਚਾਰ ਦਿਨਾਂ ਤੋਂ ਬੰਦ ਸੀ। ਪੁਲਿਸ ਵੱਲੋਂ ਮ੍ਰਿਤਕ ਸਪਨਾ ਦੇ ਪਤੀ ਸਤਨਾਮ ਸਿੰਘ ਅਤੇ ਮ੍ਰਿਤਕਾ ਦੀ ਸੱਸ ਸੁਖਵਿੰਦਰ ਕੌਰ ਦੇ ਖਿਲਾਫ ਮਾਮਲਾ ਦਰਜ ਕਰਕੇ ਤਫ਼ਤੀਸ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਸਪਨਾ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਸਹੁਰਿਆਂ ਨੇ ਹੀ ਸਾਡੀ ਕੁੜੀ ਨੂੰ ਮਾਰ ਮੁਕਾਇਆ ਹੈ। ਉਹਨਾਂ ਕਿਹਾ ਕਿ ਸਾਡੀ ਲੜਕੀ ਦਾ ਚਾਰ ਦਿਨ ਮੋਬਾਇਲ ਹੀ ਬੰਦ ਸੀ ਅਤੇ ਇਹਨਾਂ ਵੱਲੋਂ ਫੋਨ ਕਰਕੇ ਸਾਨੂੰ ਦੱਸਿਆ ਗਿਆ ਕਿ ਤੁਹਾਡੀ ਲੜਕੀ ਦੀ ਤਾਂ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸਾਡੀ ਲੜਕੀ ਨੂੰ ਸਹੁਰਾ ਪਰਿਵਾਰ ਅਕਸਰ ਹੀ ਤੰਗ-ਪ੍ਰੇਸ਼ਾਨ ਕਰਦਾ ਸੀ ਜਿਸ ਕਰਕੇ ਕਈ ਵਾਰੀ ਪੰਚਾਇਤੀ ਸਮਝੌਤੇ ਵੀ ਹੋਏ।

ਦੂਜੇ ਪਾਸੇ ਸਹੁਰਾ ਪਰਿਵਾਰ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਉਹਨਾਂ ਕਿਹਾ ਕਿ ਕੁੜੀ ਨੂੰ ਤਾਂ ਦੌਰੇ ਪੈਂਦੇ ਸੀ ਅਤੇ ਜਦੋਂ ਰਾਤ ਨੂੰ ਦੌਰਾ ਪਿਆ ਤਾਂ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਸਹੁਰਾ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਤੇ ਮ੍ਰਿਤਕਾ ਦੀ ਮਾਤਾ ਕਿਰਨਾ, ਭੈਣ ਅਮਨਦੀਪ ਕੌਰ ਅਤੇ ਭਰਾ ਟਿੰਕੂ ਨੇ ਕਿਹਾ ਕਿ ਸਾਡੀ ਲੜਕੀ ਨੂੰ ਅਕਸਰ ਹੀ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਉਹ ਆਪ ਹੀ ਪ੍ਰਾਈਵੇਟ ਜੋਬ ਕਰਕੇ ਹੀ ਆਪਣਾ ਅਤੇ ਆਪਣੇ ਪੁੱਤਰ ਨੂੰ ਪਾਲ ਰਹੀ ਸੀ। ਬੀਤੇ ਚਾਰ ਦਿਨਾਂ ਤੋਂ ਉਸਦਾ ਮੋਬਾਇਲ ਬੰਦ ਆ ਰਿਹਾ ਸੀ। ਅਸੀਂ ਕਈ ਵਾਰ ਫੋਨ ਕੀਤਾ ਅਤੇ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਸਾਡੀ ਲੜਕੀ ਦੀ ਮੌਤ ਹੋ ਚੁੱਕੀ ਹੈ। ਸਾਡੀ ਕੁੜੀ ਨੂੰ ਮਾਰਿਆ ਗਿਆ ਹੈ। ਉਸ ਦੀ ਮੌਤ ਨਹੀਂ ਹੋਈ। ਕੁੜੀ ਦੇ ਪੇਕੇ ਪਰਿਵਾਰ ਨੇ ਉਸ ਦੇ ਸਹੁਰਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਭਲਕੇ ਆਏਗਾ PSEB 12ਵੀਂ ਦਾ Result, ਵੈੱਬਸਾਈਟ ‘ਤੇ ਦਿਸੇਗਾ ਨਤੀਜਾ, ਇੰਝ ਕਰੋ ਚੈੱਕ
ਦੂਜੇ ਪਾਸੇ ਮ੍ਰਿਤਕਾ ਸਪਨਾ ਦੀ ਸੱਸ ਸੁਖਵਿੰਦਰ ਕੌਰ ਨੇ ਦੱਸਿਆ ਕਿ ਜੋ ਸਾਡੇ ਉੱਪਰ ਕਤਲ ਦੇ ਦੋਸ਼ ਲਾਏ ਜਾ ਰਹੇ ਹਨ, ਉਹ ਬਿਲਕੁਲ ਝੂਠੇ ਹਨ ਕਿਉਂਕਿ ਪਹਿਲਾਂ ਤੋਂ ਹੀ ਸੱਨਾ ਨੂੰ ਦੌਰੇ ਪੈਂਦੇ ਸਨ ਸੀ ਅਤੇ ਜਦੋਂ ਦੌਰਾ ਪਿਆ ਤਾਂ ਉਸ ਤੋਂ ਬਾਅਦ ਇਸ ਦੀ ਮੌਤ ਹੋ ਗਈ
ਇਸ ਮੌਕੇ ‘ਤੇ ਪੁਲਿਸ ਦੇ ਜਾਂਚ ਅਧਿਕਾਰੀ ਗੁਰਸੇਵਕ ਸਿੰਘ ਨੇ ਕਿਹਾ ਕਿ ਪੇਕੇ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਅਸੀਂ ਮ੍ਰਿਤਕਾ ਦੇ ਪਤੀ ਅਤੇ ਸੱਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਫ ਹੋ ਪਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























