ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 23 ਤੱਕ ਪਹੁੰਚ ਗਈ ਹੈ। ਬੀਤੀ ਰਾਤ ਇਲਾਜ ਦੌਰਾਨ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਜਦੋਂਕਿ 10 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ। ਇਸ ਦੌਰਾਨ ਸ਼ਰਾਬ ਵੇਚਣ ਵਾਲੀ ਨਿੰਦਰ ਕੌਰ ਮੀਡੀਆ ਦੇ ਸਾਹਮਣੇ ਆਈ। ਉਸ ਨੇ ਸਾਫ਼ ਕਿਹਾ ਕਿ ਉਹ ਨਹੀਂ, ਸਗੋਂ ਉਸ ਦਾ ਪਤੀ ਸ਼ਰਾਬ ਵੇਚਦਾ ਸੀ ਅਤੇ ਉਹ ਖੁਦ ਵੀ ਸ਼ਰਾਬ ਪੀ ਕੇ ਮਰ ਗਿਆ।
ਦੂਜੇ ਪਾਸੇ 5 ਬੀਮਾਰਾਂ ਦੀ ਹਾਲਤ ਇੰਨੀ ਗੰਭੀਰ ਹੈ ਕਿ ਸਿਹਤ ਵਿਭਾਗ ਅਤੇ ਡਾਕਟਰਾਂ ਦੀ ਟੀਮ ਨੂੰ ਉਨ੍ਹਾਂ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਜੀਠਾ ਥਾਣੇ ਵਿੱਚ ਕਤਲ ਦਾ ਮਾਮਲਾ ਦਰਜ ਕਰਕੇ 18 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਜਿਨ੍ਹਾਂ ਵਿੱਚੋਂ ਪੁਲਿਸ ਹੁਣ ਤੱਕ 16 ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਦੋਂਕਿ ਅੱਗੇ ਵੀ ਕਨੈਕਸ਼ਨ ਹੋਣ ਕਾਰਨ ਦੋਸ਼ੀਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ।

ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਮਾਰ ਸਰਕਾਰੀ ਮੁਲਾਜ਼ਮਾਂ ‘ਤੇ ਵੀ ਪਈ ਹੈ। ਹੁਣ ਤੱਕ ਮਜੀਠਾ ਦੇ ਡੀਐਸਪੀ ਅਮੋਲਕ ਸਿੰਘ, ਐਸਐਚਓ ਅਵਤਾਰ ਸਿੰਘ, ਆਬਕਾਰੀ ਵਿਭਾਗ ਦੇ ਈਟੀਓ ਮਨੀਸ਼ ਗੋਇਲ ਅਤੇ ਇੰਸਪੈਕਟਰ ਗੁਰਜੀਤ ਸਿੰਘ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ।
ਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਘਟਨਾ ਵਾਪਰਨ ਤੋਂ ਤੁਰੰਤ ਬਾਅਦ ਪੁਲਿਸ ਐਕਟਿਵ ਹੋ ਗਈ। ਜਦੋਂ ਪੁਲਿਸ ਸਾਹਿਬ ਸਿੰਘ ਕੋਲ ਪਹੁੰਚੀ ਤਾਂ ਉਸ ਦੇ ਮੋਬਾਈਲ ਤੋਂ ਕਈ ਲਿੰਕ ਮਿਲੇ। ਜਿਸ ਤੋਂ ਇਹ ਖੁਲਾਸਾ ਹੋਇਆ ਕਿ ਉਸ ਨੇ ਲੁਧਿਆਣਾ ਤੋਂ 50 ਲੀਟਰ ਮੇਥਨੌਲ ਮੰਗਵਾਇਆ ਸੀ। ਇੰਨਾ ਹੀ ਨਹੀਂ ਦੋਸ਼ੀ ਨੇ ਦਿੱਲੀ ਤੋਂ ਭਾਰਤ ਹੈਵੀ ਕੈਮੀਕਲਜ਼ ਤੋਂ 600 ਲੀਟਰ ਮੀਥੇਨੌਲ ਮੰਗਵਾਇਆ ਸੀ।
ਇਹ ਵੀ ਪੜ੍ਹੋ : ਮਜੀਠਾ ਸ਼/ਰਾਬ ਕਾਂ/ਡ ਮਗਰੋਂ ਐਕਸ਼ਨ ਮੋਡ ‘ਚ ਮਾਨ ਸਰਕਾਰ, ਕੇਂਦਰ ਨੂੰ ਚਿੱਠੀ ਲਿਖ ਕੀਤੀ ਵੱਡੀ ਮੰਗ
ਦੋਸ਼ੀ ਸਾਹਿਬ ਨੇ ਇਸ ਲਈ 35,000 ਰੁਪਏ ਆਨਲਾਈਨ ਵੀ ਅਦਾ ਕੀਤੇ ਸਨ ਅਤੇ ਖੇਪ ਦਿੱਲੀ ਤੋਂ ਰਵਾਨਾ ਹੋ ਚੁੱਕੀ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਟਰੱਕ ਨੂੰ ਰੋਕਿਆ ਅਤੇ 600 ਲੀਟਰ ਮੇਥਨਲ ਜ਼ਬਤ ਕੀਤਾ। ਕੈਮੀਕਲ ਭੇਜਣ ਵਾਲੇ ਪਿਓ-ਪੁੱਤਰ, ਰਵਿੰਦਰ ਜੈਨ ਅਤੇ ਰਿਸ਼ਭ ਜੈਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਹੁਣ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























