ਸੁਖਵਿੰਦਰ ਸਿੰਘ ਬਿੰਦਰਾ ਮੈਂਬਰ (NISD) ਤੇ ਵਿਸ਼ੇਸ਼ ਮੈਂਬਰ (NCCDR) ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ (ਭਾਰਤ ਸਰਕਾਰ) ਨਵੀਂ ਦਿੱਲੀ ਮੰਤਰਾਲੇ ਦੇ ਦਫ਼ਤਰ ਤੋਂ ਰਾਸ਼ਟਰ ਦੀ ਸੇਵਾ ਕਰ ਰਹੇ ਹਨ। ਉਹ ਪੰਜਾਬ ਤੋਂ ਨਸ਼ੇ ਦੇ ਖਾਤਮੇ ਲਈ ਆਪਣੇ ਅਣਥੱਕ ਯਤਨ ਕਰਦੇ ਆਏ ਹਨ। ਆਓ ਤੁਹਾਨੂੰ ਦੱਸਦੇ ਹਾਂ ਇਸ ਮੁਕਾਮ ਤੱਕ ਪਹੁੰਚਣ ਦਾ ਉਨ੍ਹਾਂ ਦਾ ਸਫਰ-

ਬਿੰਦਰਾ ਨੇ ਸੈਕਰਡ ਹਾਰਟ ਕਾਨਵੈਂਟ ਸਕੂਲ ਅਤੇ ਕਾਲਜ ਤੋਂ ਕੰਪਿਊਟਰ ਇੰਜੀਨੀਅਰਿੰਗ ਵਿੱਚ ਸਕੂਲੀ ਸਿੱਖਿਆ ਪੂਰੀ ਕੀਤੀ। ਉਹ ਰਾਜਾ ਪਲਾਜ਼ਾ ਐਂਡ ਕੰਸਟਰੱਕਸ਼ਨਸ ਤੇ 15 ਤੋਂ ਵੱਧ ਕਮਰਸ਼ੀਅਲ ਜਾਇਦਾਦਾਂ ਦੇ ਮਾਲਕ ਹਨ, ਜੋਕਿ ਬੈਂਕਾਂ, ਏਅਰਟੈੱਲ, KFC ਤੇ ਮਲਟੀ ਨੈਸ਼ਨਲ ਕੰਪਨੀਆਂ ਨੂੰ ਲੀਜ਼ ‘ਤੇ ਦਿੱਤੀਆਂ ਹਨ।

ਉਹ 2010 ਵਿੱਚ 60000 ਵੋਟਾਂ ਨਾਲ ਲੁਧਿਆਣਾ ਵੈਸਟ ਦੇ ਯੂਥ ਪ੍ਰਧਾਨ ਵਜੋਂ ਚੁਣੇ ਗਏ ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੰਜਾਬ ਸਰਕਾਰ) ਦੇ ਚੇਅਰਪਰਸਨ ਵੀ ਰਹਿ ਚੁੱਕੇ ਹਨ। ਉਹ 2017, 2018 ਅਤੇ 2020 ਵਿੱਚ ਯੂਥ ਆਈਕਨ ਐਵਾਰਡ ਅਤੇ 2022 ਵਿੱਚ ਪੰਜਾਬ ਯੁਵਾ ਰਤਨ ਅਵਾਰਡ ਨਾਲ ਸਨਮਾਨਿਤ ਹੋਏ।

ਇਹ ਵੀ ਪੜ੍ਹੋ : PAK ਫੌਜ ਦੇ ਬੁਲਾਰੇ ਨੇ ਭਾਰਤ ਨੂੰ ਦਿੱਤੀ ਧ.ਮ.ਕੀ-‘ਤੁਸੀਂ ਸਾਡਾ ਪਾਣੀ ਬੰਦ ਕਰੋਗੇ, ਅਸੀਂ ਤੁਹਾਡਾ ਸਾਹ ਬੰਦ ਕਰ ਦਿਆਂਗੇ’
ਇਸ ਵੇਲੇ ਭਾਜਪਾ ਪੰਜਾਬ ਲਈ ਜ਼ਿਲ੍ਹਾ ਮਾਲੇਰਕੋਟਲਾ ਇੰਚਾਰਜ ਵਜੋਂ ਕੰਮ ਕਰ ਰਹੇ ਹਨ। ਨਾਲ ਹੀ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ (ਭਾਰਤ ਸਰਕਾਰ) ਵਿੱਚ ਨੈਸ਼ਨਲ ਮੈਂਬਰ, ਐਨਆਈਐਸਡੀ ਅਤੇ ਵਿਸ਼ੇਸ਼ ਮੈਂਬਰ, ਐਨਸੀਸੀਡੀਆਰ ਵਜੋਂ ਕੰਮ ਕਰ ਰਹੇ ਹਨ। ਉਹ ਸੂਬੇ ਭਰ ਦੇ ਹਜ਼ਾਰਾਂ ਨੌਜਵਾਨਾਂ ਅਤੇ ਉਦਯੋਗ ਨਾਲ ਬਹੁਤ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























