ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸੇ ਵਿਧਾਇਕ ਰਮਨ ਅਰੋੜਾ ਨੂੰ ਅੱਜ ਇੱਕ ਵਾਰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੰਜ ਦਿਨਾਂ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਰਮਨ ਅਰੋੜਾ ਨੂੰ ਲੈ ਕੇ ਵਿਜੀਲੈਂਸ ਅੱਜ ਅਦਾਲਤ ਪਹੁੰਚੀ।
ਵਿਜੀਲੈਂਸ ਨੇ ਅਦਾਲਤ ਵਿੱਚ 10 ਦਿਨਾਂ ਦਾ ਰਿਮਾਂਡ ਮੰਗਿਆ ਪਰ ਅਦਾਲਤ ਨੇ 4 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਦੌਰਾਨ ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਹੈ ਕਿ ਉਨ੍ਹਾਂ ਕੋਲ ਰੋਜ਼ਾਨਾ ਨਵੇਂ ਲੋਕ ਆ ਰਹੇ ਹਨ ਜੋ ਰਮਨ ਅਰੋੜਾ ਦੀ ਜਾਲਸਾਜ਼ੀ ਦਾ ਸ਼ਿਕਾਰ ਹੋਏ ਹਨ ਜਾਂ ਜਿਨ੍ਹਾਂ ਤੋਂ ਰਮਨ ਅਰੋੜਾ ਨੇ ਪੈਸੇ ਲਏ ਹਨ।
ਇਸ ਤੋਂ ਇਲਾਵਾ ਅਦਾਲਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਮਨ ਅਰੋੜਾ ਅਤੇ ਹੋਰ ਲੋਕਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਿਧਾਇਕ ਅਰੋੜਾ ਸਵੇਰੇ-ਸਵੇਰੇ ਕੇਂਦਰੀ ਹਲਕੇ ਵਿੱਚ ਸਕੂਟਰ ‘ਤੇ ਨਿਕਲਦਾ ਸੀ ਅਤੇ ਨਵੀਆਂ ਬਣੀਆਂ ਇਮਾਰਤਾਂ ਦੀ ਨਿਸ਼ਾਨਦੇਹੀ ਕਰਦਾ ਸੀ ਅਤੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਵਾਉਂਦਾ ਸੀ।
ਲਾਡੇਵਾਲੀ ਇਲਾਕੇ ਵਿੱਚ ਅਜਿਹੇ ਕਈ ਮਾਮਲੇ ਹਨ ਜਿੱਥੇ ਵਿਧਾਇਕ ਨੇ ਕਥਿਤ ਤੌਰ ‘ਤੇ ਇਮਾਰਤ ਨੂੰ ਢਾਹੁਣ ਦੇ ਹੁਕਮ ਜਾਰੀ ਕੀਤੇ ਸਨ। ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਵਿਧਾਇਕ ਜਿਸ ਵਕੀਲ ਨੂੰ ਮਿਲਣਾ ਚਾਹੁੰਦਾ ਹੈ, ਉਸ ਬਾਰੇ ਜਾਣਕਾਰੀ ਪਹਿਲਾਂ ਦਿੱਤੀ ਜਾਵੇ, ਫਿਰ ਹੀ ਵਿਜੀਲੈਂਸ ਉਕਤ ਵਕੀਲ ਨਾਲ ਵਿਧਾਇਕ ਨੂੰ ਮਿਲਣ ਦਾ ਪ੍ਰਬੰਧ ਕਰੇਗੀ।
ਇਹ ਵੀ ਪੜ੍ਹੋ : ਆਪ੍ਰੇਸ਼ਨ ਸਿੰਦੂਰ ਦਾ ਸਭ ਤੋਂ ਛੋਟਾ ਯੋਧਾ, 10 ਸਾਲਾਂ ਬੱਚੇ ਦੇ ਅਹਿਮ ਯੋਗਦਾਨ ਲਈ ਫੌਜ ਨੇ ਕੀਤਾ ਸਨਮਾਨਤ
ਦੱਸ ਦੇਈਏ ਕਿ ਦੂਜੇ ਪਾਸੇ ਜਲੰਧਰ ਦੇ ਮਸ਼ਹੂਰ ਕਾਰੋਬਾਰੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਹ ਜਲਦ ਹੀ ਹਲਕੇ ਵਿਚ ਆਪਣਾ ਦਫਤਰ ਖੋਲ੍ਹਣਗੇ ਤੇ ਵਿਧਾਇਕ ਰਮਨ ਅਰੋੜਾ ਦੀ ਥਾਂ ਹਲਕੇ ਦਾ ਕੰਮਕਾਜ ਵੇਖਣਗੇ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























